Thursday, November 21, 2024

ਪੀੜ੍ਹਤ ਪਰਿਵਾਰਾਂ ਦੇ ਨਾਲ ਅਕਾਲੀਆਂ ਨੇ ਕੱਢਿਆ ਵਾਕ ਫਾਰ ਜਸਟਿਸ ਮਾਰਚ

PPN150203
ਨਵੀਂ ਦਿੱਲੀ, 14 ਫਰਵਰੀ 2014 ( ਪੰਜਾਬ ਪੋਸਟ ਬਿਊਰੋ)- ੧੯੮੪ ਸਿੱਖ ਕਤਲੇਆਮ ਵਿਚ ਅਪਣੇ ਪਰਿਵਾਰਾਂ ਨੂੰ ਖੋਹ ਚੁਕੀਆਂ ਵਿਧਵਾਵਾਂ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਹਿਯੋਗ ਨਾਲ 1984ਦੇ ਕਾਤਿਲਾਂ ਦੇ ਨਾਂ ਜਨਤਕ ਕਰਣ ਵਾਸਤੇ ਚਲਾਈ ਜਾ ਰਹੀ ਮੁਹਿੰਮ ਵਾਕ ਫਾਰ ਜਸਟਿਸ ਦੇ ਤਹਿਤ ਅੱਜ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਵਿਧਵਾ ਕਾਲੋਨੀ ਤਿਲਕ ਵਿਹਾਰ ਤੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਲ ਕੂਚ ਕੀਤਾ, ਪਰ ਪੁਲਿਸ ਵਲੋਂ ਤਿਲਕ ਨਗਰ ਵਿਖੇ ਅੜਿਕੇ ਲਗਾਕੇ ਮਾਰਚ ਨੂੰ ਸਮਾਪਤ ਕਰਵਾ ਦਿੱਤਾ ਗਿਆ।

PPN150204
ਪ੍ਰਦਰਸ਼ਨਕਾਰੀ ਹੱਥ ਵਿਚ ਮਸ਼ਾਲਾਂ, ਮੌਮਬਤੀਆਂ ਅਤੇ ਟਾਰਚਾਂ ਲੈ ਕੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਜਾਣ ਦੀ ਕੋਸ਼ਿਸ਼ ਕਰਦੇ ਹੋਏ ਇੰਨਸਾਫ ਦੀ ਮੰਗ ਵਿਚ ਜੋਰਦਾਰ ਨਾਅਰੇਬਾਜ਼ੀ ਕਰ ਰਹੇ ਸਨ। ਵਿਧਵਾਵਾਂ ਵਲੋਂ ੩੦ ਸਾਲ ਬੀਤਣ ਦੇ ਬਾਅਦ ਵੀ ਉਨ੍ਹਾਂ ਦੇ ਪਤੀ, ਪੁੱਤਰ ਅਤੇ ਭਰਾਵਾਂ ਦੇ ਕਤਲ ਕਰਣ ਵਾਲੇ ਕਾਤਿਲਾਂ ਦੇ ਨਾਂ ਦਸਣ ਦੀ ਵੀ ਕਾਂਗਰਸ ਪਾਰਟੀ ਤੋਂ ਮੰਗ ਕੀਤੀ ਜਾ ਰਹੀ ਸੀ। ਵਿਧਵਾਵਾਂ ਵਲੋਂ ਇਸ ਮੌਕੇ ਉਕਤ ਕਤਲੇਆਮ ਕਰਕੇ ਆਪਣੀ ਜ਼ਿੰਦਗੀ ਨਰਕ ਹੋਣ ਦੀ ਵੀ ਦੁਹਾਈ ਦਿੱਤੀ ਗਈ। ਵਿਧਵਾਵਾਂ ਅਤੇ ਪੀੜਤ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ  ਰਹੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਪੂਰੇ ਸੰਸਾਰ ਵਿਚ ਕਿਥੇ ਹੋਰ ਵਿਧਵਾ ਕਲੋਨੀ ਮੌਜੂਦ ਨਹੀਂ ਹੈ, ਪਰ ਸਰਕਾਰ ਦੀ ਸਰਪੱ੍ਰਸਤੀ ਹੇਠ ਹੋਏ ਸਿੱਖ ਕਤਲੇਆਮ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਸਿਰ ਲੁਕਾਉਣ ਲਈ ਬਣਾਈ ਗਈ ਕਲੋਨੀ ਦਾ ਨਾਂ ਵਿਧਵਾ ਕਲੋਨੀ ਰੱਖਣਾ, ਨਾ ਕੇਵਲ ਲੋਕਤੰਤਰ ਦੇ ਨਾਂ ਤੇ ਕਾਲਾ ਧੱਬਾ ਹੈ, ਸਗੋ ਉਮਰ ਭਰ ਇਨ੍ਹਾਂ ਨੂੰ ਇਸ ਗੱਲ ਦਾ ਇਹਸਾਸ ਕਰਵਾਉਣਾ ਹੈ ਕਿ ਤੁਹਾਡੇ ਸਿਰਾਂ ਤੇ ਹੁਣ ਵੱਡਿਆਂ ਦਾ ਹੱਥ ਨਹੀਂ ਹੈ।
ਕਾਂਗਰਸ ਨੂੰ ਲੰਬੇ ਹੱਥੀ ਲੇਂਦਿਆ ਜੀ.ਕੇ ਨੇ ਸਾਕਾ ਨੀਲਾ ਤਾਰਾ ਅਤੇ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਿੱਖਾਂ ਦੇ ਜਾਨ-ਮਾਲ ਦਾ ਨੁਕਸਾਨ ਕਰਵਾਉਣ ਦਾ ਵੀ ਆਰੋਪ ਲਗਾਇਆ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਸ ਮਸਲੇ ਤੇ ਆਪਣਾ ਪੱਖ ਸਾਫ ਕਰਣ ਲਈ ਉਨ੍ਹਾਂ ਨੇ ਇਸ ਕਤਲੇਆਮ ਵਿਚ ਸ਼ਾਮਲ ਲੋਕਾਂ ਦੇ ਨਾਂ ਜਨਤਕ ਕਰਣ ਦੀ ਵੀ ਮੰਗ ਕੀਤੀ। ਬੀਤੇ 9 ਵਰ੍ਹਿਆਂ ਤੋਂ ਸੰਸਦ ਨੂੰ ਪ੍ਰਧਾਨ ਮੰਤਰੀ ਵਲੋਂ ਪੀੜਤ ਪਰਿਵਾਰਾਂ ਦੇ ਮੁੜ੍ਹ ਵਸੇਬੇ ਤੇ ਇੰਨਸਾਫ ਵਾਸਤੇ ਸਾਥ ਦੇਣ ਦੇ ਦਿੱਤੇ ਗਏ ਭਰੋਸੇ ਤੋਂ ਪ੍ਰਧਾਨਮੰਤਰੀ ਵਲੋਂ ਨਾ ਪੂਰਾ ਉਤਰਣ ਨੂੰ ਵੀ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਵੱਡਾ ਧਕਾ ਏਲਾਣਦੇ ਹੋਏ ਕਿਹਾ ਕਿ ਬੀਤੇ ਇਸ ਦੌਰਾਨ ਇਕ ਵੀ ਬੰਦਾ ਕਾਨੂੰਨੀ ਤੌਰ ਤੇ ਦੋਸ਼ੀ ਨਹੀਂ ਸਾਬਿਤ ਹੋਇਆ ਤੇ ਪੀੜਤ ਪਰਿਵਾਰ ਅੱਜ ਵੀ ਬੜੀ ਮੁਸ਼ਕਲ ਨਾਲ ਗੁਜਾਰਾ ਕਰ ਰਹੇ ਹਨ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਗੁਰਬਖਸ਼ ਸਿੰਘ ਮੌਂਟੂਸ਼ਾਹ, ਇੰਦਰਜੀਤ ਸਿੰਘ ਮੌਂਟੀ, ਅਮਰਜੀਤ ਸਿੰਘ ਪੱਪੂ ਤੇ ਨਿਗਮ ਪਾਰਸ਼ਦ ਰਿਤੂ ਵੋਹਰਾ ਅਤੇ ਡਿੰਪਲ ਚੱਡਾ ਮੌਜੂਦ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply