Thursday, November 21, 2024

ਕੀ ਲੰਗਰ ਇਮਾਰਤ ਦੀ ਉਸਾਰੀ ਸਮੇਂ ਮਰਯਾਦਾ ਯਕੀਨੀ ਬਣਾਏਗੀ ਸ਼੍ਰੋਮਣੀ ਕਮੇਟੀ ?

PPP110202

ਅੰਮ੍ਰਿਤਸਰ, 15 ਫਰਵਰੀ (ਨਰਿੰਦਰ ਪਾਲ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਇਮਾਰਤ ਦੀ ਉਸਾਰੀ ਸਮੇਂ ਪੰਥਕ ਭਾਵਨਾਵਾਂ ਤੇ ਮਰਯਾਦਾ ਨੂੰ ਯਕੀਨੀ ਬਨਾਉਣ ਲਈ, ਇਮਾਰਤ ਦੀ ਉਸਾਰੀ ਕਰਵਾ ਰਹੀ ਐਸ.ਐਸ.ਕਨਸਟਰਕਸ਼ਨ ਕੰਪਨੀ ਚੰਡੀਗੜ੍ਹ ਨੂੰ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਇੰਜੀਨੀਅਰ ਤੇ ਕੰਮ ਕਰਨ ਵਾਲੇ ਆਦਮੀਆਂ ਨੂੰ ਸਿੱਖ ਭਾਵਨਾਵਾਂ ਤੇ ਮਰਯਾਦਾ ਦਾ ਖਾਸ ਖਿਆਲ ਰੱਖਣ ਲਈ ਕਹਿਣ।ਸ਼੍ਰੋਮਣੀ ਕਮੇਟੀ ਵਲੋਂ ਜਾਰੀ ਇੱਕ  ਪ੍ਰੈੱਸ ਰਲੀਜ ਵਿੱਚ ਕਮੇਟੀ ਪ੍ਰਧਾਨ, ਸ੍ਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਢਾਡੀ ਤੇ ਕਵੀਸ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦਾ ਅਨਿੱਖੜਵਾਂ ਅੰਗ ਹਨ। ਢਾਡੀ ਸਭਾ ਦੇ ਪ੍ਰਧਾਨ ਸ. ਬਲਦੇਵ ਸਿੰਘ ਐਮ.ਏ. ਨੇ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਹੈ ਕਿ ਲੰਗਰ ਦੇ ਨਿਰਮਾਣ ਲਈ ਉਸਾਰੀ ਕਰਵਾ ਰਹੀ ਕੰਪਨੀ ਵੱਲੋਂ ਲਗਾਏ ਗਏ ਕੁਝ ਕਾਮਿਆਂ ਨੂੰ ਸਿੱਖ ਧਰਮ ਬਾਰੇ ਗਿਆਨ ਨਹੀਂ ਤੇ ਉਹ ਕੰਮ ਕਰਦੇ ਸਮੇਂ ਸਿੱਖ ਭਾਵਨਾਵਾਂ ਤੇ ਮਰਯਾਦਾ ਦਾ ਖਿਆਲ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਇਮਾਰਤ ਉਸਾਰੀ ਦੀ ਨਿਗਰਾਨੀ ਸਮੇਂ ਸਿੱਖ ਭਾਵਨਾਵਾਂ ਤੇ ਮਰਯਾਦਾ ਨੂੰ ਯਕੀਨੀ ਬਣਾਉਂਦਿਆਂ ਆਪਣੇ ਨਿਗਰਾਨ ਵੀ ਲਗਾਏਗੀ ਤਾਂ ਕੇ ਦੂਜੇ ਧਰਮਾਂ ਦੇ ਆਦਮੀ ਜੋ ਇਮਾਰਤ ਉਸਾਰੀ ਲਈ ਕੰਮ ਕਰ ਰਹੇ ਹਨ।ਉਨ੍ਹਾਂ ਦੁਹਰਾਇਆ ਕਿ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ-ਘਰਾਂ ਵਿੱਚ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸਮੇਂ-ਸਮੇਂ ਅਨੁਸਾਰ ਇਮਾਰਤਾਂ ਦਾ ਨਿਰਮਾਣ ਕਨਸਟਰੱਕਸ਼ਨ ਕੰਪਨੀਆਂ ਪਾਸੋਂ ਕਰਵਾਉਂਦੀ ਰਹਿੰਦੀ ਹੈ।ਜਿਕਰਯੋਗ ਹੈ ਕਿ ਸ੍ਰ ਬਲਦੇਵ ਸਿੰਘ ਐਮ.ਏ. ਨੇ ਮੰਗ ਕੀਤੀ ਸੀ ਕਿ ਗੁਰਧਾਮਾਂ ਦੀਆਂ ਇਮਾਰਤਾਂ ਦੀ ਉਸਾਰੀ ਕਾਰ ਸੇਵਾ ਰਾਹੀਂ ਕਰਵਾਈ ਜਾਵੇ ਕਿਉਂਕਿ ਇਸ ਨਾਲ ਸਿੱਖ ਸੰਗਤਾਂ ਆਪਣੀ ਕਿਰਤ ਵੀ ਸਫਲਾ ਕਰਦੀਆਂ ਹਨ ਤੇ ਇਮਾਰਤ ਉਸਾਰੀ ਸਮੇਂ ਸਤਿਨਾਮ ਵਾਹਿਗੁਰੂ ਜਾਪ ਵੀ ਚਲਦਾ ਰਹਿੰਦਾ ਹੈ, ਜੋ ਕਿ ਸਿੱਖ ਕੌਮ ਦੀ ਮਰਿਆਦਾ ਹੈ ।ਇਹ ਵੀ ਜਿਕਰਯੋਗ ਹੈ ਕਿ ਕਮੇਟੀ ਪ੍ਰਧਾਨ ਪਹਿਲਾਂ ਤਾਂ ਸ੍ਰ ਐਮ.ਏ, ਦੇ ਵਿਚਾਰਾਂ ਤੇ ਸੁਝਾਵਾਂ ਨੂੰ ਕੂੜ ਪ੍ਰਚਾਰ ਦੱਸ ਰਹੇ ਸਨ ਲੇਕਿਨ ਅੱਜ ਇਕਦਮ ਹੀ ਪੈਂਤੜਾ ਬਦਲ ਲਿਆ ਹੈ।

Check Also

ਡਿਪਟੀ ਕਮਿਸ਼ਨਰ ਵੱਲੋਂ ਆਮ ਆਦਮੀ ਕਲੀਨਿਕ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅਚਨਚੇਤ ਆਮ ਆਦਮੀ …

Leave a Reply