Wednesday, October 30, 2024

ਖ਼ਾਲਸਾ ਕਾਲਜ ਦੇ ਖ਼ੇਡ ਮੈਦਾਨ ‘ਚ ਹੋਇਆ ਦੋਸਤਾਨਾ ਕ੍ਰਿਕੇਟ ਮੈਚ

ਕਾਲਜ ‘ਚ ਲੜਕੀਆਂ ਨੂੰ ਉਤਸ਼ਾਹ ਕਰਨ ਲਈ ਹੋਣਗੀਆਂ ਟੀਮਾਂ ਤਿਆਰ –  ਪ੍ਰਿੰ: ਡਾ. ਮਹਿਲ ਸਿੰਘ

PPN030710
ਅੰਮ੍ਰਿਤਸਰ, 3  ਜੁਲਾਈ (ਪ੍ਰੀਤਮ ਸਿੰਘ)- ਇਤਿਹਾਸਕ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਰਹਿਨੁਮਾਈ ਹੇਠ ਅੱਜ ਸਾਲਾਨਾ ਖ਼ੇਡ ਸੈਸ਼ਨ ਦਾ ਸ਼ਾਨਦਾਰ ਅਗਾਜ਼ ਹੋਇਆ। ਜਿਸਦੀ ਸ਼ੁਰੂਆਤ ਕਾਲਜ ਦੀਆਂ ਟੀਮਾਂ ਵਿਚਕਾਰ ਇਕ ਦੋਸਤਾਨਾ ਮੈਚ ਕ੍ਰਿਕੇਟ ਦੇ ਖੇਡ ਮੈਦਾਨ ‘ਚ ਕਰਵਾਕੇ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਮੌਕੇ ਕਿਹਾ ਕਿ ਉਭਰਦੇ ਤੇ ਹੋਣਹਾਰ ਖਿਡਾਰੀਆਂ ਨੂੰ ਇਕ ਮੰਚ ਪ੍ਰਦਾਨ ਕਰਨ ਵਾਸਤੇ ਕਾਲਜ ਹਮੇਸ਼ਾਂ ਤੱਤਪਰ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਹੁਨਰ ‘ਚ ਨਿਖਾਰ ਲਿਆਉਣ ਲਈ ਕਾਲਜ ਵੱਲੋਂ ਹਰੇਕ ਪ੍ਰਕਾਰ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਉਹ ਕੌਮਾਂਤਰੀ ਪੱਧਰ ਦੇ ਖ਼ੇਡ ਮੁਕਾਬਲਿਆਂ ‘ਚ ਆਪਣੀ ਜੌਹਰ ਦਾ ਲੋਹਾ ਮਨਵਾਉਂਦਿਆ ਕਾਲਜ, ਦੇਸ਼ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰ ਸਕਣ। ਇਸ ਮੌਕੇ ਉਨ੍ਹਾਂ ਐਲਾਨ ਕਰਦਿਆ ਕਿਹਾ ਕਿ ਜਿੱਥੇ ਕਾਲਜ ਲੜਕਿਆਂ ਨੂੰ ਖੇਡ ਮੈਦਾਨ ਦੇ ਕਾਬਲ ਬਣਾਏਗਾ, ਉੱਥੇ ਖੇਡਾਂ ‘ਚ ਲੜਕੀਆਂ ਨੂੰ ਉਤਸ਼ਾਹ ਕਰਨ ਅਤੇ ਬਰਾਬਰਤਾ ਦਾ ਦਰਜਾ ਦੇਣ ਲਈ ਇਸ ਸਾਲ ਲੜਕੀਆਂ ਦੀਆਂ ਟੀਮਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।  ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਖਿਡਾਰੀਆਂ ਦੀ ਗਿਣਤੀ ‘ਚ ਭਰਪੂਰ ਵਾਧਾ ਹੋਇਆ ਹੈ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਸਹਿਯੋਗ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਅਗਵਾਈ ਸਦਕਾ ਹੋਣਹਾਰ ਖਿਡਾਰੀਆਂ ਨੂੰ ਕਾਲਜ ਵੱਲੋਂ ਮੁਫ਼ਤ ਪੜ੍ਹਾਈ, ਰਿਹਾਇਸ਼, ਖਾਣਾ ਅਤੇ ਖੇਡ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ‘ਚ ਕ੍ਰਿਕੇਟ, ਐਥਲੈਟਿਕਸ, ਹਾਕੀ, ਬਾਸਕਟ ਬਾਲ, ਹੈੱਡਬਾਲ, ਕਬੱਡੀ, ਤੈਰਾਕੀ, ਬਾਡੀ ਬਿਲਡਿੰਗ, ਕਿਸ਼ਤੀ ਚਾਲਨ, ਤੀਰ ਅੰਦਾਜ਼ੀ ਆਦਿ ਖੇਡਾਂ ਲਈ ਖਿਡਾਰੀਆਂ ਨੂੰ ਅੰਤਰ ਕਾਲਜ, ਅੰਤਰ ਯੂਨੀਵਰਸਿਟੀ ਤੋਂ ਇਲਾਵਾ ਕੌਮੀ ਅਤੇ ਕੌਮਾਂਤਰੀ ਖੇਡਾਂ ਲਈ ਆਧੁਨਿਕ ਸਿਖਲਾਈ ਉਪਲਬੱਧ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ‘ਤੇ ਕੌਂਸਲ ਦੇ ਜੁਆਇੰਟ ਸਕੱਤਰ ਸ: ਰਾਜਬੀਰ ਸਿੰਘ, ਅੰਤਰਰਾਸ਼ਟਰੀ ਖਿਡਾਰੀ ਹਰਵਿੰਦਰ ਸਿੰਘ, ਪ੍ਰੋ: ਗੁਰਦੇਵ ਸਿੰਘ, ਪ੍ਰੋ: ਸਤਨਾਮ ਸਿੰਘ, ਪ੍ਰੋ: ਆਤਮ ਰੰਧਾਵਾ, ਪ੍ਰੋ: ਅਮਨਦੀਪ ਕੌਰ, ਸ: ਬਚਨਪਾਲ ਸਿੰਘ, ਸ: ਮਨਮੋਹਨ ਸਿੰਘ ਆਦਿ ਵੀ ਹਾਜ਼ਰ ਸਨ। 

Check Also

ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀ ਤਰਨਦੀਪ ਕੌਰ ਦੀ ਰਾਜ ਪੱਧਰੀ ਖੇਡਾਂ ਲਈ ਹੋਈ ਚੋਣ

ਸੰਗਰੂਰ, 25 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ …

Leave a Reply