Thursday, October 15, 2026

‘ਦਾ ਸਲੱਮ ਸਟਾਰਜ਼’ ਦੀ ਪ੍ਰੋਮੋਸ਼ਨ ਲਈ ਬਠਿੰਡਾ ਪੁੱਜੀ ਫ਼ਿਲਮ ਦੀ ਟੀਮ

ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਸਮਾਜਿਕ ਬੁਰਾਈਆਂ ਨੂੰ ਲੈ ਕੇ ਬਣਾਈ ਗਈ ਫਿਲਮ ‘ਦਾ ਸਲੱਮ ਸਟਾਰਜ਼’ ਦੀ PPN0407201717ਟੀਮ ਅੱਜ ਫਿਲਮ ਦੀ ਪ੍ਰਮੋਸ਼ਨ ਲਈ ਬਠਿੰਡਾ ਪਹੁੰਚੀ।ਫਿਲਮ ਦੀ ਸੂਟਿੰਗ ਆਡੀਓ ਲੈਬ ਮੀਡਿਆ ਕਾਰਪੋਰੇਸ਼ਨ ਫਾਰਵਰਡ ਫ਼ਿਲਮਜ਼ ਚੰਡੀਗਡ੍ਹ ਵਲੋਂ ਪੰਜਾਬ ਦੇ ਸ਼ਹਿਰਾਂ ਵਿਚ ਕੀਤੀ ਗਈ ਹੈ। ਇਸ ਫਿਲਮ ਦੀ ਨਿਰਮਾਤਾ ਹਰਪ੍ਰੀਤ ਕੌਰ ਢਿੱਲੋਂ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਅਜਿਹੇ ਖਤੇਰ ਵਿਚ ਘੁੰਮਦੀ ਹੈ ਜੋ ਕਿ ਸਲੱਮ ਏਰੀਆਂ ਝੁੱਗੀਆਂ ਝੱਪੜੀਆਂ ਦੀ ਜਿੰਦਗੀ ਬਿਆਨ ਕਰਦੀ ਹੈ, ਕੰਮ-ਕਾਰ, ਖਾਣਾ ਪੀਣਾ, ਬੈਠਣਾ, ਉਠਣਾ, ਸੋਣਾ ਭਾਵ ਕਿ ਸਭ ਕੁੱਝ ਇਕ ਥਾਂ ’ਤੇ ਕਰਨਾ ਹੁੰਦਾ ਹੈ।ਕਹਾਣੀ ਅਜਿਹੀ ਹੈ ਕਿ ਕਿਵੇਂ ਵੱਡੇ ਵੱਡੇ ਲੀਡਰ ਜਿਨ੍ਹਾਂ ਦੀ ਪਹੁੰਚ ਸਰਕਾਰੇ ਦਰਬਾਰੇ ਹੁੰਦੀ ਹੈ ਅਤੇ ਅਜਿਹੇ ਕੰਮ ਕਰਦੇ ਹਨ, ਜਿਸ ਨੂੰ ਆਮ ਆਦਮ ਘ੍ਰਿਣਾ ਕਰਦਾ ਹੈ।ਪ੍ਰੰਤੂ ਇਹ ਲੜਕੀਆਂ ਦਾ ਸਰੀਰਕ ਸੋਸ਼ਣ ਕਰਦੇ ਹਨ, ਬੱਚਿਆਂ ਨੂੰ ਅਪੰਗ ਬਣਾ ਕੇ ਭੀਖ ਮੰਗਣ ਦਾ ਕੰਮ ਕਰਵਾਉਂਦੇ ਹਨ।ਅਜਿਹੇ ਤਿੰਨ ਨਿਰਦੋਸ਼ ਬੱਚੇ ਜੋ ਇਨ੍ਹਾਂ ਦੀ ਪਕੜ ‘ਚ ਆ ਜਾਂਦੇ ਹਨ ਅਤੇ ਕਿਵੇਂ ਇਨ੍ਹਾਂ ਨੂੰ ਫਿਰ ਸਜ਼ਾ ਦਿਵਾਉਣ ’ਚ ਸਫ਼ਲ ਹੁੰਦੇ ਹਨ।
ਬੱਚਿਆਂ ਦਾ ਕਿਰਦਾਰ ਅਭਿਰਾਜ ਠਾਕੁਰ, ਚਿਰਾਗਦੀਪ, ਰਿਧਮਾ ਅਤੇ ਯਸ਼ਵੀਨ ਚੋਪੜਾ ਵਲੋਂ ਨਿਭਾਇਆ ਗਿਆ ਹੈ।ਇਹਨ੍ਹਾਂ ਤੋਂ ਇਲਾਵਾ ਅਨੁਭਵੀ ਕਲਾਕਾਰਾਂ ’ਚ ਹੈਰੀ ਸਚਦੇਵਾ, ਬਲਕਾਰ ਸਿੰਘ ਢਿੱਲੋਂ, ਸੁਰਵਿੰਦਰ ਚੋਪੜਾ ਵੀ ਹਨ।ਸੰਗੀਤ ਅਸੀਰ ਮੰਗੋਲੀ, ਸਕਰੀਨ ਪਲੇ ਡਾਇਲੋਗ, ਕਹਾਣੀ ਸ਼ੀਲ ਚੌਧਰੀ, ਅਨਅਸ਼ਵਰ ਚੋਪੜਾ, ਐਸ਼ਵਰਿਆ ਨਿਧੀ ਗੌਰ ਵਲੋਂ ਲਿਖੇ ਗਏ ਹਨ।ਪਲਕ ਮੁਚਾਲ ਸ਼ਾਹਿਦ ਮਾਲਿਆ ਅਤੇ ਅਸ਼ੀਮ ਵਲੋਂ ਗੀਤਾਂ ਨੂੰ ਸੁਰੀਲੀ ਅਵਾਜ਼ ’ਚ ਗਾਇਣ ਕੀਤਾ ਗਿਆ ਹੈ। ਫ਼ਿਲਮ ਨੂੰ ਪਰਵਾਰਿਕ ਮੈਂਬਰਾਂ ਨਾਲ ਦੇਖਿਆ ਜਾ ਸਕਦਾ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply