Friday, June 19, 2026

14ਵੇਂ ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਦੇ ਆਖਰੀ ਦਿਨ ‘ਰੋਮਿਓ ਜੂਲੀਅਟ’ ਦਾ ਕੀਤਾ ਮੰਚਨ

ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ‘‘ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ’’ PPN0507201713ਦੋਰਾਨ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਅਤੇ ਸ਼ੋ੍ਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਕਰਵਾਏ ਜਾ ਰਹੇ 14 ਵੇਂ ਪੰਜਾਬੀ ਰੰਗਮੰਚ ਉਤਸਵ’’ ਦੇ ਆਖਰੀ ਦਿਨ ਮਹਾਨ ਨਾਟਕਕਾਰ ਸ਼ੈਕਸਪੀਅਰ ਦਾ ਲਿਖਿਆ ਅਤੇ ਪਾਰਥੋ ਬੈਨਰਜੀ ਦਾ ਨਿਰਦੇਸ਼ਤ ਕੀਤਾ ਨਾਟਕ ‘ਰੋਮਿਓ ਜੂਲੀਅਟ’ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਪੇਸ਼ ਕੀਤਾ ਗਿਆ।
ਸ਼ੇਕਸਪੀਅਰ ਦੀ ਕਹਾਣੀ ਰੋਮੀਓ ਜੂਲੀਅਟ ਉੱਤਰੀ ਇਟਲੀ ਦੇ ਸ਼ਹਿਰ ਵੇਰੋਨਾ ਵਿੱਚ ਵਾਪਰਦੀ ਹੈ। ਕਥਾ ਦੀ ਨਾਇਕਾ ਹੈ ਜੂਲੀਅਟ, ਜੋ ਕਿ ਇਕ ਰਈਸ ਪਰਿਵਾਰ ਦੀ ਨਵਯੂਵਤੀ ਹੈ।ਦੂਜੇ ਪਾਸੇ ਰੋਮੀਓ ਵੀ ਅਮੀਰ ਪਰਿਵਾਰ ਦਾ ਹੈ। ਦੋਨਾਂ ਪਰਿਵਾਰਾਂ ਦੇ ਵਿੱਚ ਪੁਰਾਣੀ ਖਾਨਦਾਨੀ ਦੁਸ਼ਮਣੀ ਹੈ, ਫਿਰ ਵੀ ਰੋਮੀਓ ਨੂੰ ਜੂਲੀਅਟ ਨਾਲ ਪਿਆਰ ਹੋ ਜਾਂਦਾ ਹੈ।ਨਵਯੁਵਕਾਂ ਦੇ ਇੱਕ ਝਗੜੇ ਵਿੱਚ, ਰੋਮੀਓ ਦੀ ਲੜਾਈ ਜੂਲੀਅਟ ਦੇ ਪਰਿਵਾਰ ਦੇ ਇਕ ਨੌਜਵਾਨ ਨਾਲ ਹੁੰਦੀ ਹੈ ਅਤੇ ਲੜਾਈ ਵਿੱੱਚ ਉਹ ਨੌਜਵਾਨ ਮਾਰਿਆ ਜਾਂਦਾ ਹੈ।ਇਸ ਦੀ ਵਜਾ ਨਾਲ ਜੂਲੀਅਟ ਦੇ ਪਰਿਵਾਰ ਵਿੱਚ ਰੋਮੀਓ ਦੇ ਪ੍ਰਤੀ ਨਫ਼ਰਤ ਹੋਰ ਵੀ ਵੱਧ ਜਾਂਦੀ ਹੈ।ਜੂਲੀਅਟ ਨੂੰ ਉਸਦਾ ਇਕ ਪਾਦਰੀ ਮਿੱਤਰ ਭੱਜਣ ਦੀ ਚਾਲ ਦੱਸਦਾ ਹੈ।ਜੂਲੀਅਟ ਇਕ ਦਵਾਈ ਖਾ ਕੇ ਸੌਂ ਜਾਂਦੀ ਹੈ, ਜਿਸਤੋਂ ਲਗਦਾ ਹੈ ਕਿ ਜੂਲੀਅਟ ਮਰ ਗਈ। ਗਿਰਜਾ ਘਰ ਵਿੱਚ ਉਸਦੇ ਸਰੀਰ ਨੂੰ ਛੱਡ ਕੇ ਮੈਟੈਗਿਊ ਪਰਿਵਾਰ ਚੱਲਾ ਜਾਂਦਾ ਹੈ।ਅਚਾਨਕ ਰੋਮੀਓ ਵਾਪਸ ਆਉਂਦਾ ਹੈ ਤਾਂ ਖ਼ਬਰ ਸੁਣਦਾ ਹੈ ਕਿ ਜੂਲੀਅਟ ਮਰ ਗਈ, ਉਥੇ ਹੀ ਗਿਰਜਾ ਘਰ ਵਿੱਚ ਸੋਈ ਜੂਲੀਅਟ ਦੇ ਕੋਲ ਉਹ ਆਤਮਹੱਤਿਆ ਕਰ ਲੈਂਦਾ ਹੈ।ਦਵਾਈ ਦਾ ਅਸਰ ਖ਼ਤਮ ਹੋੋਣ ਤੇ ਜੂਲੀਅਟ ਜਾਗਦੀ ਹੈ ਅਤੇ ਰੋਮੀਓ ਨੂੰ ਮਰਿਆ ਵੇਖ ਕੇ ਉਹ ਵੀ ਆਤਮਹੱਤਿਆ ਕਰ ਲੈਂਦੀ ਹੈ।
ਨਾਟਕ ਦੇ ਪਾਤਰ ਗੁਣਰਾਜ ਸਿੰਘ, ਲਵਲੀਨ ਕੌਰ, ਗੌਤਮ ਸ਼ਰਮਾ, ਕਮਲ ਆਨੰਦ, ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ, ਨਰਿੰਦਰ ਕਾਲੀਆ, ਹਰਜਿੰਦਰ ਕੌਰ, ਅਪਿੰਦਰ ਸਿੰਘ, ਸੰਦੀਪ ਕੌਰ, ਗਗਨਦੀਪ, ਅੰਕਿਤ, ਰਾਵੀ ਸਿੰਘ, ਸਤੀਸ਼, ਨਿਤੀਨ, ਗਰਵਿਤ, ਗੁਰਵਿੰਦਰ, ਵਿਸ਼ਾਲ, ਪ੍ਰਸ਼ਾਂਤ, ਅੰਗਦ, ਅਨੁਰਾਗ, ਕੰਵਲਜੀਤ, ਰਿਸ਼ੀ, ਕਰਮਜੀਤ, ਭੁਪਿੰਦਰ ਸਿੰਘ, ਅਭੈ, ਮਨਪ੍ਰੀਤ, ਰਜਤ, ਅਮਿਤ ਆਦਿ ਕਲਾਕਾਰਾਂ ਵੱਲੋਂ ਜਬਰਦਸਤ ਅਦਾਕਾਰੀ ਪੇਸ਼ ਕੀਤੀ।ਮੰਚ-ਰੰਗਮੰਚ ਦੇ ਡਾਇਰੈਕਟਰ ਕੇਵਲ ਧਾਲੀਵਾਲ ਵੱਲੋਂ ਰੰਗਮੰਚ ਦੀ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਕੀਤਾ।ਇਸ ਮੌਕੇ ਜਗਦੀਸ਼ ਸਚਦੇਵਾ, ਬਲਵਿੰਦਰ ਵਿੱਕੀ (ਚਾਚਾ ਰੋਣਕੀ), ਇਕਬਾਲ ਕੌਰ ਸੌਂਦ, ਜਸਵੰਤ ਜੱਸ, ਟੀ.ਐਸ ਰਾਜਾ, ਗੁਲਸ਼ਨ ਸੱਗੀ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply