Sunday, October 11, 2026

ਪਿੰਡ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨਰੇਗਾ ਤਹਿਤ ਕਰਵਾਈ ਸਫਾਈ

ਸੰਦੌੜ, 10 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗ੍ਰਾਮ ਪੰਚਾਇਤ ਪੰਜਗਰਾਈਆਂ ਵਲੋਂ ਪਿੰਡ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਿੰਡ ਦੀ ਸਾਫ ਸਫਾਈ

????

ਦਾ ਕੰਮ ਨਰੇਗਾ ਸਕੀਮ ਤਹਿਤ ਜੋਰਾਂ ਨਾਲ ਚੱਲ ਰਿਹਾ ਹੈ।ਅੱਜ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਛੀ ਪਿਆਰੇ ਮੁਹਿੰਮ ਤਹਿਤ ਲਗਾਏ 100 ਬੂਟਿਆਂ ਦੀ ਸਾਂਭ ਸੰਭਾਲ ਲਈ ਉਹਨਾਂ ਵਿੱਚ ਉੱਗੇ ਵਾਧੂ ਨਦੀਨਾਂ ਦੀ ਸਫਾਈ ਕਰਵਾਈ ਗਈ ਹੈ।ਇਸ ਬਾਰੇ ਗੱਲ ਕਰਦਿਆਂ ਸਰਪੰਚ ਗੁਰਵਿੰਦਰ ਸਿੰਘ ਤੇ ਸਰਗਰਮ ਆਗੂ ਸੁਖਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਹੁਣ ਬਾਰਿਸ਼ ਦਾ ਮੌਸ਼ਮ ਸੁਰੂ ਹੋਣ ਵਾਲਾ ਹੈ।ਇਸ ਲਈ ਮੱਛਰ ਅਤੇ ਹੋਰ ਬਿਮਾਰੀਆਂ ਤੋਂ ਬਚਣ ਲਈ ਸਾਰੇ ਨਗਰ ਦੀ ਸਫਾਈ ਦਾ ਕਾਰਜ ਚਲਾਇਆ ਗਿਆ ਹੈ।ਇਸ ਮੌਕੇ ਮੈਂਬਰ ਸਵਰਨ ਸਿੰਘ, ਪੰਚ ਡਾ. ਈਸ਼ਰ ਪਾਲ ਸਿੰਘ, ਸਕੂਲ ਮੁਖੀ ਮੈਡਮ ਅਰਮਜੀਤ ਕੌਰ, ਮਾ. ਬਲਵੀਰ ਸਿੰਘ, ਮਾ. ਸੁਖਵਿੰਦਰ ਸਿੰਘ ਅਤੇ ਮਾ. ਰਾਜੇਸ਼ ਕੁਮਾਰ ਸਮੇਤ ਨਰੇਗਾ ਮੈਂਬਰ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply