Monday, March 16, 2026

ਮਲਟੀ ਸਕਿੱਲਡ ਸੈਂਟਰ ਦੇ ਬੱਚੇ ਕੰਪਨੀਆਂ ਨੇ ਰੋਜ਼ਗਾਰ ਲਈ ਚੁਣੇ

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) -ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਲਟੀ ਸਕਿੱਲਡ ਡਿਵੈਲਪਮੈਂਟ ਸੈਂਟਰ ਜਿਸ ਵਿੱਚ ਬੱਚਿਆਂ ਨੂੰ PPN1007201711ਵੱਖ ਵੱਖ ਕਿੱਤਿਆਂ ਦੀ ਸਿਖਲਾਈ ਦੇ ਕੇ ਆਪਣੇ ਪੈਰਾਂ ਉੱਤੇ ਖੜਨ ਦੇ ਯੋਗ ਬਣਾਇਆ ਜਾਂਦਾ ਹੈ, ਦੇ ਬੱਚਿਆਂ ਨੂੰ ਕੰਪਨੀਆਂ ਵਲੋਂ ਰੋਜ਼ਗਾਰ ਮਿਲਣ ਲੱਗ ਪਿਆ ਹੈ।ਇਹ ਜਾਣਕਾਰੀ ਦਿੰਦੇ ਮਲਟੀ ਸਕਿੱਲਡ ਸੈਂਟਰ ਕਬੀਰ ਪਾਰਕ ਦੇ ਮੁੱਖੀ ਸੁਖਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨਾਂ ਦੇ ਕੇਂਦਰ ਵਿੱਚ ਵੱਖ ਵੱਖ ਕੰਪਨੀਆਂ ਵਲੋਂ ਰੋਜ਼ਗਾਰ ਮੇਲਾ ਲਗਾਇਆ ਗਿਆ।ਜਿਸ ਵਿਚ ਵਰਦਮਾਨ ਗਰੁੱਪ, ਬਿਰਲਾ ਸਨ ਲਾਈਫ, ਸਨਰਾਈਜ ਇੰਸੋਰੈਂਸ, ਰਿਲਾਇੰਸ ਫਰੈਸ਼, ਸਾਡਾ ਪਿੰਡ ਅਤੇ ਐਸ.ਵੀ.ਐਲ ਨਾਮੀ ਕੰਪਨੀਆਂ ਨੇ ਹਿੱਸਾ ਲਿਆ।ਉਨਾਂ ਦੱਸਿਆ ਕਿ ਇਨਾਂ ਕੰਪਨੀਆਂ ਨੇ ਵੱਖ ਵੱਖ ਵਿਸ਼ਿਆਂ ਦੇ ਸਿੱਖਿਅਤ 145 ਬੱਚਿਆਂ ਨੂੰ ਰੋਜ਼ਗਾਰ ਦਾ ਪ੍ਰਸਤਾਵ ਪੇਸ਼ ਕੀਤਾ।
ਉਨਾਂ ਦੱਸਿਆ ਕਿ ਕੇਂਦਰ ਵਲੋਂ ਕਰਵਾਏ ਜਾਂਦੇ ਵੱਖ ਵੱਖ ਕੋਰਸਾਂ ਜਿਸ ਵਿੱਚ ਰਿਟੇਲ, ਫੂਡ ਪ੍ਰੋਸੈਸਿੰਗ, ਟੂਰਿਜ਼ਮ, ਬੀਮਾ, ਹੋਟਲ ਸਨਅਤ ਸ਼ਾਮਲ ਹਨ ਦੇ ਬੱਚਿਆਂ ਨੇ ਇਸ ਰੋਜ਼ਗਾਰ ਮੇਲੇ ਦਾ ਲਾਹਾ ਲਿਆ।ਉਨਾਂ ਭਰੋਸਾ ਦਿੱਤਾ ਕਿ ਉਕਤ ਸੈਂਟਰ ਭਵਿੱਖ ਵਿੱਚ ਵੀ ਬੱਚਿਆਂ ਨੂੰ ਸਿੱਖਿਅਤ ਕਰਕੇ ਇਸੇ ਤਰਾਂ ਰੋਜ਼ਗਾਰ ਦੇ ਮੌਕੇ ਮੁਹੱਇਆ ਕਰਵਾਉਂਦਾ ਰਹੇਗਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply