ਪੱਟੀ, 14 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਢਿਲੋਂ) – ਪੱਟੀ ਸ਼ਹਿਰ ਅਤੇ ਇਲਾਕੇ ਅੰਦਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਮੂੰਹ ਢੱਕ ਕੇ ਮੋਟਰ
ਸਾਈਕਲ ਚਲਾਉਣ ਵਾਲੇ 20 ਵਿਅਕਤੀਆਂ ਦੇ ਚਾਲਾਨ ਕੱਟੇ ਗਏ।ਇਸ ਸਬੰਧੀ ਟ੍ਰੈਫਿਕ ਇੰਚਾਰਜ਼ ਪੱਟੀ ਸਵਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਕੁੱਲਾ ਚੌਂਕ ਪੱਟੀ ਵਿਖੇ ਸੜਕ ਉਪਰ ਨਾਕਾ ਲਗਾਇਆ ਗਿਆ।ਟ੍ਰੈਫਿਕ ਇੰਚਾਰਜ਼ ਸਵਿੰਦਰ ਸਿੰਘ ਨੇ ਕਿਹਾ ਕਿ ਚਲਾਣ ਕੱਟਣ ਦੇ ਨਾਲ ਹੀ ਵਾਹਣ ਚਾਲਕਾਂ ਨੂੰ ਹੁਲੜਬਾਜ਼ੀ ਕਰਨ ਤੋ ਰੋਕਿਆ ਗਿਆ।ਉਨਾਂ ਨੇ ਟਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਕਿ ਪ੍ਰੈਸ਼ਰ ਹਾਰਨਾਂ, ਟਿ੍ਰਪਲ ਸਵਾਰੀ ਕਰਨ ਵਾਲੇ, ਬੁਲਟ ਦੇ ਪਟਾਖੇ ਮਾਰਨ, ਸੀਟ ਬੈਲਟ ਨਾ ਲਗਾਉਣ, ਡਰਾਇੰਗ ਲਾਇਸੰਸ ਨਾ ਹੋਣਾ, ਕਾਗਜ ਪੂਰੇ ਨਾ ਕਰਨ ਵਾਲੇ ਅਤੇ ਖਾਸ ਕਰਕੇ ਸਕੂਲਾਂ-ਕਾਲਜਾਂ ਅੱਗੇ ਗੇੜੇ ਮਾਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।ਉਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਚਿਆਂ ਨੂੰ ਪੂਰੇ ਕਾਗਜ਼-ਪੱਤਰ ਦੇ ਕੇ ਬਜ਼ਾਰ ਭੇਜ਼ਣ ਤੇ 18 ਸਾਲ ਦੀ ਉਮਰ ਤੋ ਘੱਟ ਬਚਿਆਂ ਨੂੰ ਵਾਹਨ ਚਲਾਉਣ ਤੋ ਮਨਾਂ ਕਰਨ।ਇਸ ਮੌਕੇ ਸਵਿੰਦਰ ਸਿੰਘ, ਰਜਿੰਦਰ ਸਿੰਘ, ਗੁਰਸੇਵਕ ਸਿੰਘ, ਜੈਮਲ ਸਿੰਘ, ਦਵਿੰਦਰ ਕੁਮਾਰ (ਸਾਰੇ ਹੋਲਦਾਰ) ਮੌਜੂਦ ਸਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media