ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 6 ਵਿਦਿਆਰਥੀਆਂ ਨੇ ਐਸ.ਓ.ਐਫ ਵਲੋਂ ਅਯੋਜਿਤ
ਅੰਤਰਰਾਸ਼ਟਰੀ ਮੈਥਸ ਓਲੰਪਿਆਰਡ ਵਿੱਚ 1 ਤੋਂ 20 ਦੇ ਰੈਂਕ ਵਿੱਚ ਜੋਨਲ ਰੈਂਕ ਪ੍ਰਾਪਤ ਕੀਤਾ ਹੈ।ਦੂਜੀ ਜਮਾਤ ਦੇ ਲੀਲਾਂਕ ਜੁਨੇਜਾ ਨੇ ਅੰਤਰਰਾਸ਼ਟਰੀ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ ਅਤੇ ਜੋਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਚੌਥੀ ਜਮਾਤ ਦੀ ਰੂਦਰਾਣੀ ਮੋਹਿੰਦਰੂ ਨੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਅਤੇ ਜ਼ੋਨ ਵਿੱਚ ਦੂਜੇ ਸਥਾਨ ਤੇ ਰਹੀ।ਹੋਰ ਵਿਦਿਆਰਥੀ ਜਿੰਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਨਾਂ ਵਿੱਚ ਛੇਵੀਂ ਜਮਾਤ ਦੇ ਰਵੀਸ਼ ਗੁਲਾਟੀ ਦਾ ਬਾਰਵਾਂ ਰੈਂਕ, ਸੱਤਵੀ੍ਵ ਜਮਾਤ ਦੇ ਉਮੰਗ ਕਾਲਰਾ ਦਾ ਤੇਰਵਾਂ ਰੈਂਕ, ਸੱਤਵੀਂ ਜਮਾਤ ਹਰਕੀਰਤ ਚੱਢਾ ਦਾ 16ਵਾਂ ਰੈਂਕ ਅਤੇ ਅੱਠਵੀਂ ਜਮਾਤ ਦੇ ਵੰਦਿਤ ਖੰਨਾ ਦਾ ਜ਼ੋਨਲ ਪੱਧਰ ਤੇ 7ਵਾਂ ਰੈਂਕ ਰਿਹਾ।ਪੰਜਾਬ ਜੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਤੇ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਕੋਸ਼ਿਸ਼ਾਂ ਜਾਰੀ ਰੱਖਣ ਲਈ ਕਿਹਾ।ਸਕੂਲ ਦੇ ਪ੍ਰਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਨੁਸਾਰ ਕੰਮ ਕਰਨ ਅਤੇ ਚੰਗੇ ਪ੍ਰਦਰਸ਼ਨ ਲਈ ਮਿਹਨਤ ਕਰਨ ਲਈ ਕਿਹਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media