
ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ)- ਗਰੁ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਮਾਹਰਾਂ ਨੇ ਇਸ ਦੱਖਣ-ਪੱਛਮੀ ਪੰਜਾਬ ਦੇ ਨਰਮੇ ਕਪਾਹ ਵਾਲੇ ਇਲਾਕੇ ਦੇ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਸਬੰਧੀ ਕੁੱਝ ਖਾਸ ਨੁਖਸੇ ਦਿੱਤੇ। ਕਿਸਾਨਾਂ ਨੂੰ ਮਿਲਣ ‘ਤੇ ਪਤਾ ਲੱਗਿਆ ਕਿ ਉਹ ਪਹਿਲਾਂ ਵੀ ਮਧੂ ਮੱਖੀਆਂ ਦੇ ਬਕਸੇ ਲਗਾ ਚੁੱਕੇ ਹਨ ਪਰ ਕੋਈ ਬਹੁਤੀ ਸਫਲਤਾ ਹਾਸਲ ਨਹੀਂ ਹੋਈ । ਗਰੁ ਕਾਸ਼ੀ ਯੂਨੀਵਰਸਿਟੀ ਦੇ ਕੀਟ ਵਿਗਿਆਨੀ ਡਾ. ਅਮਰਜੀਤ ਲਾਲ ਸ਼ਰਮਾ ਨੇ ਦੱਸਿਆ ਕਿ ਸਹੀ ਗਿਆਨ ਅਤੇ ਮੱਖੀਆਂ ਦੀ ਸਹੀ ਦੇਖਭਾਲ ਨਾ ਹੋਣ ਕਰਕੇ ਕਿਸਾਨਾਂ ਨੂੰ ਅਸਫਲਤਾ ਦਾ ਮੂੰਹ ਦੇਖਣਾ ਪਿਆ ਹੈ । ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੂੰ ਮਧੂ ਮੱਖੀਆਂ ਦੀ ਸਹੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦੇਂਦਿਆਂ ਡਾ. ਸ਼ਰਮਾ ਨੇ ਇਸ ਲਘੂ ਉਦਯੋਗ ਦੇ ਅਲੱਗ-ਅਲੱਗ ਪੜਾਵਾਂ ਸਬੰਧੀ ਚਾਨਣਾ ਪਾਇਆ । ਖੇਤੀਬਾੜੀ ਕਾਲਜ ਦੇ ਡੀਨ ਡਾ. ਅਜਮੇਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਗਲੇਰੀ ਪ੍ਰਕਿਰਿਆ ਵਿਚ ਇਸ ਜਾਣਕਾਰੀ ਦਾ ਦਾਇਰਾ ਹੋਰ ਵਧਾਇਆ ਜਾਵੇਗਾ ਤਾਂ ਜੋ ਕਿਸਾਨ ਇਸ ਥੋੜ੍ਹੀ ਪੂੰਜੀ ਵਾਲੇ ਸਹਿ-ਖੇਤੀ ਧੰਦੇ ਦਾ ਲਾਭ ਉਠਾ ਸਕਣ । ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਖੇਤੀਬਾੜੀ ਵਿਭਾਗ ਦੇ ਇਸ ਸੁਨੇਹੇ ਦੀ ਸ਼ਲਾਘਾ ਕਰਦਿਆਂ ਖੇਤੀਬਾੜੀ ਕਾਲਜ ਨੂੰ ਅਜਿਹੇ ਹੋਰ ਕਿਸਾਨੀ ਚੇਤਨਾ/ਜਾਗਰੂਕਤਾ ਕੈਂਪ ਲਗਾਉਣ ਲਈ ਪ੍ਰੇਰਿਆ ।ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਇਸ ਉੱਦਮ ਦੀ ਸ਼ਲਾਘਾ ਕਰਦੇ ਕਿਹਾ ਕਿ ਜੋ ਵਿੱਦਿਅਕ ਅਤੇ ਕੰਮਕਾਜੀ ਲੰਬਾ ਤਜਰਬਾ ਯੂਨੀਵਰਸਿਟੀ ਦੇ ਖੇਤੀਬਾੜੀ ਵਿਗਿਆਨੀ ਰੱਖਦੇ ਹਨ, ਉਨ੍ਹਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨੀ ਨੂੰ ਹੋਰ ਉੱਨਤੀ ਦੀਆਂ ਰਾਹਾਂ ਵੱਲ ਲਿਜਾਇਆ ਜਾ ਸਕੇ ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media