Sunday, October 11, 2026

ਖਾਲਸਾ ਕਾਲਜ ਲਾਅ ਦੀ ਸਿਮਰਨਜੀਤ ਨੇ ’ਵਰਸਿਟੀ `ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ PPN2007201712ਬੀ.ਏ.ਐਲ.ਐਲ.ਬੀ (ਲਾਅ) ਦੀ ਡਿਗਰੀ (ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਦੇ ਪਹਿਲੇ 6 ਸਮੈਸਟਰ ਦੇ ਆਧਾਰ ’ਤੇ ਪੂਰੀ ਹੁੰਦੀ ਹੈ) ਦੇ 3000 ਅੰਕਾਂ ’ਚੋਂ 2292 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥਣ ਸਿਮਰਨਜੀਤ ਕੌਰ ਦੇ ਵਧੀਆ ਨਤੀਜੇ ਲਈ ਸ਼ਲਾਘਾ ਕਰਦਿਆ ਭਵਿੱਖ ਹੋਰ ਉਨਤੀ ਤੇ ਤਰੱਕੀ ਲਈ ਕਾਮਨਾ ਕੀਤਾ ਅਤੇ ਹੋਰਨਾਂ ਨੂੰ ਵਿਦਿਆਰਥੀਆਂ ਨੂੰ ਵੀ ਜੀਅ ਤੋੜ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਪ੍ਰਿੰ: ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ ਦਾ ਬੀ. ਏ. ਐਲ. ਐਲ.ਬੀ. ਦੀਆਂ ਪ੍ਰੀਖਿਆਵਾਂ ’ਚ ’ਵਰਸਿਟੀ ਪੱਧਰ ’ਤੇ ਨਤੀਜਾ ਹਮੇਸ਼ਾ ਹੀ ਸ਼ਾਨਦਾਰ ਰਿਹਾ ਹੈ, ਜਿਵੇਂ ਕਿ ਬੀ.ਏ ਐਲ.ਐਲ.ਬੀ ਸਮੈਸਟਰ ਦੂਸਰਾ ਦੀਆਂ ਮਈ-2015 ਅਤੇ ਸਮੈਸਟਰ 5ਵਾਂ ਦਸੰਬਰ-2016 ਪ੍ਰੀਖਿਆਵਾਂ ’ਚ ਇਨ੍ਹਾਂ ਨੇ ’ਵਰਸਿਟੀ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਸੀ।
ਪ੍ਰਿੰ: ਡਾ. ਜਸਪਾਲ ਸਿੰਘ ਨੇ ਵਿਦਿਆਰਥਣ ਦੀ ਇਸ ਉਪਲੱਬਧੀ ’ਤੇ ਆਪਣੇ ਦਫ਼ਤਰ ਵਿਖੇ ਉਸ ਦਾ ਮੂੰਹ ਮਿੱਠਾ ਕਰਵਾਉਂਦਿਆ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਡਾ. ਸ਼ਮਸ਼ੇਰ ਸਿੰਘ, ਡਾ. ਅਰਨੀਤ ਕੌਰ, ਡਾ. ਕੋਮਲ ਕ੍ਰਿਸ਼ਨ ਮਹਿਤਾ, ਡਾ. ਗੁਨੀਸ਼ਾ ਸਲੂਜਾ ਤੇ ਹੋਰ ਕਾਲਜ ਦੇ ਬਾਕੀ ਸਟਾਫ ਮੈਂਬਰ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply