Sunday, October 11, 2026

ਗੁਰੂ ਘਰਾਂ ਦੇ ਪ੍ਰਬੰਧਕ ਪ੍ਰਸੰਗ ਕਰਦੇ ਚੰਗੇ ਲੱਗਦੇ ਹਨ ਵਿਅੰਗ ਕਰਦੇ ਨਹੀਂ- ਔਜਲਾ

ਕਿਹਾ ਪ੍ਰੋ. ਬਡੂੰਗਰ ਦਾ ਜੀ.ਐਸ.ਟੀ ਨੂੰ ਲੈ ਕੇ ਲੰਗਰ `ਤੇ ਵਿਅੰਗ ਕਰਨਾ ਅਤਿ ਨਿੰਦਣਯੋਗ
ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ ਬਿਊਰੋ)  ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼੍ਰੋਮਣੀ ਕਮੇਟੀ ਵਲੋਂ ਜੀਐੱਸਟੀ ਦੇ ਮੁਦੇ `ਤੇ ਲੰਗਰ ਨੂੰ ਲੈ ਕੇ ਚੱਲ Aujla Gurjeetਰਹੀਆਂ ਗਤੀਵਿਧੀਆਂ ਨੂੰ ਗੁੰਮਰਾਹਕੁੰਨ ਕਰਾਰ ਦਿੰਦਿਆਂ ਕਿਹਾ ਕਿ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਮੇਤ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੇ ਹਨ।ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੀਤੇ ਦਿਨ ਪ੍ਰੋ. ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੰਗਰ `ਤੇ ਲੱਗ ਰਹੇ ਜੀ.ਐਸ.ਟੀ `ਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ਜਿਹੜਾ 10 ਕਰੋੜ ਦਾ ਬੋਝ ਸਲਾਨਾ ਲੰਗਰ `ਤੇ ਪਵੇਗਾ ਕਿ ਉਸ ਲਈ ਲੰਗਰ ਦਾ ਸਮਾਂ ਘਟਾ ਦਿੱਤਾ ਜਾਵੇ, ਜਦ ਕਿ ਸ਼੍ਰੋਮਣੀ ਕਮੇਟੀ ਇਹ ਸਪੱਸ਼ਟ ਨਹੀਂ ਕਰ ਰਹੀ ਕਿ ਇਹ 10 ਕਰੋੜ ਦਾ ਬੋਝ ਲੰਗਰ `ਤੇ ਹੈ ਜਾਂ ਹੋਰ ਵਸਤੂਆਂ ਵੀ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੰਗਰ ਅਤੇ ਪ੍ਰਸ਼ਾਦ ਤੇ ਲੱਗਣ ਵਾਲੇ ਜੀ.ਐਸ.ਟੀ ਦੇ ਵਿਰੋਧ ਵਿਚ ਹੈ, ਜਿਸ ਸਬੰਧੀ ਉਹ ਕੇਂਦਰ ਨੂੰ ਮੰਗ ਪੱਤਰ ਦੇ ਚੁੱਕੀ ਹੈ।ਉਨ੍ਹਾਂ ਕਿਹਾ ਕਿ ਪ੍ਰੋ. ਬਡੂੰਗਰ ਸਮੇਤ ਸ਼੍ਰੋਮਣੀ ਅਕਾਲੀ ਦਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਜੀ.ਐਸ.ਟੀ ਮੁੱਦੇ `ਤੇ ਸਰਕਾਰ ਵਿਰੁੱਧ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਗੁਰੂ ਘਰਾਂ ਵਿਚ ਤਿਆਰ ਹੋਣ ਵਾਲੇ ਲੰਗਰਾਂ ਵਿਚ ਬਹੁਤ ਸਾਰੀਆਂ ਰਸਦਾਂ ਪਹਿਲਾਂ ਹੀ ਜੀ.ਐਸ.ਟੀ ਦੇ ਘੇਰੇ ਵਿਚ ਨਹੀਂ ਆ ਰਹੀਆਂ।
ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੇ ਪ੍ਰਬੰਧਕ ਗੁਰੂ ਦੀ ਉਸਤਤ ਲਈ ਪ੍ਰਸੰਗ ਕਰਦੇ ਤਾਂ ਚੰਗੇ ਲੱਗਦੇ ਹਨ, ਪਰ ਗੁਰੂ ਦੇ ਲੰਗਰ `ਤੇ ਵਿਅੰਗ ਕਰਦੇ ਚੰਗੇ ਨਹੀਂ ਲੱਗਦੇ, ਜੋ ਕਿ ਅਤਿ ਨਿੰਦਣਯੋਗ ਹੈ।ਉਨ੍ਹਾਂ ਪਿਛਲੇ ਇਤਿਹਾਸ `ਤੇ ਝਾਤ ਮਾਰਦਿਆਂ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੌਰਾਨ ਵੀ ਲੰਗਰ ਪ੍ਰਥਾ ਬੰਦ ਨਹੀਂ ਹੋਈ ਸੀ।ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਲੰਗਰ ਨੂੰ ਸਿੱਖ ਸੰਗਤਾਂ ਨੇ ਹਮੇਸ਼ਾਂ ਮਿਸਾਲ ਵਜੋਂ ਪੇਸ਼ ਕੀਤਾ ਹੈ।ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਸੰਸਾਰ ਭਰ ਵਿਚ ਲੰਗਰ ਨੂੰ ਲੈ ਕੇ ਤਤਪਰ ਰਹਿੰਦੀਆਂ ਹਨ।ਸਿੱਖ ਸੰਗਤਾਂ ਸੰਸਾਰ ਵਿਚ ਕਿਤੇ ਵੀ ਆਉਣ ਵਾਲੀਆਂ ਤਰਾਸ਼ਦੀਆਂ ਜਾਂ ਕੁਦਰਤੀ ਆਫਤਾਂ ਮੌਕੇ ਪਹੁੰਚ ਕੇ ਜਿਥੇ ਇਨਸਾਨੀ ਮਦਦ ਕਰਦੀਆਂ ਹਨ, ਉੇਥੇ ਹੀ ਲੰਗਰ ਦੀ ਪ੍ਰਥਾ ਨੂੰ ਵੀ ਜਾਰੀ ਰੱਖਦੀਆਂ ਹਨ, ਸੇਵਾ ਦੀ ਭਵਨਾ ਇਹ ਨਹੀਂ ਦੇਖਦੀ ਕਿ ਇਸ ਉਪਰ ਸਰਕਾਰ ਵਲੋਂ ਕੋਈ ਟੈਕਸ `ਤੇ ਨਹੀਂ ਪੈ ਰਿਹਾ।ਸਿੱਖ ਸੰਗਤਾਂ ਨੇ ਲੰਗਰ ਦਾ ਸੰਦੇਸ਼ ਦਿੰਦੇ ਹੋਏ ਸਿੱਖਾਂ ਨੂੰ ਸਿਰਮੋਰ ਬਣਾਇਆ ਹੈ। ਔਜਲਾ ਨੇ ਜੀ.ਐਸ.ਟੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ `ਤੇ ਸਲਾਨਾ 10 ਕਰੋੜ ਦਾ ਟੈਕਸ ਲੰਗਰ ਅਤੇ ਪ੍ਰਸ਼ਾਦਿ ਤੇ ਪੈਣ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਬੇਬੁਨਿਆਦ ਹੈ।
ਉਨ੍ਹਾਂ ਕਿਹਾ ਕਿ ਲੰਗਰ ਵਿਚ ਵਰਤੀਆਂ ਜਾਣ ਵਾਲੀਆਂ ਰਸਦਾਂ ਵਿਚ ਆਟਾ, ਚੌਲ, ਦਾਲਾਂ, ਦੁੱਧ, ਲੱਸੀ, ਦਹੀ, ਪਨੀਰ, ਤਾਜੀਆਂ ਸਬਜੀਆਂ, ਲੂਣ, ਲੱਕੜ ਦਾ ਬਾਲਣ, ਗੁੜ, ਵੇਸਨ, ਮੈਦਾ, ਬਰੈਡ ਆਦਿ `ਤੇ ਪਹਿਲਾਂ ਹੀ ਜੀ.ਐਸ.ਟੀ ਤੋਂ ਛੂਟ ਹੈ।ਜਿਨ੍ਹਾਂ ਵਸਤੂਆਂ `ਤੇ ਪੰਜ ਪ੍ਰਤੀਸ਼ਤ ਟੈਕਸ ਲੱਗਦਾ ਹੈ, ਓਨਾ ਵਿਚ ਖੰਡ, ਪੈਕਿੰਗ ਪਨੀਰ, ਚਾਹ-ਪੱਤੀ, ਤੇਲ, ਮਸਾਲੇ, ਪੈਕਿੰਗ ਦੁੱਧ ਆਦਿ ਹਨ।ਇਸ ਤੋਂ ਇਲਾਵਾ ਮੱਖਣ, ਘਿਓ, ਅਚਾਰ ਆਦਿ `ਤੇ 12 ਪ੍ਰਤੀਸ਼ਤ ਜੀ.ਐਸ.ਟੀ ਲੱਗਦਾ ਹੈ।ਉਨ੍ਹਾਂ ਕਿਹਾ ਕਿ ਲੰਗਰ ਅਤੇ ਪ੍ਰਸ਼ਾਦਿ ਨੂੰ ਤਿਆਰ ਕਰਨ ਲਈ ਵਰਤੀਆਂ ਜਾਣ ਵਾਲੀਆਂ ਰਸਦਾਂ `ਤੇ 80 ਪ੍ਰਤੀਸ਼ਤ ਉਹ ਵਸਤੂਆਂ ਹਨ, ਜਿਹੜੀਆਂ ਜੀ.ਐਸ.ਟੀ ਟੈਕਸ ਮੁਕਤ ਹਨ।ਸਿਰਫ 20 ਪ੍ਰਤੀਸ਼ਤ ਲੰਗਰ ਦੀਆਂ ਵਸਤਾਂ ਤੇ ਜੀ.ਐਸ.ਟੀ ਪੈਂਦਾ ਹੈ ਉਨ੍ਹਾਂ ਇਹ ਵੀ ਸਪੱਸ਼ਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਿਹੜਾ 10 ਕਰੋੜ ਦਾ ਡਾਟਾ ਦਿੱਤਾ ਜਾ ਰਿਹਾ ਹੈ, ਉਹ ਸਮੁੱਚੇ ਸਲਾਨਾ ਬਜਟ ਜੋ ਤਕਰੀਬਨ 10 ਹਜਾਰ ਕਰੋੜ ਹੈ, ਉਸ `ਤੇ ਹੀ ਲਗੇਗਾ। ਇਨ੍ਹਾਂ ਵਸਤੂਆਂ ਵਿਚ ਲੰਗਰ ਤੋਂ ਇਲਾਵਾ ਬਣਾਈਆਂ ਜਾ ਰਹੀਆਂ ਇਮਾਰਤਾਂ, ਫਰਨੀਚਰ ਅਤੇ ਦਫਤਰਾਂ ਵਿਚ ਵਰਤੇ ਜਾਣ ਵਾਲੇ ਸਮਾਨ ਆਦਿ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਗਰ ਅਤੇ ਪ੍ਰਸ਼ਾਦਿ ਤੇ ਲੱਗਣ ਵਾਲੇ ਜੀ.ਐਸ.ਟੀ ਦੀ ਛੂਟ ਲਈ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਨੂੰ ਮਿਲ ਕੇ ਆਪਣਾ ਮੰਗ ਪੱਤਰ ਦੇ ਚੁੱਕੇ ਹਨ।ਔਜਲਾ ਨੇ ਕਿਹਾ ਕਿ ਲੰਗਰ ਅਤੇ ਪ੍ਰਸ਼ਾਦਿ ਤੇ ਜੀ.ਐਸ.ਟੀ ਦੀ ਛੂਟ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹ ਖੁਦ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਇਸ ਅਵਾਜ਼ ਨੂੰ ਲੈ ਕੇ ਅਰੁਣ ਜੇਤਲੀ ਨੂੰ ਮਿਲ ਕੇ ਵਿਸਥਾਰ ਨਾਲ ਸਮਝਾਇਆ ਸੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਨੂੰ ਨਿੱਜੀ ਤੌਰ `ਤੇ ਕੇਂਦਰ ਸਰਕਾਰ ਨੂੰ ਮਿਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਬਜ਼ਾਏ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਲੰਗਰ ਅਤੇ ਪ੍ਰਸ਼ਾਦਿ `ਤੇ ਲਗਣ ਵਾਲੇ ਜੀ.ਐਸ.ਟੀ ਲਈ ਕੇਂਦਰ ਸਰਕਾਰ ਵਿਰੁੱਧ ਸਖਤ ਮੁਹਿੰਮ ਅਰੰਭ ਕਰਨੀ ਚਾਹੀਦੀ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply