ਧੂਰੀ, 21 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) -ਸਰਬ ਭਾਰਤੀ ਸੇਵਾ ਸੰਮਤੀ ਧੂਰੀ ਵੱਲੋਂ ਮਾਤਾ ਨੈਣਾਂ ਦੇਵੀ ਹਿਮਾਚਲ ਪ੍ਰਦੇਸ਼ ਵਿਖੇ ਸਾਵਣ ਦੇ ਚਾਲਿਆਂ ਦੇ
ਮੱਦੇਨਜ਼ਰ ਵਲੰਟੀਅਰ ਸੇਵਾ, ਸ਼ਰਧਾਲੂਆਂ ਨੂੰ ਲੰਗਰ ਅਤੇ ਮੁਫਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਇੱਕ ਜੱਥਾ ਧੂਰੀ ਤੋਂ ਰਵਾਨਾ ਕੀਤਾ ਗਿਆ।ਜਿਸ ਨੂੰ ਰਾਈਸੀਲਾ ਹੈਲਥ ਫੂਡਜ਼ ਲਿਮ. ਧੂਰੀ ਦੇ ਡਾਇਰੈਕਟਰ ਵਿਜੈ ਕੁਮਾਰ ਗੋਇਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਪ੍ਰਬੰਧਕਾਂ ਨੇ ਦੱਸਿਆ ਕਿ ਸੰਮਤੀ ਵੱਲੋਂ ਇਸ ਵਾਰ 45ਵਾਂ ਕੈਂਪ ਲਗਾ ਕੇ ਮਾਤਾ ਸ਼੍ਰੀ ਨੈਣਾਂ ਦੇਵੀ ਵਿਖੇ ਆਉਣ-ਜਾਣ ਵਾਲੇ ਲੋਕਾਂ ਲਈ ਮੁਫਤ ਮੈਡੀਕਲ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ, ਰਮੇਸ਼ ਕੁਮਾਰ, ਸੰਜੀਵ ਕੁਮਾਰ ਕਾਲਾ, ਪ੍ਰਧਾਨ ਖਰਾਤੀ ਰਾਮ ਬਾਂਸਲ, ਗਿਆਨ ਚੰਦ ਗਰਗ, ਵਿਜੈ ਕੁਮਾਰ ਬਿੰਨੀ, ਪੂਰਨ ਚੰਦ ਸਿੰਗਲਾ, ਟੇਕ ਬਹਾਦਰ, ਸੰਜੇ ਸਿੰਗਲਾ, ਗਿਆਨ ਚੰਦ ਮਿੱਤਲ, ਅਨੁਰਾਗ ਗੋਇਲ, ਭੂਸ਼ਨ ਬਾਂਸਲ, ਪਰਮਜੀਤ ਸਿੰਘ ਪੰਮਾਂ, ਸ਼ਿਵ ਕਮਾਰ ਗਰਗ ਅਤੇ ਮੋਹਿਤ ਸੰਖਿਆਣ ਆਦਿ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media