ਫਾਈਨਲ ਵਿੱਚ ਡੀ.ਏ.ਵੀ ਹਾਥੀ ਗੇਟ ਨੇ ਏ.ਸੀ.ਏ-1 ਨੂੰ 46 ਦੌੜਾਂ ਨਾਲ ਹਰਾਇਆ
ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਅਮਨਦੀਪ ਕਿ੍ਰਕੇਟ ਅਕੈਡਮੀ `ਚ ਆਯੋਜਿਤ ਪਹਿਲੀ ਅੰਡਰ-19 ਪ੍ਰੀਮਿਅਮ ਕਿ੍ਰਕੇਟ ਲੀਗ 2017 ਦੇ ਫਾਈਨਲ ਮੈਚ ਵਿਚ ਡੀ.ਏ.ਵੀ ਸੀਨੀਅਰ ਸਕੈੰਡਰੀ ਸਕੂਲ ਹਾਥੀ ਗੇਟ ਨੇ ਏ.ਸੀ.ਏ-1 ਨੂੰ 46 ਦੌੜਾਂ ਨਾਲ ਹਰਾਇਆ 9 ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰਾਹੁਲ ਕਸ਼ਿਅਪ ਨੂੰ ਮੈਨ ਆਫ਼ ਦੀ ਮੈਚ ਅਤੇ ਮੈਨ ਆਫ਼ ਦੀ ਸੀਰੀਜ਼ ਐਲਾਨਿਆ ਗਿਆ।ਰਾਹੁਲ ਨੇ ਫਾਈਨਲ ਮੈਚ ‘ਚ ਜਿਥੇ 32 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ ਉਥੇ ਹੀ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਹੋਈਆਂ 7 ਓਵਰਾਂ ‘ਚ ਸਿਰਫ਼ 19 ਦੌੜਾਂ ਦੇ ਕੇ 3 ਵਿਕਟਾਂ ਵੀ ਲਈਆਂ ।ਡੀ.ਏ.ਵੀ ਸਕੂਲ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 40 ਓਵਰਾਂ ‘ਚ 163 ਦੌੜਾਂ ਬਣਾਈਆਂ ਅਤੇ ਏ.ਸੀ.ਏ-1 ਨੂੰ 164 ਦੌੜਾਂ ਦਾ ਟੀਚਾ ਦਿੱਤਾ।ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਏ.ਸੀ.ਏ-1 ਦੀ ਟੀਮ ਸਿਰਫ਼ 117 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਇਨਾਮ ਵੰਡ ਸਮਾਰੋਹ ‘ਚ ਡਾ. ਅਵਤਾਰ ਸਿੰਘ ਚੀਫ਼ ਆਰਥੋਪੈਡਿਕ ਸਰਜਨ ਅਮਨਦੀਪ ਹਸਪਤਾਲ ਅਤੇ ਡਾ. ਸ਼ਹਿਬਾਜ਼ ਸਿੰਘ ਮੁੱਖ ਮਹਿਮਾਨ ਵਜੋਂ ਪਧਾਰੇ।ਮੈਚ ਦੌਰਾਨ ਅਮਨਦੀਪ ਕਿ੍ਰਕੇਟ ਅਕੈਡਮੀ ਦੇ ਮੁੱਖ ਕੋਚ ਅਤੇ ਸਾਬਕਾ ਭਾਰਤੀ ਕਿ੍ਰਕਟਰ ਹਰਵਿੰਦਰ ਸਿੰਘ, ਸਾਬਕਾ ਅੰਡਰ-19 ਭਾਰਤੀ ਟੀਮ ਖਿਡਾਰੀ ਮਨੀਸ਼ ਸ਼ਰਮਾ, ਲਵਲੀ ਅਰੋੜਾ ਅਤੇ ਕਮਲ ਚੌਧਰੀ ਵੀ ਖ਼ਾਸ ਤੌਰ ‘ਤੇ ਹਾਜ਼ਿਰ ਸਨ।ਫਾੀੲਨਲ ਸਕੋਰ ਡੀ.ਏ.ਵੀ- 40 ਓਵਰਾਂ ‘ਚ 163 ਦੌੜਾਂ (ਰਾਹੁਲ ਕਸ਼ਿਅਪ ਬੱਲੇਬਾਜ਼ੀ 32 ਦੌੜਾਂ ਅਤੇ ਗੇਂਦਬਾਜ਼ੀ ‘ਚ 7 ਓਵਰਾਂ ਵਿੱਚ 19 ਦੌੜਾਂ ਦੇ ਕੇ 3 ਵਿਕਟਾਂ ਤੇ ਏ.ਸੀ.ਏ-1 -117 ਦੌੜਾ (ਆਲ ਆਉਟ) ਰਿਹਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media