Wednesday, July 1, 2026

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੂਰ ਵਲੋਂ ‘ਕਿਸਾਨ ਜੇਲ ਭਰੋ ਅੰਦੋਲਨ’ 9 ਅਗਸਤ ਤੋਂ

ਬਠਿੰਡਾ, 22 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੂਰ ਦੀ ਜਿਲਾ ਇਕਾਈ ਦੇ Kissanਆਗੂਆਂ ਨੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਦੀ ਅਗਵਾਈ ‘ਚ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਆਪਣੀ ਅਵਾਜ਼ ਬੁਲੰਦ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ।ਕਿਸਾਨ ਮਜ਼ਦੂਰਾਂ ਦੀ ਮੰਗਾਂ ਜਿਹਨਾਂ ਵਿੱਚ ਸਿਰ ਚੜੇ ਕਰਜੇ ਨੂੰ ਮੁਆਫ ਕਰਨਾ, ਖੇਤੀ ਸੈਕਟਰ ਲਈ ਡਾ. ਸੁਆਮੀਨਾਥਨ ਰਿਪੋਰਟ ਲਾਗੂ ਕਰਨਾ, ਕਿਸਾਨੀ ਵਸਤਾਂ ਨੂੰ ਜੀ.ਐਸ.ਟੀ ਤੋਂ ਬਾਹਰ ਰੱਖਣਾ, ਫਸਲਾਂ ਦੀ ਰਹਿੰਦ ਖੁੰਹਦ ਦਾ ਪ੍ਰਬੰਧ ਕਰਨਾ ਆਦਿ ਨੂੰ ਲਾਗੂ ਕਰਨ ਲਈ ਸਮੂਹ ਕਿਸਾਨ ਯੂਨੀਅਨਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੌਹਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੇ ਚੋਣ ਵਾਅਦੇ ਅਨੁਸਾਰ ਮੰਨੀਆਂ ਮੰਗਾਂ ਲਈ ਸਮੁੱਚੇ ਦੇਸ਼ ਦੇ ਕਿਸਾਨ ਜੰਤਰ ਮੰਤਰ ਤੇ ਪੱਕੇ ਧਰਨੇ ਤੇ ਹਨ ਅਤੇ 9 ਅਗਸਤ ਤੋ ਅਜ਼ਾਦੀ ਦਿਹਾੜੇ 15 ਅਗਸਤ ਤੱਕ ‘ਕਿਸਾਨ ਜੇਲ ਭਰੋ ਅੰਦੋਲਨ’ ਕੀਤਾ ਜਾਵੇਗਾ।ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ 25 ਜੁਲਾਈ ਨੂੰ ਕਿਸਾਨ ਆਗੂਆਂ ਦੀ ਅਹਿਮ ਮੀਟਿੰਗ ਦਿੱਲੀ ਵਿਖੇ ਹੋ ਰਹੀ ਹੈ।ਜਿਸ ਵਿੱਚ ਅਹਿਮ ਵਿਚਾਰਾਂ ਕੀਤੀਆਂ ਜਾਣਗੀਆਂ।ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਕਰੋੜਾਂ ਰੁਪਏ ਕਰਜ਼ਾ ਮੁਆਫ ਕਰ ਸਕਦੀ ਹੈ ਤਾਂ ਕਿਸਾਨ ਮਜ਼ਦੂਰਾਂ ਦਾ ਕਿਉ ਨਹੀ? ਇਸ ਮੌਕੇ ਮੁਖਤਿਆਰ ਸਿੰਘ ਕੁੱਬੇ, ਸੁਖਦਰਸ਼ਨ ਸਿੰਘ,ਗੁਰਮੇਲ ਸਿੰਘ ਲਹਿਰਾ, ਗੇਜ਼ਾ ਸਿੰਘ ਅਤੇ ਅਰਜਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Check Also

ਬਾਬਾ ਅਮਰੀਕ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰਾ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ) – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ …

Leave a Reply