ਬਠਿੰਡਾ, 22 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਾਂਝ ਕੇਂਦਰ ਥਰਮਲ ਵਲੋਂ ਨਸ਼ਾ ਵਿਰੋਧ ਸੈਮੀਨਾਰ ਸਪੈਸ਼ਲ ਹਾਈ ਸਕੂਲ
ਥਰਮਲ ਕਲੋਨੀ ’ਚ ਕਰਵਾਇਆ ਗਿਆ।ਜਿਲਾ ਸਾਂਝ ਕੇਂਦਰ ਇੰਚਾਰਜ ਕ੍ਰਿਸ਼ਨ ਕੁਮਾਰ ਵਲੋਂ ਪ੍ਰਧਾਨਗੀ ਕਰਦਿਆਂ ਕਿਹਾ ਗਿਆ ਕਿ ਨਸ਼ਾ ਸਿਹਤ ਅਤੇ ਆਰਥਿਕ ਅਤੇ ਪਰਿਵਾਰਕ ਮੈਂਬਰਾਂ ’ਤੇ ਬਹੁਤ ਮਾੜਾ ਪ੍ਰਭਾਵ ਪਾਊਂਦੇ ਹਨ। ਇਸ ਨਾਲ ਨਸ਼ਾ ਕਰਨ ਵਾਲਾ ਵਿਅਕਤੀ ਸਮਾਜ ਨਾਲੋਂ ਟੁੱਟ ਜਾਂਦਾ ਹੈ।ਸਾਂਝ ਕੇਂਦਰ ਥਰਮਲ ਇੰਚਾਰਜ ਲਾਜਪਤ ਰਾਏ, ਸਹਾਇਕ ਲਖਵਿੰਦਰ ਸਿੰਘ, ਸਹਾਇਕ ਥਾਨੇਦਾਰ ਜਗਦੀਪ ਸਿੰਘ ਅਤੇ ਮਨੀਸ਼ ਪਾਂਧੀ ਵਲੋਂ ਵੀ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਮਧੂ ਅਰੋੜਾ, ਹੌਲਦਾਰ ਗੁਰਦਿੱਤਾ ਸਿੰਘ ਆਦਿ ਸ਼ਾਮਲ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media