ਰਈਆ, 8 ਜੁਲਾਈ (ਬਲਵਿੰਦਰ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਡੁੱਬਗੜ੍ਹ, ਨਜ਼ਦੀਕ ਰਈਆ ਤੋਂ ਮਾਤਾ ਚਿੰਤਪੁਰਨੀ ਮੱਥਾ ਟੇਕਣ ਗਏ ਮਾਂ-ਪੁੱਤਰ, ਪਰ ਬੱਚਾ ਵਾਪਿਸ ਨਹੀਂ ਪਰਤਿਆ। ਇਸ ਮੌਕੇ ਬੱਚੇ ਦੀ ਮਾਂ ਦਲਬੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਪਣੇ ਬਿਆਨ ਰਾਹੀਂ ਦੱਸਿਆ ਕਿ ਅਸੀਂ ਦੋਵੇਂ ਮਾਂ ਪੁੱਤਰ 2 ਜਲਾਈ 2014 ਨੂੰ ਘਰੋਂ ਮਾਤਾ ਚਿੰਤਪੁਰਨੀ ਮੱਥਾ ਟੇਕਣ ਲਈ ਗਏ ਸੀ। 1-2 ਦਿਨ ਬੀਤਣ ਤੇ ਅਸੀਂ ਉੱਥੇ ਰਹੇ ਜਦਕਿ ਮੇਰਾ ਬੱਚਾ ਜਿਸ ਦੀ ਉਮਰ 15 ਸਾਲ ਹੈ, ਉਹ 2-4 ਵਾਰੀ ਬਾਹਰ ਘੁੰਮਣ ਫਿਰਨ ਲਈ ਜਾਂਦਾ ਰਿਹਾ ਤੇ ਫਿਰ ਵਾਪਿਸ ਆ ਜਾਂਦਾ ਸੀ। ਪਰ ਅਗਲੇ ਦਿਨ ਸਵੇਰੇ ਸਵੇਰੇ ਘੁੰਮਣ ਲਈ ਗਿਆ ਪਰ ਵਾਪਿਸ ਮੰਦਿਰ ਨਹੀਂ ਪਹੁੰਚਿਆ। ਅਸੀਂ ਉਸ ਦੀ ਬਹੁਤ ਭਾਲ ਕੀਤੀ ਪਰ ਸਾਨੂੰ ਨਹੀਂ ਮਿਲਿਆ। ਇਸ ਤੋਂ ਇਲਾਵਾ ਇਸ ਗੱਲ ਵੱਲ ਧਿਆਨ ਦਿੰਦਿਆਂ ਲੱਖਾ ਸਿੰਘ ਨੇ ਕਿਹਾ ਕਿ ਇਸ ਲੜਕੇ ਦੀ ਦਿਮਾਗੀ ਹਾਲਤ ਕੁਝ ਠੀਕ ਨਹੀਂ ਸੀ ਰਹਿੰਦੀ। ਪਰ ਇਸ ਦਾ ਪਤਾ ਦੇਣ ਵਾਲੇ ਨੂੰ ਵਾਜਿਬ ਇਨਾਮ ਦਿੱਤਾ ਜਾਵੇਗਾ। ਸੰਪਰਕ : 8284893811, 88725 69641.
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …