Saturday, October 10, 2026

ਪ੍ਰਕਾਸ਼ ਸਿੰਘ ਸੋਹੀ ਯੁਵਾ ਮੋਰਚਾ ਦੇ ਜਿਲਾ ਜਨਰਲ ਸਕੱਤਰ ਨਿਯੁੱਕਤ

ਧੂਰੀ, 1 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਸੰਗਰੂਰ-1 ਦੀ ਅਹਿਮ ਮੀਟਿੰਗ ਯੁਵਾ ਮੋਰਚਾ ਦੇ ਜ਼ਿਲਾ੍ਹ ਪ੍ਰਧਾਨ PPN0107201712ਅਮਨਪ੍ਰੀਤ ਸਿੰਘ ਗੁਰੂ ਦੀ ਪ੍ਰਧਾਨਗੀ ਹੇਠ ਧੂਰੀ ਵਿਖੇ ਹੋਈ।ਜਿਸ ਵਿੱਚ ਪ੍ਰਕਾਸ਼ ਸਿੰਘ ਸੋਹੀ ਦੀਆਂ ਪਾਰਟੀ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਉਹਨਾਂ ਨੂੰ ਜ਼ਿਲਾ੍ਹ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ।ਅਮਨਪ੍ਰੀਤ ਸਿੰਘ ਗੁਰੂ ਵੱਲੋਂ ਸੋਹੀ ਨੂੰ ਨਿਯੁੱਕਤੀ ਪੱਤਰ ਸੌਂਪਿਆ ਗਿਆ। ਇਸ ਮੌਕੇ ਪੰਜਾਬ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਰਣਦੀਪ ਸਿੰਘ ਦਿਓਲ, ਕਿਸਾਨ ਮੋਰਚਾ ਦੇ ਮੀਤ ਪ੍ਰਧਾਨ ਸੁਖਮਿੰਦਰ ਸਿੰਘ ਧਾਲੀਵਾਲ, ਸੀਨੀਅਰ ਭਾਜਪਾ ਆਗੂ ਵਾਸਦੇਵ ਆਰੀਆ, ਬ੍ਰਿਜੇਸ਼ਵਰ ਗੋਇਲ ਡਾਇਰੈਕਟਰ, ਧੂਰੀ ਮੰਡਲ ਦੇ ਪ੍ਰਧਾਨ ਕਮਲਜੀਤ ਗਰਗ, ਦਲੇਸ਼ ਸ਼ਰਮਾਂ, ਤਰਸੇਮ ਖੱਟੜ, ਸੁਰਜੀਤ ਕੁਮਾਰ ਸਕੱਤਰ, ਗੁਰਮੀਤ ਸਿੰਘ ਸੋਹੀ, ਬਲਦੇਵ ਸਿੰਘ, ਮਾ. ਰਾਜਿੰਦਰ ਸਿੰਘ ਅਤੇ ਜਤਿੰਦਰ ਸਿੰਘ ਰੂਬੀ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply