ਅੰਮਿ੍ਤਸਰ, 1 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਡਮ ਮੋਨਿਕਾ ਸ਼ਰਮਾ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ
ਵਲੋਂ ਜ਼ੇਲ ਦਾ ਦੌਰਾ ਕੀਤਾ ਗਿਆ।ਉਨਾਂ ਨੇ ਜ਼ੇਲ ਵਿੱਚ ਬੈਰਕਾਂ ਅਤੇ ਲੀਗਲ ਏਡ ਕਲੀਨਿਕ ਦਾ ਨਰੀਖਣ ਕੀਤਾ ਅਤੇ ਪੈਰਾ ਲੀਗਲ ਵਲੰਟੀਅਰਾਂ ਨੂੰ ਵੀ ਮਿਲ ਕੇ ਲੀਗਲ ਏਡ ਕੇਸਾਂ ਬਾਰੇ ਪੁਛਿਆ।ਮੋਨਿਕਾ ਸ਼ਰਮਾ ਨੇ ਜ਼ੇਲ ਵਿੱਚ ਕੈਦੀਆਂ ਨੂੰ ਕਾਨੂੰਨੀ ਸਹਾਇਤਾ ਬਾਰੇ ਵੀ ਜਾਣੂ ਕਰਵਾਇਆ ।ਇਸ ਤੋਂ ਬਾਅਦ ਉਹ ਲੇਡੀਜ਼ ਬੈਰਕ ਗਏ ਤੇ ਬੈਰਕ ਵਿਚ ਸਿਲਾਈ ਸੈਂਟਰ, ਸਕੂਲ ਅਤੇ ਲੰਗਰ ਹਾਲ ਦੀ ਵੀ ਜਾਂਚ ਕੀਤੀ।ਉਨਾਂ ਨੇ ਕੈਦੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਹਨਾਂ ਦੇ ਹੱਲ ਲਈ ਜ਼ੇਲ ਸੁਪਰਡੈਂਟ ਨੂੰ ਕਿਹਾ।ਜ਼ੇਲ ਵਿੱਚ ਜਿਹਨਾਂ ਕੈਦੀਆਂ ਨੂੰ ਵਕੀਲ ਨਹੀਂ ਮਿਲੇ ਸਨ, ਉਹਨਾਂ ਕੈਦੀਆਂ ਨੂੰ ਫਰੀ ਵਕੀਲ ਦੇਣ ਲਈ ਫਾਰਮ ਭਰੇ ਗਏ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media