ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਮਹਾਭਾਰਤ ਸੀਰੀਅਲ ਵਿੱਚ ਦੋ ਭਰਾਵਾਂ ਦੀ ਭੂਮਿਕਾ ਨਿਭਾਅ ਚੁੱਕੇ ਕਲਾਕਾਰ ਗਜੇਂਦਰ ਚੌਹਾਨ
ਅਤੇ ਅਰਜੁਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।ਮੱਥਾ ਟੇਕਣ ਉਪਰੰਤ ਗਜੇਂਦਰ ਚੌਹਾਨ ਨੇ ਕਿਹਾ ਕਿ ਉਹ ਸ੍ਰੀ ਹਰਿਮੰਦਿਰ ਸਾਹਿਬ ਪਹਿਲਾਂ ਵੀ ਕਈ ਵਾਰ ਆ ਚੁੱਕੇ ਹਨ ਅਤੇ ਅੱਜ ਜਦ ਉਹ ਸ੍ਰੀ ਹਰਿਮੰਦਿਰ ਸਾਹਿਬ ਅੰਦਰ ਦਾਖਲ ਹੀ ਹੋਏ ਤਾਂ ਇਕ ਦਮ ਅਰਦਾਸ ਸ਼ੁਰੂ ਹੋ ਗਈ ਜਿਸ ਲਈ ਉਹ ਆਪਣੇ ਆਪ ਨੂੰ ਕਰਮਾਂ ਭਾਗਾਂ ਵਾਲਾ ਮੰਨਦੇ ਹਨ।
ਗਜੇਂਦਰ ਚੋਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਗਸਤ ਵਿੱਚ ਜੋ ਭਾਰਤ ਸਰਕਾਰ ਦਾ ਇੱਕ ਨਵਾਂ ਚੈਨਲ ਡੀ.ਡੀਅਰੁਣ ਪ੍ਰਭਾ ਦਾ ਪ੍ਰਸਾਰਣ ਸ਼ੁਰੂ ਕੀਤਾ ਜਾ ਰਿਹਾ ਹੈ, ਉਸ ਦੀ ਕਮੇਟੀ ਦਾ ਚੇਅਰਮੇਨ ਉਨਾਂ ਨੂੰ ਬਣਾਇਆ ਗਿਆ ਹੈ, ਉਸ ਦਾ ਵੀ ਮੈਂ ਸ਼ੁਕਰਾਨਾ ਕਰਨ ਲਈ ਉਹ ਗੁਰੂ ਘਰ ਆਏ ਹਨ।ਉਨਾਂ ਕਿਹਾ ਕਿ ਲਾਇਫ ਓ ਕੇ ਚੈਨਲ `ਤੇ ਚੱਲ ਰਹੇ ਗੁਲਾਮ ਨਾਮ ਦੇ ਸੀਰੀਅਲ ਵਿੱਚ 15 ਅਗਸਤ ਤੋਂਂ ਉਹ ਵੀ ਦਿਖਾਈ ਦੇਣਗੇ।ਇੱਕ ਸਵਾਲ ਦੇ ਜਵਾਬ ਵਿੱਚ ਕਲਾਕਾਰ ਗਜੇਂਦਰ ਚੌਹਾਨ ਨੇ ਕਿਹਾ ਕਿ ਉਨਾਂ ਦੀਆਂ ਕੁੱਝ ਹੋਰ ਫਿਲਮਾਂ ਆ ਰਹੀਆਂ ਹਨ, ਜਿੰਨਾਂ ਵਿਚੋਂ ਰਿਸ਼ਤੇ `ਚ ਉਹ ਇੱਕ ਬੀ.ਐੇਸ.ਐੇਫ ਦੇ ਅਫਸਰ ਤੇ ਦੰਗੇ ਵਿਚ ਆਰ.ਆਰ.ਐਸ ਦੇ ਮੈਂਬਰ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਰੋਲ ਨਿਭਾਅ ਰਹੇ ਹਨ ਅਤੇ ਤੀਜੀ ਫਿਲਮ `ਮਾਂ ਸਾਰਾ ਡਿੱਗੀ ਹੈ` ਇਕ ਧਾਰਮਿਕ ਤੇ ਸੋਸ਼ਲ ਫਿਲਮ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media