ਧੂਰੀ, 2 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਭਾਰਤੀ ਵਿਕਾਸ਼ ਪ੍ਰਰਿਸਦ ਸਾਖਾ ਧੂਰੀ ਵੱਲੋ ਦਿਨ ਐਤਵਾਰ ਨੂੰ ਸ੍ਰੀ ਸਨਾਤਮ ਧਰਮ ਚੈਰੀਟੇਬਲ ਹਸਪਤਾਲ
ਵਿਖੇ ਕੱਨ, ਨੱਕ, ਅਤੇ ਗਲੇ ਦਾ ਮਫਤ ਮੈਡੀਕਲ ਚੈਕਅਪ ਕੈਪ ਲਗਾਇਆ ਗਿਆ। ਜਿਸ ਵਿੱਚ ਬਠਿੰਡਾ ਦੇ ਮਾਹਿਰ ਡਾ. ਦਰਿੰਦਰ ਗਰਗ ਨੇ 200 ਮਰੀਜਾਂ ਦੇ ਕਰੀਬ ਮਰੀਜ ਚੈਕ ਕਰਕੇ ਉਹਨਾਂ ਨੂੰ ਮੁਫਤ ਦਵਾਈ ਦਿੱਤੀ। ਕੈਪ ਦਾ ਉਦਘਾਟਨ ਆਏ ਹੋਏ ਮੁੱਖ ਮਹਿਮਾਨਾਂ ਨੇ ਜੋਤੀ ਪ੍ਰਚਲਿਤ ਕਰਕੇ ਕੀਤਾ।ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੋਮ ਪ੍ਰਕਾਸ ਆਰੀਆ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰੀਸ਼ਦ ਵੱਲੋ ਸਮੇ-ਸਮੇ `ਤੇ ਲਗਾਏ ਗਏ ਮੁਫਤ ਮੈਡੀਕਲ ਕੈਪਾਂ ਬਾਰੇ ਜਾਣਕਾਰੀ ਦਿੱਤੀ ਗਈ।ਪ੍ਰੀਸ਼ਦ ਦੇ ਸਕੱਤਰ ਬੁੱਧ ਰਾਮ ਗਰਗ ਨੇ ਆਉਣ ਵਾਲੇ ਸਮੇ ਵਿੱਚ ਸੁਰੂ ਕੀਤੇ ਜਾਣ ਵਾਲੇ ਪ੍ਰਜੈਕਟਾਂ ਦੀ ਜਾਣਕਾਰੀ ਦਿੱਤੀ।ਭਾਰਤੀ ਵਿਕਾਸ ਪ੍ਰੀਸ਼ਦ ਵੱਲੋ ਡਾ. ਦਰਿੰਦਰ ਗਰਗ ਨੂੰ ਸਨਮਾਨਿਤ ਕੀਤਾ ਗਿਆ।ਡਾ. ਦਰਿੰਦਰ ਗਰਗ ਨੇ ਕਿਹਾ ਕਿ ਜਿਵੇ ਮਨੁੱਖ ਸਰੀਰ ਦੇ ਸਾਰੇ ਅੰਗ ਮਹੱਤਵਪੂਰਨ ਹਨ, ਉਸੇ ਤਰ੍ਹਾ ਹੀ ਨੱਕ, ਕੰਨ ਅਤੇ ਗਲਾ ਨਾਜੁਕ ਅੰਗ ਹੋਣ ਕਾਰਨ ਇਹਨਾਂ ਦੀ ਦੇਖਭਾਲ ਕਰਨੀ ਬਹੁਤ ਜਰੂਰੀ ਹੈ।ਇਸ ਮੌਕੇ ਨਰਿੰਦਰ ਪਾਲ ਸਿੰਗਲਾ ਕੈਸੀਅਰ, ਸੁਸ਼ੀਲ ਕੁਮਾਰ ਪ੍ਰਜੈਕਟ ਇੰਚਾਰਜ, ਵਿਕਾਸ਼ ਜੈਨ, ਵਿਪਨ ਅਰੋੜਾ, ਰਜੇਸ਼ ਕੁਮਾਰ, ਅਜੈ ਮੋਹਿਲ, ਕਿਰਦਾਰ ਨਾਥ ਸਿੰਗਲਾ, ਪ੍ਰੇਮ ਗੋਇਲ, ਮਦਨ ਲਾਲ ਬਾਂਸਲ ਆਦਿ ਹਾਜਰ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media