Thursday, August 13, 2026

ਸਰਕਾਰੀ ਸਕੂਲ ਵਲੋਂ ਗਰਮ ਰੁੱਤ 2017 ਮੌੜ ਜੋਨ ਦੀਆਂ ਖੇਡਾਂ ਤੇ ਜੇਤੂਆਂ ਦਾ ਸਨਮਾਨ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕ ਪਿੰਡ ਮਾਈਸਰਖਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ PPN1108201704ਪੀ.ਟੀ.ਆਈ ਮਾਸਟਰ ਗੁਰਸ਼ਰਨ ਸਿੰਘ ਦੀ ਅਗਵਾਈ ਅਤੇ ਦੇਖ-ਰੇਖ ਵਿਚ ਗਰਮ ਰੁੱਤ ਦੀ 2017 ਮੌੜ ਜੋਨ ਦੀਆਂ ਖੇਡਾਂ ਕਰਵਾਈਆਂ ਗਈਆਂ।ਜਿਨਾਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ।ਇਨਾਂ ਮੁਕਾਬਲਿਆਂ ਦੌਰਾਨ ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਕਬੱਡੀ ਨੈਸ਼ਨਲ ਸਟਾਈਲ ਅੰਡਰ 17 ਦਾ ਵੀ ਦੂਜਾ ਸਥਾਨ।ਇਸ ਤਰਾਂ ਹੀ ਲੜਕਿਆਂ ਨੇ ਕਬੱਡੀ ਨੈਸ਼ਨਲ ਸਟਾਈਲ ਅੰਡਰ 14 ’ਚ ਤੀਜਾ ਸਥਾਨ, ਕਬੱਡੀ ਨੈਸ਼ਨਲ ਸਟਾਈਲ ਅੰਡਰ 17 ਅਤੇ 19 ਵਿਚ ਦੁਜਾ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਅੰਡਰ 19 ਵਿਚ ਲੜਕਿਆਂ ਨੇ ਦੂਜਾ ਸਥਾਨ ੍ਰਪਾਪਤ ਕੀਤਾ।ਇਸ ਸਕੂਲ ਦੇ ਪਿ੍ਰੰਸਪਲ ਸ੍ਰੀਮਤੀ ਵਰਿੰਦਰਪਾਲ ਕੌਰ ਵਲੋਂ ਜੇਤੂ ਬੱਚਿਆਂ ਨੂੰ ਸਨਮਾਨਤ ਕਰਕੇ ਹੌਸ਼ਲਾ ਅਫ਼ਜਾਈ ਕੀਤੀ।ਇਸ ਮੌਕੇ ਸੁਖਜੀਵਨ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਸ੍ਰੀਮਤੀ ਅਮਰਜੀਤ ਕੌਰ, ਸ੍ਰੀਮਤੀ ਲਵਲੀਨ ਕੁਮਾਰੀ, ਕੰਪਿਊਟਰ ਅਧਿਆਪਕ ਗੁਰਮੀਤ ਸਿੰਘ, ਜਗਦੀਪ ਸਿੰਘ ਵਿਧਾਇਕ ਅਤੇ ਹੋਰ ਵੀ ਸਕੂਲ ਸਟਾਫ਼ ਹਾਜ਼ਰ ਸੀ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply