ਸਮਰਾਲਾ, 11 ਅਗਸਤ (ਪੰਜਾਬ ਪੋਸਟ- ਕੰਗ) – ਅੱਜ ਪਾਵਰ ਕਾਰਪੋਰੇਸ਼ਨ ਮੰਡਲ ਸਮਰਾਲਾ ਦੇ ਸਮੂਹ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ
ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਗੁਰਨਾਮ ਸਿੰਘ ਸਕੱਤਰ ਨੇ ਪਿਛਲੀ ਮੀਟਿੰਗ ਵਿੱਚ ਹੋਏ ਕੰਮਾਂ ਬਾਰੇ ਜਾਣੂ ਕਰਵਾਇਆ।ਬਚਨ ਸਿੰਘ ਸਰਪਰਸਤ ਮੰਡਲ ਸਮਰਾਲਾ ਨੇ ਕਿਹਾ ਕਿ ਜੋ ਧਰਨਾ ਮਿਤੀ 20 ਜੁਲਾਈ ਨੂੰ ਮੰਡਲ ਦਫਤਰ ਵਿੱਚ ਦਿੱਤਾ ਸੀ, ਉਸ ਵਿੱਚ ਪਹੁੰਚੇ ਪੈਨਸ਼ਨਰਜ ਦਾ ਧੰਨਵਾਦ ਕਰਦੇ ਹੋਏ ਕਿਹਾ, ਇਸ ਵਿੱਚ ਵੱਧ ਤੋਂ ਵੱਧ ਇਕੱਠ ਕਰਕੇ ਪਾਵਰ ਕਾਰਪੋਰੇਸ਼ਨ ’ਤੇ ਦਬਾਅ ਪਾਇਆ ਜਾ ਸਕਦਾ ਸੀ। ਜੁਗਲ ਕਿਸ਼ੋਰ ਸਾਹਨੀ ਜਨਰਲ ਸਕੱਤਰ ਨੇ ਦੱਸਿਆ ਕਿ ਮਿਤੀ 17 ਅਗਸਤ ਨੂੰ ਜਲੰਧਰ ਦੇਸ਼ ਭਗਤ ਯਾਦਗਰੀ ਹਾਲ ਵਿੱਚ ਪੰਜਾਬ ਦੇ ਸਮੂਹ ਡੇਲੀਗਟਾਂ ਦੀ ਕਨਵੈਂਨਸ਼ਨ ਹੋਣ ਜਾ ਰਹੀ ਹੈ।ਜਿਸ ਵਿੱਚ ਸਮਰਾਲਾ ਮੰਡਲ ਦੇ ਡੇਲੀਗੇਟ ਵੀ ਪਹੁੰਚਣਗੇ।ਇਸ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਕਰਾਉਣ ਲਈ ਦਬਾਅ ਪਾਇਆ ਜਾਵੇਗਾ।ਜਿਸ ਵਿੱਚ ਯੂਨਿਟਾਂ ਦੀ ਖਪਤ ਰਿਆਇਤ, ਮਹਿੰਗਾਈ ਭੱਤੇ ਦਾ ਬਕਾਇਆ, 18 ਮਹੀਨੇ ਦੀਆਂ ਕਿਸ਼ਤਾਂ, ਮੈਡੀਕਲ ਭੱਤਾ 2500/- ਰੁਪਏ ਕਰਨ ਬਾਰੇ, 23 ਸਾਲ ਸਕੇਲ ਬਿਨਾਂ ਸ਼ਰਤ ਲਾਗੂ ਕਰਨ ਬਾਰੇ, ਪੇ ਬੈਂਡ 2006 ਤੋਂ ਲਾਗੂ ਕੀਤਾ ਜਾਵੇ ਜਿਸ ਨੂੰ ਪੰਜਾਬ ਸਰਕਾਰ ਜਾਰੀ ਕਰ ਚੁੱਕੀ ਹੈ।ਇਸੇ ਤਰਾਂ ਪਾਵਰ ਕਾਰਪੋਰੇਸ਼ਨ ਵਿੱਚ ਜਾਰੀ ਕੀਤੀ ਜਾਵੇ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਪ੍ਰੈੱਸ ਸਕੱਤਰ, ਪ੍ਰੇਮ ਸਿੰਘ ਐਸ.ਡੀ.ਓ ਸੀਨੀ: ਵਾਈਸ ਪ੍ਰਧਾਨ, ਦਰਸ਼ਨ ਸਿੰਘ ਖਜ਼ਾਨਚੀ, ਪ੍ਰੇਮ ਚੰਦ ਭਲਾ ਲੋਕ, ਪ੍ਰੇਮ ਕੁਮਾਰ, ਅਮਰੀਕ ਸਿੰਘ, ਮੋਹਣ ਸਿੰਘ, ਰਾਜਿੰਦਰ ਵਡੇਰਾ ਜਨਰਲ ਸਕੱਤਰ ਆਦਿ ਸ਼ਾਮਿਲ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media