Wednesday, June 24, 2026

ਡੀ.ਏ.ਵੀ ਕਾਲਜ ਦੇ ਐਨ.ਸੀ.ਸੀ ਵਿਭਾਗ ਨੇ ਲਗਾਏ ਪੌਦੇ

PPN1408201711ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਐਨ.ਸੀ.ਸੀ ਵਾਲੰਟੀਅਰਾਂ `ਚ ਵਾਤਾਵਰਣ ਸੰਭਾਲ ਦੇ ਪ੍ਰਤੀ ਜਾਗਰੂਕ ਕਰਨ ਹਿੱਤ ਡੀ.ਏ.ਵੀ ਕਾਲਜ ਦੇ ਐੇਨ.ਸੀ.ਸੀ ਏਅਰ ਵਿੰਗ ਵਿਭਾਗ ਵਲੋਂ ਕਾਲਜ ਦੇ ਖੇਡ ਮੈਦਾਨ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤਾ ਗਈ।ਜਿਸ ਦਾ ਆਗਾਜ਼ ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਆਪਣੇ ਹੱਥੀਂ ਪੌਦਾ ਲਗਾ ਕੇ ਕੀਤਾ।ਉਨਾਂ ਨੇ ਵਾਲੰਟੀਅਰਾਂ ਨੂੰ ਵਾਤਾਵਰਣ ਦੇ ਮਹੱਤਵ ਬਾਰੇ ਵਿਚ ਦੱਸਦੇ ਹੋਏ ਇਸ ਮੁਹਿੰਮ ਵਿੱਚ ਆਪਣਾ ਯੌਗਦਾਨ ਪਾਉਣ ਦੀ ਪ੍ਰੇਰਣਾ ਕੀਤੀ । ਪੌਦੇ ਲਗਾਉਣ ਦੀ ਮਹਿੰਮ ਦਾ ਪ੍ਰਬੰਧ ਕਾਲਜ ਦੇ ਐੇਨ.ਸੀ.ਸੀ ਵਿਭਾਗ ਦੇ ਪ੍ਰੋਗਰਾਮ ਅਫਸਰ ਸੰਜੀਵ ਦੱਤਾ ਅਤੇ ਅੰਗ੍ਰੇਜੀ ਵਿਭਾਗ ਦੇ ਮੁਖੀ ਸੁਨੀਲ ਸਚਦੇਵਾ ਦੀ ਦੇਖ-ਰੇਖ `ਚ ਕੀਤਾ ਗਿਆ।ਜਿਸ ਵਿੱਚ ਕੰਨਵੀ  ਜੈਨ ਅਤੇ ਦਾਨਿਸ਼ ਆਦਿ ਐਨ.ਸੀ.ਸੀ ਵਾਲੰਟੀਅਰਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਐਨ.ਸੀ.ਸੀ ਕੈਡਿਟਾਂ ਤੇ ਹੋਰਨਾਂ ਨੂੰ ਪੌਦੇ ਵੀ ਵੰਡੇ ਗਏ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply