ਅੰਮਿ੍ਤਸਰ, 15 ਅਗਸਤ (ਪੰਜਾਬ ਪੋਸਟ ਮਨਜੀਤ ਸਿੰਘ) -ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਜਿਲਾ ਪ੍ਰਸਾਸ਼ਨ ਅੰਮਿ੍ਰਤਸਰ ਦੇ
ਸਹਿਯੋਗ ਨਾਲ ਵਿਰਾਸਤੀ ਸ਼ਹਿਰ ਅੰਮਿ੍ਰਤਸਰ ਦੀ ਵਿਰਾਸਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਹਿਰਦੇ ਸਕੀਮ ਅਧੀਨ ‘ਆਰਟ ਕੈਂਪ ਇੰਡੀਆ ਐਟ 70’ ਦੇ ਬੈਨਰ ਹੇਠ ਅੱਜ 40 ਖੂਹ ਅੰਮਿ੍ਤਸਰ ਵਿਖੇ ਬੂਟੇ ਲਗਾ ਕੇ ਇਸ ਦਾ ਸ਼ੁਭ ਆਰੰਭ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਵਾਤਾਵਰਣ ਨੂੰ ਸਵੱਛ ਰੱਖਣ ਲਈ 40 ਖੂਹ ਬਾਗ ਅੰਦਰ ਵੱਖ ਵੱਖ ਕਿਸਮਾਂ ਦੇ 170 ਬੂਟੇ ਲਗਾਏ ਗਏ, ਜਿਸ ਵਿੱਚ ਅਮਲਤਾਸ ਆਦਿ ਛਾਂ ਦਾਰ ਬੂਟੇ ਲਗਾ ਕੇ ਆਰਟ ਕੈਪ ਆਫ ਇੰਡੀਆ ਦਾ ਆਗਾਜ਼ ਕੀਤਾ।ਉਨਾਂ ਦੱਸਿਆ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਹਰਿਆਵਲ ਦਾ ਹੋਣਾ ਬਹੁਤ ਜਰੂਰੀ ਹੈ।ਉਨਾਂ ਕਿਹਾ ਕਿ ਗਲੋਬਲ ਵਾਰਮਿੰਗ ਦਾ ਸਭ ਤੋਂ ਵੱਡਾ ਕਾਰਨ ਧਰਤੀ ਦੇ ਤਾਪਮਾਨ ਦਾ ਵੱਧਣਾ ਹੈ।ਇਸ ਨੂੰ ਰੋਕਣ ਦਾ ਇਹੀ ਉਪਾਅ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ ਤਾਂ ਜੋ ਆਪਣੇ ਵਾਤਾਵਰਣ ਨੂੰ ਸਾਫ ਰੱਖ ਸਕੀਏ।
ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਗੁਰਲਵਲੀਨ ਸਿੰਘ ਸਿੱਧੂ, ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਜਨਰਲ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਰਾਜੇਸ਼ ਗੁਲਾਟੀ ਜਿਲਾ ਜੰਗਲਾਤ ਅਫਸਰ, ਬਲਵੰਤ ਸਿੰਘ ਰੇਂਜ ਅਫਸਰ, ਮੈਡਮ ਗੁਰਮੀਤ ਰਾਏ, ਸਵਰਾਜ ਗਰੋਵਰ, ਸੁਲੇਖਾ ਮਹਿਰਾ ਅਤੇ ਐਮ.ਐਸ ਮੱਲੀ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media