Friday, June 26, 2026

ਨਸ਼ਿਆਂ ਖਿਲਾਫ਼ ਜ਼ੀਰੋ ਟਾਲਰੈਂਸ ਨੀਤੀ ਲਈ ਵਚਨਬੱਧ ਪੰਜਾਬ ਸਰਕਾਰ – ਰਜ਼ੀਆ ਸੁਲਤਾਨਾ

71ਵਾਂ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ
ਬਠਿੰਡਾ, 17 ਅਗਸਤ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -71ਵਾਂ ਆਜ਼ਾਦੀ ਦਿਹਾੜਾ ਬਹੁ-ਮੰਤਵੀ ਖੇਡ PPN1708201704ਸਟੇਡੀਅਮ ਬਠਿੰਡਾ ਵਿਖੇ ਅੱਜ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਰਾਜ ਮੰਤਰੀ ਲੋਕ ਨਿਰਮਾਣ ਸ਼੍ਰੀਮਤੀ ਰਜ਼ਿਆ ਸੁਲਤਾਨਾ ਨੇ ਕੌਮੀ ਝੰਡਾ ਲਹਿਰਾਇਆ।ਇਸ ਮੌਕੇ ਬੋਲਦਿਆਂ ਸ਼੍ਰੀਮਤੀ ਰਜ਼ਿਆ ਸੁਲਤਾਨਾ ਨੇ ਆਜ਼ਾਦੀ ਦੇ ਪਰਵਾਨਿਆ ਨੂੰ ਸਲਾਮੀ ਦਿੰਦਿਆਂ ਕਿਹਾ ਕਿ ਆਜ਼ਾਦੀ ਦੀ ਇਸ 71ਵੀਂ ਵਰੇ ਗੰਢ ’ਤੇ ਸਾਨੂੰ ਸਾਰਿਆਂ ਨੂੰ ਨਵਾਂ ਸਮਾਜ ਸਿਰਜਣ ਦੀ ਸਹੂੰ ਚੱਕਣੀ ਚਾਹੀਦੀ ਹੈ।ਪਿ੍ਰੰਸੀਪਲ ਸਕੱਤਰ ਹੁਸਨ ਲਾਲ ਮੌਜੂਦ ਸਨ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀ ਖੁਸ਼ਹਾਲੀ ਲਈ ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ।ਜਿਸ ਤਹਿਤ ਨਾ ਸਿਰਫ਼ ਨਸ਼ਾ ਤਸਕਰਾਂ ’ਤੇ ਨਕੇਲ ਕਸੀ ਗਈ ਬਲਕਿ ਰਾਜ ’ਚ ਡਾਕਟਰਾਂ ਦੁਆਰਾ ਲਿਖੀਆਂ ਜਾਂਦੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਵੀ ਠੱਲ ਪਾਈ ਗਈ।ਉਨਾਂ ਕਿਹਾ ਕਿ ਭਿ੍ਰਸ਼ਟਾਚਾਰ ਵਿਰੁੱਧ ਛੇੜੀ ਗਈ ਜੰਗ ਤਹਿਤ ਸਰਕਾਰ ਨੇ ਪ੍ਰਗਤੀਸ਼ੀਲ ਈ-ਨਿਲਾਮੀ ਖੁਦਾਈ ਨੀਤੀ ਅਪਣਾਈ ਹੈ। ਇਸ ਨਾਲ ਵੀ ਪੰਜਾਬ ਸਰਕਾਰ ਦੁਆਰਾ ਲੋਕ ਪਾਲ ਨੂੰ ਹੋਰ ਮਜ਼ਬੂਤ ਕਰਨ ਲਈ ਨਵਾਂ ਕਾਨੂੰਨ ਹੋਂਦ ਵਿਚ ਲਿਆਂਦਾ ਗਿਆ ਹੈ ਜਿਸ ਵਿਚ ਮੁੱਖ ਮੰਤਰੀ, ਮੰਤਰੀ ਅਤੇ ਨੌਕਰਸ਼ਾਹਾਂ ਵਿਰੁੱਧ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਦੀਆਂ ਸ਼ਕਤੀਆਂ ਲੋਕਪਾਲ ਨੂੰ ਦਿੱਤੀਆਂ ਗਈਆਂ ਹਨ।
ਉਨਾਂ ਦੱਸਿਆ ਕਿ ਸੂਬੇ ਭਰ ’ਚ ਵੱਡੇ ਪੱਧਰ ’ਤੇ ਪ੍ਰਸ਼ਾਸਕੀ ਸੁਧਾਰ ਲਿਆਉਂਦਿਆਂ ਵੱਖ-ਵੱਖ ਸਕੀਮਾਂ ਦੇ ਅਸਲ ਲਾਭਪਾਤਰੀਆਂ ਨੂੰ ਸਿਧਾ ਲਾਭ ਦੇਣ ਲਈ ਹੁਣ ਸਿੱਧਾ ਪੈਸਾ  ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਤਬਦੀਲ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਸਰਕਾਰ ਨੇ ਵਾਹਨਾਂ ਉਪਰ ਲਾਲ ਬੱਤੀ ਦੀ ਪ੍ਰਥਾ ਖ਼ਤਮ ਕਰ ਦਿੱਤੀ ਹੈ ਅਤੇ ਨਾਲ ਵੀ.ਵੀ.ਆਈ.ਪੀ. ਅਤੇ ਵੀ.ਆਈ.ਪੀ. ਵਿਅਕਤੀਆਂ ਦੀ ਨਿੱਜੀ ਸੁਰੱਖਿਆ ਨੂੰ ਤਰਕ ਸੰਗਤ ਕੀਤਾ ਹੈ ਜਿਸ ਤਹਿਤ ਇਸ ਨੂੰ ਸਖ਼ਤੀ ਨਾਲ ਖਤਰੇ ਦੀ ਧਾਰਨਾ ਦੇ ਆਧਾਰ ’ਤੇ ਬਣਾਇਆ ਗਿਆ ਹੈ।ਇਸ ਤੋਂ ਪਹਿਲਾਂ ਸ਼੍ਰੀਮਤੀ ਰਜ਼ਿਆ ਸੁਲਤਾਨਾ ਨੇ ਤਿਰੰਗਾ ਲਹਿਰਾਕੇ ਵੱਖ-ਵੱਖ ਟੁਕੜੀਆਂ ਨਾਲ ਸਜੀ ਹੋਈ ਪਰੇਡ ਦਾ ਨਿਰੀਖਣ ਕਰਨ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ। ਪਰੇਡ ਦੇ ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਅਤੇ ਸੀਨੀਅਰ ਪੁਲਿਸ ਕਪਤਾਨ ਨਵੀਨ ਸਿੰਗਲਾ ਵੀ ਨਾਲ ਸਨ।ਮਾਰਚ ਪਾਸਟ ਦੀ ਅਗਵਾਈ ਪਰੇਡ ਕਮਾਂਡਰ ਦਵਿੰਦਰ ਸਿੰਘ ਨੇ ਕੀਤੀ। ਪੰੰਜਾਬ ਪੁਲਿਸ ਦੀਆਂ ਤਿੰਨ ਟੁਕੜੀਆਂ ਦੀ ਅਗਵਾਈ ਕ੍ਰਮਵਾਰ ਸਬ ਇੰਸਪੈਕਟਰ ਵਿਕਰਮਜੀਤ ਸਿੰਘ, ਗੁਰਪ੍ਰੀਤ ਕੌਰ ਅਤੇ ਸੀਮਾ ਨੇ ਕੀਤੀ। ਪੰਜਾਬ ਹੋਮ ਗਾਰਡਜ ਦੀ ਟੁਕੜੀ ਦੀ ਅਗਵਾਈ ਗੁਰਦੀਪ ਸਿੰਘ ਐਨ. ਸੀ. ਸੀ. ਕੈਡਿਟ ਸੀਨੀਅਰ ਡਵੀਜ਼ਨ ਜਸਕੀਰਤ ਸਿੰਘ, ਐਨ.ਸੀ.ਸੀ. ਗਰਲਜ਼ ਦੀ ਅਗਵਾਈ ਸੁਨੰਦਾ ਨੇ ਕੀਤੀ। ਹੋਮ ਨਰਸਿੰਗ ਟੁਕੜੀ ਦੀ ਅਗਵਾਈ ਆਫਰੀਨ ਨੇ ਕੀਤੀ।ਸਕਾਊਟਸ ਦੀ ਅਗਵਾਈ ਰਾਹੁਲ ਕੁਮਾਰ ਨੇ ਕੀਤੀ। ਗਰਲਜ਼ ਗਾਈਡ ਦੀ ਅਗਵਾਈ ਕਸਕ ਨੇ ਕੀਤੀ। ਪੰਜਾਬ ਪੁਲਿਸ ਬੈਂਡ ਦੀ ਅਗਵਾਈ ਹਵਲਦਾਰ ਵਿਜੈ ਕੁਮਾਰ ਅਤੇ ਆਰਮੀ ਬੈਂਡ ਦੀ ਅਗਵਾਈ ਸੀ.ਐਚ.ਐਮ ਸਰਬਜੀਤ ਸਿੰਘ ਨੇ ਕੀਤੀ।ਇਸ ਉਪਰੰਤ ਸਕੂਲੀ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਆਜ਼ਾਦੀ ਦਿਹਾੜਾ ਮੌਕੇ ਜ਼ਿਲਾ ਰੈਡ ਕਰਾਸ ਸੁਸਾਇਟੀ ਵਲੋਂ ਜ਼ਰੂਰਤਮੰਦ ਵਿਅਕਤੀਆਂ /ਔਰਤਾਂ ਨੂੰ 15 ਟਰਾਈ ਸਾਇਕਲਾਂ ਅਤੇ 21 ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਜ਼ਿਲਾ ਪ੍ਰਸ਼ਾਸਨ ਵਲੋਂ ਇਸ ਮੌਕੇ ਸਕੂਲਾਂ ’ਚ ਛੁੱਟੀ ਦਾ ਐਲਾਨ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:-
ਸਿੱਖਿਆ ਵਿਭਾਗ ਤੋਂ ਸੁਨੀਲ ਕੁਮਾਰ ਅਤੇ ਦਵਿੰਦਰ ਕੁਮਾਰ, ਜ਼ਿਲਾ ਸਮਾਜਿਕ ਸੁਰੱਖਿਆ ਵਿਭਾਗ ਤੋਂ ਕਮਲੇਸ਼ ਕੁਮਾਰ ਅਤੇ ਪਿੰਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਜਗਤਾਰ ਸਿੰਘ ਦਰਸ਼ਨ ਸਿੰਘ ਬਾਬਾ ਫ਼ਰੀਦ ਕਾਲਜ ਤੋਂ ਯੋਗੇਸ਼, ਇੰਦਰਜੀਤ ਸਿੰਘ, ਕਰਨਵੀਰ ਸਿੰਘ ਅਤੇ ਕਿਰਨ ਜੈਨ, ਸਕਾਊਟਸ ਐਂਡ ਗਾਈਡਜ਼ ਤੋਂ ਦੀਪ ਸ਼ਿਖਾ ਅਤੇ ਰਜਤ ਗਰਗ, ਜ਼ਿਲਾ ਅਫ਼ਸਰ ਸੇਵ ਦ ਚਿਲਡਰਨ ਤੋਂ ਏਕਮਦੀਪ ਕੌਰ, ਵੀਰਪਾਲ ਕੌਰ, ਕੁਲਵਿੰਦਰ ਸਿੰਘ, ਕਮਲਪ੍ਰੀਤ ਕੌਰ, ਗੁਰਮੀਤ ਕੌਰ, ਪੂਜਾ ਕੋਰ ਅਤੇ ਅਰਸ਼ਦੀਪ ਕੌਰ, ਯੁਵਕ ਸੇਵਾਵਾਂ ਤੋਂ ਯਾਦਵਿੰਦਰ ਸਿੰਘ, ਗੁਰਮੀਤ ਸਿੰਘ, ਸਿਵਲ ਸਰਜਨ ਤੋਂ ਜੀਵਨ ਸਿੰਘ, ਸਿੱਖਿਆ ਵਿਭਾਗ (ਸੀ.ਸੈਂ) ਪ੍ਰਵੀਨ ਕੌਰ, ਹੈਰੀ ਸਿੰਘ, ਜਗਦੇਵ ਸਿੰਘ, ਗੁਰਪ੍ਰਤਾਪ ਸਿੰਘ, ਅਮਨਦੀਪ ਕੌਰ, ਰਣਵੀਰ ਸਿੰਘ, ਕੁਮਾਰੀ ਪੂਜਾ, ਗੀਤਾਂਜਲੀ ਪ੍ਰਜਾਪਤੀ, ਸੰਦੀਪ ਸਿੰਘ, ਛਮਨਦੀਪ ਸਿੰਘ, ਸੁਖਪ੍ਰੀਤ ਸਿੰਘ, ਦਿਲਪ੍ਰੀਤ ਕੌਰ, ਜਸ਼ਨਦੀਪ ਸਿੰਘ, ਬਲਵਿੰਦਰ ਸਿੰਘ ਅਤੇ ਸੁਰਿੰਦਰ ਕੁਮਾਰ, ਐਸ.ਡੀ.ਐਮ. ਦਫ਼ਤਰ ਤੋਂ ਡਾ. ਅਨਿਲ ਗੋਇਲ, ਪ੍ਰੀਤਮ ਪ੍ਰਦੇਸੀ ਹੋਮ ਗਾਰਡ ਅਤੇ ਬਲਰਾਜ ਸਿੰਘ, ਸੀਨੀਅਰ ਕਪਤਾਨ ਪੁਲਿਸ ਦਫ਼ਤਰ ਤੋਂ ਮਨਦੀਪ ਸਿੰਘ, ਐਮ.ਕੇ.ਮੰਨਾ, ਡਾ. ਅਸ਼ਵਨੀ ਅਤੇ ਯਸ਼ਵੀਰ ਗੋਇਲ, ਏ.ਡੀ.ਸੀ. ਦਫ਼ਤਰ ਤੋਂ ਹਰਿੰਦਰ ਸਿੰਘ, ਜਗਦੀਪ ਸਿੰਘ ਅਤੇ ਸੁਨੀਲ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਸਤਪਾਲ ਅਜ਼ਾਦ ਮੈਮੋਰੀਅਲ ਪਬਲਿਕ ਲਾਇਬਰੇਰੀ (ਰਜਿ:) ਬਠਿੰਡਾ ਵੱਲੋਂ 71ਵਾਂ ਅਜਾਦੀ ਦਿਵਸ ਹਰ ਸਾਲ ਦੀ ਤਰਾਂ ਬਹੁਤ ਹੀ ਉਤਸਾਹ ਪੂਰਵਕ ਢੰਗ ਨਾਲ ਮਨਾਇਆ ਗਿਆ।ਲਾਇਬਰੇਰੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਲਾਇਬਰੇਰੀ ਦੇ ਸੀ ਮੀਤ ਪ੍ਰਧਾਨ ਪੀ ਡੀ ਗੋਇਲ ਵੱਲੋਂ ਨਿਭਾਈ ਗਈ ।ਗੁਰੂ ਨਾਨਕ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਪੇਸ਼ ਕੀਤਾ। ਇਸ ਮੌਕੇ ’ਤੇ ਮੀਤ ਪ੍ਰਧਾਨ ਪਵਨ ਮਾਨੀ, ਕੁਲਦੀਪ ਢੀਂਗਰਾ, ਪਰਵੀਨ ਕਾਕਾ, ਦਰਸ਼ਨ ਵਾਲੀਆ, ਸ਼ਾਂਤੀ ਜਿੰਦਲ, ਮਦਨ ਲਾਲ ਮਂੋਗਾ, ਸੰਦੀਪ ਪਰਚੰਡਾ, ਸੁਰੇਸ਼ ਗਰੋਵਰ, ਪਵਨ ਤਾਇਲ, ਸਤੀਸ਼ ਗਰਗ, ਰਮਣੀਕ ਵਾਲੀਆ, ਛੋਟੇ ਲਾਲ, ਰਮੇਸ, ਮਹਿੰਦਰ ਸਿੰਘ ਅਤੇ ਮੇਨੇਜਰ ਪਰਵੀਨ ਗਰਗ ਆਦਿ ਹਾਜਰ ਸਨ।
ਜਿਲਾ ਸੈਸ਼ਨ ਜੱਜ ਬਠਿੰਡਾ ਅਤੇ ਸਮੂਹ ਜੁਡੀਸ਼ੀਅਲ ਅਫਸਰਾਂ, ਗੁੱਡਵੱਲ ਸੁਸਾਇਟੀ ਲਾਇਨੋਪਾਰ,ਲਾਲਾ ਸੰਤ ਰਾਮ ਮਮੋਰੀਅਲ ਲਾਇਬਰੇਰੀ, ਭਾਰਤ ਸਭਿਆਨ ਟਰੱਸਟ ਅਤੇ ਪੰਤਜਲੀ ਯੋਗ ਸੀਮਤੀ, ਗਿਆਨੀ ਜੈਲ ਸਿੰਘ ਇੰਜੀਨੀਅਰ ਟੈਕਨੋਜਲੀ ਕਾਲਜ, ਕਾਂਗਰਸੀ ਭਵਨ, ਸ਼ਹੀਦ ਸਿਪਾਹੀ ਜਰਨੈਲ ਸਿੰਘ ਮਮੋਰੀਅਲ ਸੁਸਇਟੀ, ਸਰਕਾਰੀ ਸੈਕੰਡਰੀ ਸਕੂਲ ਜੰਗੀਰਾਣਾ, ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਆਦਿ ਵਲੋਂ ਵੀ ਅਜ਼ਾਦੀ ਦਿਹਾੜਾ ਮਨਾਇਆ ਗਿਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply