Thursday, June 18, 2026

ਟੋਡਰਪੁਰ ਦੀ ਛਿੰਝ ਵਿੱਚ ਆਲਮਗੀਰ ਨੇ ਝੰਡੀ ਦੀ ਕੁਸ਼ਤੀ ਜਿੱਤੀ

PPN1708201723ਸਮਰਾਲਾ, 18 ਅਗਸਤ (ਪੰਜਾਬ ਪੋਸਟ – ਕੰਗ) – ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਟੋਡਰਪੁਰ ਵਿਖੇ ਸ਼ਹੀਦ ਭਗਤ ਸਿੰਘ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 12ਵਾਂ ਵਿਸ਼ਾਲ ਕੁਸ਼ਤੀ ਦੰਗਲ ਸਰਕਾਰੀ ਪ੍ਰਾਇਮਰੀ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।ਇਸ ਸਬੰਧੀ ਬਾਬਾ ਹਰਦਿਆਲ ਸਿੰਘ, ਲਖਵਿੰਦਰ ਸਿੰਘ ਟਿਵਾਣਾ, ਸਰਬਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਇਸ ਛਿੰਝ ਦੀ ਕੁਮੈਂਟਰੀ ਮਾਂ ਖੇਡ ਕਬੱਡੀ ਦੇ ਬੁਲਾਰੇ ਹਰਜੀਤ ਸਿੰਘ ਲੱਲਕਲਾਂ ਅਤੇ ਮੰਚ ਤੋਂ ਲਖਵਿੰਦਰ ਸਿੰਘ ਟਿਵਾਣਾ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।ਇਸ ਮੌਕੇ ਰੈਫਰੀ ਦੀ ਭੂਮਿਕਾ ਕੈਪਟਨ ਚੰਦ ਢਿੱਲਵਾਂ, ਲਖਵੀਰ ਸਿੰਘ ਕੋਚ ਨੇ ਨਿਭਾਈ।ਇਸ ਮੌਕੇ ਜੋੜੇ ਬਣਾਉਣ ਦੀ ਸੇਵਾ ਜੱਗੀ ਢਿੱਲਵਾਂ, ਸੁੱਖਾ ਮੁਸ਼ਕਾਬਾਦ ਨੇ ਬਾਖੂਬੀ ਨਿਭਾਈ।ਇਸ ਛਿੰਝ ਮੇਲੇ ਦਾ ਉਦਘਾਟਨ ਅਵਤਾਰ ਸਿੰਘ ਬਸਾਂਤੀ ਬੌਂਦਲੀ, ਸਿਮਰਨਜੀਤ ਸਿੰਘ ਵਿੱਕੀ ਨੇ ਸਾਂਝੇ ਤੌਰ ਤੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਛਿੰਝ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨਾਂ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਹਰਮਨਜੀਤ ਆਲਮਗੀਰ ਅਤੇ ਦਿਲਸ਼ਾਦ ਮਲੇਰਕੋਟਲਾ ਵਿਚਕਾਰ ਕਰੀਬ 15 ਮਿੰਟ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਤੋਂ ਬਾਅਦ ਹਰਮਨਜੀਤ ਆਲਮਗੀਰ ਨੇ ਦਿਲਸ਼ਾਦ ਮਲੇਰ ਕੋਟਲਾ ਨੂੰ  ਚਿੱਤ ਕਰਕੇ ਇਹ ਕੁਸ਼ਤੀ ਜਿੱਤੀ।ਦੂਜੀ ਝੰਡੀ ਦੀ ਕੁਸ਼ਤੀ ਰਿੰਪੀ ਰੌਣੀ ਅਤੇ ਗੁਲਾਬ ਲਾਡਪੁਰ ਢੱਕੀ ਵਿਚਕਾਰ ਹੋਈ, ਇਨਾਂ ਪਹਿਲਵਾਨਾਂ ਨੇ ਦਰਸ਼ਕਾਂ ਵਾਹ ਵਾਹ ਖੱਟੀ, ਅਖੀਰ ਵਿੱਚ ਰਿੰਪੀ ਰੌਣੀ ਨੇ ਗੁਲਾਬ ਲਾਡਪੁਰ ਢੱਕੀ ਨੂੰ ਚਿੱਤ ਕਰਕੇ ਇਹ ਕੁਸ਼ਤੀ ਵਿੱਚ ਜਿੱਤ ਪ੍ਰਾਪਤ ਕੀਤੀ।ਤਿੰਨ ਨੰਬਰ ਦੀ ਕੁਸ਼ਤੀ ਵਿੱਚ ਗੋਲਡੀ ਫਿਰੋਜਪੁਰ ਨੇ ਜੱਗਾ ਨੂੰ ਹਰਾ ਕੇ ਜਿੱਤੀੇ।
ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਸੁੱਖਾ ਮੁਸ਼ਕਾਬਾਦ ਨੇ ਅਸ਼ੋਕ ਦੋਰਾਹਾ ਨੂੰ, ਸਨੀ ਰੁਪਾਲੋਂ ਨੇ ਅਰਮਾਨ ਸਮਰਾਲਾ ਨੂੰ, ਅਜੈ ਦੋਰਾਹਾ ਨੇ ਗੁਰਸ਼ਰਨ ਲੀਲਾਂ ਨੂੰ, ਕਾਲੂ ਫਿਰੋਜਪੁਰ ਨੇ ਭੂਰਾ ਢਿੱਲਵਾਂ ਨੂੰ, ਹੈਪੀ ਮਾਣੇ ਮਾਜਰਾ ਨੇ ਕਾਂਸੀ ਸਮਰਾਲਾ ਨੂੰ, ਸਾਹਿਬ ਕੰਗਣਵਾਲ ਨੇ ਜੂਸਫ ਮਾਛੀਵਾੜਾ ਨੂੰ, ਸਨੀ ਹਰਿਓਂ ਨੇ ਅਸ਼ੋਕ ਫਾਜਿਲਕਾ ਨੂੰ, ਹਨੀ ਦੋਰਾਹਾ ਨੇ ਕਰਨ ਮੁਸ਼ਕਾਬਾਦ ਨੂੰ  ਕ੍ਰਮਵਾਰ ਚਿੱਤ ਕੀਤਾ।ਇਸ ਤੋਂ ਇਲਾਵਾ ਆਗਿਆਪਾਲ ਤੇ ਚੰਦਨ ਖੇੜੀ, ਰਵੀ ਦੋਰਾਹਾ ਤੇ ਸੋਨੂੰ, ਲਿਆਕਤ ਅਲੀ ਮਲੇਰਕੋਟਲਾ ਤੇ ਦੀਪਾ ਚਮਕੌਰ ਸਾਹਿਬ ਕ੍ਰਮਵਾਰ ਬਰਾਬਰ ਰਹੇ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਪਰਮਜੀਤ ਸਿੰਘ ਢਿੱਲੋਂ ਸੀਨੀਅਰ ਅਕਾਲੀ ਆਗੂ, ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ, ਕਰਨਬੀਰ ਸਿੰਘ ਢਿੱਲੋਂ ਯੂਥ ਕਾਂਗਰਸੀ ਆਗੂ, ਗੁਰਚਰਨ ਸਿੰਘ ਟੋਡਰਪੁਰ ਚੇਅਰਮੈਨ ਬਲਾਕ ਸੰਮਤੀ, ਚੇਅਰਮੈਨ ਅਮਰੀਕ ਸਿੰਘ ਹੇੜੀਆਂ, ਸਿੰਕਦਰ ਗਿੱਲ, ਯਾਦਵਿੰਦਰ ਸਿੰਘ ਯਾਦੂ ਸੀਨੀਅਰ ਅਕਾਲੀ ਆਗੂ, ਸੁਖਵੀਰ ਸਿੰਘ ਪੱਪੀ, ਲਬੀ ਢਿੱਲੋਂ ਪੀ.ਏ, ਸੁਖਵਿੰਦਰ ਸਿੰਘ ਨਾਗਰਾ ਚੇਅਰਮੈਨ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਬਲਜਿੰਦਰ ਸਿੰਘ ਬਬਲੂ, ਸਰਬਦੀਪ ਸਿੰਘ ਸਹੋਤਾ ਪ੍ਰਧਾਨ ਕੋਆਪਰੇਵਿਟ ਸੋਸਾਇਟੀ ਸਿਹਾਲਾ, ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਬਾਬਾ ਹਰਦਿਆਲ ਸਿੰਘ, ਲਖਵਿੰਦਰ ਸਿੰਘ ਟਿਵਾਣਾ, ਮੇਜਰ ਸਿੰਘ ਟਿਵਾਣਾ, ਸਰਬਦੀਪ ਸਿੰਘ ਸਹੋਤਾ, ਗੁਰਨਾਮ ਸਿੰਘ ਗਾਮੀ, ਸੁਖਵੀਰ ਸਿੰਘ ਸਾਬਕਾ ਸਰਪੰਚ, ਪਰਮਿੰਦਰ ਸਿੰਘ, ਦੀਦਾਰ ਸਿੰਘ, ਮੇਜਰ ਸਿੰਘ, ਕੁਲਵੀਰ ਸਿੰਘ, ਪ੍ਰਗਟ ਸਿੰਘ, ਜੀਤ ਸਿੰਘ, ਗੁਰਨਾਮ ਸਿੰਘ ਰੋਡਾ, ਗੁਰਜਿੰਦਰ ਸਿੰਘ ਸਹੋਤਾ, ਮੇਵਾ ਸਿੰਘ ਬੌੜ, ਲਖਵੀਰ ਸਿੰਘ ਪੰਚ, ਸੁਖਦੇਵ ਸਿੰਘ ਹੌਲਦਾਰ, ਪਰਮਜੀਤ ਸਿੰਘ ਟਿਵਾਣਾ, ਸਿਕੰਦਰ ਸਿੰਘ ਬੁਆਲ ਤੋਂ ਇਲਾਵਾ ਪਿੰਡ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply