ਸਮਰਾਲਾ, 18 ਅਗਸਤ (ਪੰਜਾਬ ਪੋਸਟ – ਕੰਗ) ਸਰਕਾਰੀ ਹਾਈ ਸਕੂਲ ਬਗਲੀ ਕਲਾਂ ਵਿਖੇ ਭਾਰਤ ਇਨਸੈਕਟੀਸਾਈਡ ਲਿਮਟਿਡ ਕੰਪਨੀ ਵੱਲੋਂ ਸ਼ਿਵ ਸ਼ਕਤੀ ਸੇਵਾ ਦਲ ਸਮਰਾਲਾ ਦੇ ਸਹਿਯੋਗ ਨਾਲ `ਬੇਟੀ ਬਚਾਓ, ਬੇਟੀ ਪੜਾਓ` ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਕੰਪਨੀ ਵੱਲੋਂ ਮਾਰਕੀਟ ਡਿਵੈਲਪਮੈਂਟ ਮੈਨੇਜਰ ਅਲੋਕ ਲਲਿਨ ਅਤੇ ਟੈਰੇਟਰੀ ਮੈਨੇਜਰ ਵਿਨੋਦ ਚੌਬੇ ਸ਼ਾਮਿਲ ਹੋਏ।ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਅਲੋਕ ਲਲਿਨ ਜੀ ਨੇ ਕਿਹਾ ਕਿ ਅੱਜ ਲੜਕੀਆਂ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਲੜਕੀਆਂ ਨੂੰ ਪਰਿਵਾਰ ਤੇ ਭਾਰ ਸਮਝ ਕੇ ਕੁੱਖ ਵਿੱਚ ਹੀ ਮਾਰ ਮੁਕਾ ਦਿੱਤਾ ਜਾਂਦਾ ਹੈ। ਇਸ ਤਰਾਂ ਕਰਨ ਨਾਲ ਜਿਥੇ ਸਮਾਜ ਵਿੱਚ ਕੁਦਰਤੀ ਸੰਤੁਲਨ ਵਿੱਚ ਵਿਗਾੜ ਪੈਂਦਾ ਹੈ, ਉੱਥੇ ਇਹ ਪ੍ਰਵਿਰਤੀ ਸਮਾਜ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਜਿਨਾਂ ਵਿੱਚ ਬੱਚੀਆਂ ਨਾਲ ਬਲਾਤਕਾਰ ਜਿਹੀਆਂ ਘਨੌਣੀਆਂ ਘਟਨਾਵਾਂ ਵਾਪਰਦੀਆਂ ਹਨ।ਉਨਾਂ ਅੱਗੇ ਕਿਹਾ ਕਿ ਲੜਕੀਆਂ ਅੱਜ ਸਮਾਜ ਦੇ ਹਰ ਖੇਤਰ ਵਿੱਚ ਮੋਹਰੀ ਹੋ ਕੇ ਆਪਣਾ ਇੱਕ ਵਿਸ਼ੇਸ਼ ਰੋਲ ਅਦਾ ਕਰ ਰਹੀਆਂ ਹਨ ਭਾਵੇਂ ਇਹ ਪੜਾਈ ਦਾ ਖੇਤਰ ਹੋਵੇ, ਹਵਾਬਾਜ਼ੀ ਦਾ ਖੇਤਰ ਹੋਵੇ, ਖੋਜ ਖੇਤਰ ਜਾਂ ਹੋਰ ਸਿਵਲ ਸਰਵਿਸਜ਼ ਦਾ ਖੇਤਰ ਹੋਵੇ, ਲੜਕੀਆਂ ਹਰ ਥਾਂ ਪਹਿਲੇ ਸਥਾਨਾਂ ਤੇ ਆਉਂਦੀਆਂ ਹਨ। ਵਿਨੋਦ ਚੌਬੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸਤਰੀ ਨੂੰ ਪ੍ਰਮਾਤਮਾ ਵੱਲੋਂ ਨਿਮਰਤਾ ਮੋਹ, ਪਿਆਰ, ਸਹਿਣਸ਼ੀਲਤਾ ਜਿਹੇ ਵਿਸ਼ੇਸ਼ ਗੁਣ ਦਿੱਤੇ ਗਏ ਹਨ।ਜਿਨਾਂ ਸਦਕਾ ਇਸਤਰੀ ਆਪਣੇ ਸਮਾਜਿਕ ਰਿਸ਼ਤਿਆਂ ਨੂੰ ਬੜੇ ਹੀ ਸਲੀਕੇ ਅਤੇ ਤੁਹੰਮਲ ਨਾਲ ਨਿਭਾਉਂਦੀ ਹੈ।ਸ਼ਿਵ ਸ਼ਕਤੀ ਸੇਵਾ ਦਲ ਦੇ ਚੇਅਰਮੈਨ ਭੂਸ਼ਨ ਬਾਂਸਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਪਰਿਵਾਰਾਂ ਤੇ ਭਾਰ ਨਹੀਂ ਹਨ ਸਗੋ ਇਹ ਤਾਂ ਆਪਣੀ ਲਿਆਕਤ ਅਤੇ ਸਮਝਦਾਰੀ ਨਾਲ ਪਰਿਵਾਰਾਂ ਦੀ ਦਸ਼ਾ ਅਤੇ ਦਿਸ਼ਾ ਬਦਲ ਰਹੀਆਂ ਹਨ ਸੋ ਅੱਜ ਸਮੇਂ ਦੀ ਬਹੁਤ ਹੀ ਵੱਡੀ ਲੋੜ ਹੈ ਕਿ ਆਪਾਂ ਸਾਰੇ ਰਲ-ਮਿਲ ਕੇ ਬੇਟੀ ਬਚਾਓ,ਬੇਟੀ ਪੜਾਓ ਦੇ ਅਧਿਐਨ ਨੂੰ ਆਮ ਲੋਕਾਂ ਤੱਕ ਲੈ ਕੇ ਜਾਈਏ। ਤਾਂ ਕਿ ਇਹ ਕੁਦਰਤ ਵਿੱਚ ਕੀਤਾ ਜਾ ਰਿਹਾ ਅਸਮਤੋਲ ਖਤਮ ਕੀਤਾ ਜਾਵੇ।ਇਸ ਸਮੇਂ ਸਕੂਲ ਦੀਆਂ ਸਾਰੀਆਂ ਲੜਕੀਆਂ ਨੂੰ ਕੰਪਨੀ ਵੱਲੋਂ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ ਅਤੇ ਦੇਸ਼ ਦੇ 71ਵੇਂ ਸੁਤੰਤਰਤਾ ਦਿਵਸ ਦੀ ਖੁਸ਼ੀ ਵਿੱਚ ਸਾਰੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ।
ਅੰਤ ਵਿੱਚ ਸਕੂਲ ਮੁਖੀ ਮੇਘਦਾਸ ਜਵੰਦਾ ਵੱਲੋਂ ਕੰਪਨੀ ਦੇ ਅਧਿਕਾਰੀਆਂ ਦਾ ਅਤੇ ਸ਼ਿਵ ਸ਼ਕਤੀ ਸੇਵਾ ਦਲ ਸਮਰਾਲਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ।ਸਟੇਜ ਸਕੱਤਰ ਦੀ ਭੂਮਿਕਾ ਮੈਡਮ ਸੁਰਿੰਦਰ ਕੌਰ ਨੇ ਬਾਖੂਬੀ ਨਿਭਾਈ।ਇਸ ਸਮੇਂ ਸੇਵਾ ਦਲ ਦੇ ਵਾਇਸ ਚੇਅਰਮੈਨ ਪੰਡਿਤ ਕਮਲ ਕਾਂਤ ਸ਼ਾਸ਼ਤਰੀ, ਬੰਟੀ ਸ਼ਰਮਾ ਪ੍ਰਧਾਨ, ਪਿ੍ਰੰਸੀਪਲ ਨਰਿੰਦਰ ਪਾਲ ਵਰਮਾ ਵਾਇਸ ਪ੍ਰਧਾਨ, ਪ੍ਰੈਸ ਸਕੱਤਰ ਸੁਨੀਲ ਅਗਰਵਾਲ, ਦੀਪਕ ਰਾਏ ਪ੍ਰਧਾਨ ਵਪਾਰ ਮੰਡਲ ਸਮਰਾਲਾ, ਧੰਨਵੰਤ ਸਿੰਘ ਗਰੇਵਾਲ, ਵਿਜੈ ਪਾਹਵਾ ਹਿੰਦੀ ਫਿਲਮਾਂ ਦੇ ਡਾਇਰੈਕਟਰ, ਮਾਸਟਰ ਜਗਤਾਰ ਸਿੰਘ, ਗੁਰਮੀਤ ਸਿੰਘ, ਰਜਿੰਦਰ ਸਿੰਘ, ਲੇਖਵੀਰ ਇੰਦਰ ਸਿੰਘ, ਮੈਡਮ ਮਾਇਆ ਦੇਵੀ, ਪਰਮਜੀਤ ਕੌਰ, ਰਾਜ ਰਾਣੀ, ਮਨਦੀਪ ਕੌਰ, ਮੋਨੀਕਾ ਅਰੋੜਾ, ਹਰਪ੍ਰੀਤ ਕੌਰ, ਰਜਨੀ ਵੈਕਟਰ, ਹਰਪ੍ਰੀਤ ਕੌਰ ਮੈਥ ਮਿਸਟਰੈਸ ਅਤੇ ਕਸ਼ਮੀਰਾ ਸਿੰਘ ਆਦਿ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media