Tuesday, February 24, 2026

ਦਿੱਲੀ ਕਮੇਟੀ ਦੇ ਪ੍ਰਬੰਧਕੀ ਅਦਾਰਿਆਂ ਦਾ ਮੈਸੂਰ ਯੂਨਿਵਰਸਿਟੀ ਨਾਲ ਹੋਇਆ ਕਰਾਰ

ਮੈਨੇਜਮੈਂਟ ਅਤੇ ਕਾਨੂੰਨੀ ਸਿੱਖਿਆ ਲਈ ਪੋਸਟ ਗ੍ਰੇਜੂਏਟ ਕੋਰਸਾਂ ਦੀ ਹੋਈ ਸ਼ੁਰੂਆਤ

PPN100706
ਨਵੀਂ ਦਿੱਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ੨ ਅਦਾਰਿਆਂ ਵਿਚ ਦੇਸ਼ ਦੀ 9ਵੀਂ ਰੈਂਕਿੰਗ ਦੀ ਮੈਸੂਰ ਯੂਨੀਵਰਸਿਟੀ ਨਾਲ ਮੈਨੇਜਮੈਂਟ ਅਤੇ ਕਾਨੂੰਨੀ ਸਿੱਖਿਆ ਦੇ ਕੋਰਸ ਕਰਵਾਉਣ ਵਾਸਤੇ ਕਰਾਰ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੇ ਮੈਨੇਜਮੈਂਟ ਅਦਾਰੇ ਗੁਰੂ ਹਰਿਗੋਬਿੰਦ ਇੰਸਟੀਚਿਯੂਟ ਆਫ ਮੈਨੇਜਮੈਂਟ ਐਂਡ ਆਈ.ਟੀ., ਹਰਿਗੋਬਿੰਦ ਐਨਕਲੇਵ ਅਤੇ ਗੁਰੂ ਨਾਨਕ ਇੰਸਟੀਚਿਯੂਟ ਆਫ ਮੈਨੇਜਮੈਂਟ ਐਂਡ ਆਈ.ਟੀ. ਪੰਜਾਬੀ ਬਾਗ ਵਿਖੇ ਐਮ.ਬੀ.ਏ., ਐਲ.ਐਲ.ਐਮ., ਬੀ.ਸੀ.ਏ. ਅਤੇ ਬੀ.ਬੀ.ਐਮ. ਕੋਰਸ ਸ਼ੁਰੂ ਹੋਣ ਅਤੇ ਦਾਖਿਲੇ ਖੁਲਣ ਦੀ ਜਾਣਕਾਰੀ ਦਿੰਦੇ ਹੋਏ ਉਕਤ ਕਿੱਤਾ ਮੁੱਖੀ ਕੋਰਸਾਂ ਕਰਕੇ ਨੇੜਲੇ ਭਵਿੱਖ ‘ਚ ਸਿੱਖ ਬੱਚਿਆਂ ਨੂੰ ਵੱਡੀਆਂ ਨੌਕਰੀਆਂ ਮਿਲਣ ਦਾ ਵੀ ਦਾਅਵਾ ਕੀਤਾ।
ਜੀ.ਕੇ ਨੇ ਦੱਸਿਆ ਕਿ  ਮੈਸੂਰ ਯੁਨੀਵਰਸਿਟੀ ਵੱਲੋਂ ਦਿੱਲੀ ਕਮੇਟੀ ਦੇ ਇਨ੍ਹਾਂ ਅਦਾਰਿਆਂ ‘ਚ ਬੀ.ਬੀ.ਐਮ. 60 ਸੀਟਾਂ, ਬੀ.ਸੀ.ਏ 60 ਸੀਟਾਂ, ਐਲ.ਐਲ.ਐਮ. 20 ਅਤੇ ਐਮ.ਬੀ.ਏ. ਕੋਰਸ ਵਾਸਤੇ 60 ਸੀਟਾਂ ਦੀ ਮਜੂੰਰੀ ਦਿੱਤੀ ਗਈ ਹੈ। ਮੈਸੂਰ ਯੂਨਿਵਰਸਿਟੀ ਵੱਲੋਂ ਹੀ ਦਾਖਿਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਅਕੈਡਮਿਕ ਸਲੇਬਸ, ਟੀਚੀਂਗ, ਪ੍ਰੋਜੈਕਟ ਵਰਕ, ਲੈਬ ਵਰਕ ਅਤੇ ਫੀਲਡ ਵਰਕ ਉੱਚ ਪੱਧਰੀ ਤੌਰ ਤੇ ਕਰਵਾਇਆ ਜਾਵੇਗਾ ਤਾਂਕਿ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਮੈਸੂਰ ਯੂਨਿਵਰਸਿਟੀ ਦੇ ਉੱਚੇ ਰੁਤਬੇ ਕਰਕੇ ਮੰਨਮਾਫਿਕ ਅਦਾਰਿਆਂ ‘ਚ ਨੌਕਰੀਆਂ ਪ੍ਰਾਪਤ ਕਰ ਸਕਣ। 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply