ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਕਿੲ੍ਰੇਟਿਵ ਬਰੇਨ ਐਕਟੀਵੇਸ਼ਨ ਅਕੈਡਮੀ ਛੇਹਰਟਾ ਵਲੋਂ
ਬੱਚਿਆਂ ਦੀਆਂ ਅੱਖਾਂ `ਤੇ ਪੱਟੀ ਬੰਨ ਕੇ ਸੁੰਘਣ ਸ਼ਕਤੀ ਰਾਹੀਂ ਪੜਨ ਅਤੇ ਰੰਗ ਬੁੱਝਣ ਦੇ ਕੀਤੇ ਜਾ ਰਹੇ ਝੂਠੇ ਅਤੇ ਗੁਮਰਾਹਕੁੰਨ ਦਾਅਵੇ ਦਾ ਪਰਦਾਫਾਸ਼ ਕਰਨ ਲਈ 3 ਸਤੰਬਰ ਨੂੰ ਬਾਅਦ ਦੁਪਹਿਰ 12.00 ਵਜੇ ਸਥਾਨਕ ਵਿਰਸਾ ਵਿਹਾਰ ਵਿਖੇ ਇੱਕ ਵਿਸ਼ੇਸ਼ ਤਰਕਸ਼ੀਲ ਪੋ੍ਰਗਰਾਮ ਆਯੋਜਿਤ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਝਾ ਜੋਨ ਮੁਖੀ ਮੁਖਤਿਆਰ ਗੋਪਾਲਪੁਰਾ ਅਤੇ ਸਥਾਨਕ ਇਕਾਈ ਮੁਖੀ ਸੁਮੀਤ ਸਿੰਘ ਨੇ ਦੱਸਿਆ ਇਸ ਪੋ੍ਰਗਰਾਮ ਵਿੱਚ ਜੀਰਾ ਤੋਂ ਤਰਕਸ਼ੀਲ ਆਗੂ ਵੇਦ ਪ੍ਰਕਾਸ਼ ਸੋਨੀ ਵਲੋਂ ਸੁਸਾਇਟੀ ਦੇ ਸਿਖਿਅਤ ਬਚਿਆਂ ਵਲੋਂ ਅੱਖਾਂ ਉਤੇ ਪੱਟੀ ਬੰਨ ਕੇ ਸੰੁਘਣ ਸ਼ਕਤੀ ਰਾਹੀਂ ਪੜਨ ਅਤੇ ਰੰਗ ਬੁੱਝਣ ਦੇ ਜਾਦੂਈ ਢੰਗ ਨੂੰ ਵਿਗਿਆਨਕ ਦਿ੍ਰਸ਼ਟੀਕੋਣ ਤੋਂ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਅੰਧਵਿਸ਼ਵਾਸ, ਪਾਖੰਡ ਅਤੇ ਲੁੱਟ ਦਾ ਵਪਾਰ ਕਰਨ ਵਾਲੀਆਂ ਸੰਸਥਾਵਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਉਨਾਂ ਛੇਹਰਟਾ ਦੀ ਇਸ ਅਕੈਡਮੀ ਦੇ ਸੰਚਾਲਕਾਂ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਆਪਣੀ ਸੰਸਥਾ ਦੇ ਸਿਖਲਾਈ ਪ੍ਰਾਪਤ ਬੱਚਿਆਂ ਤੋਂ ਸੁਸਾਇਟੀ ਦੀਆਂ ਸ਼ਰਤਾਂ ਤਹਿਤ ਧੋਖਾ ਰਹਿਤ ਹਾਲਤਾਂ ਵਿੱਚ ਅੱਖਾਂ ਉੱਤੇ ਪੱਟੀ ਬੰਨ ਕੇ ਨੱਕ ਰਾਹੀਂ ਸੁੰਘ ਕੇ ਪੜਨ ਅਤੇ ਕਿਸੇ ਚੀਜ਼ ਦਾ ਰੰਗ ਦੱਸਣ ਦੀ ਕਥਿਤ ਗੈਬੀ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਵਿਖਾਉਣ ਤਾਂ ਸੁਸਾਇਟੀ ਵੱਲੋਂ ਉਨਾਂ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ।
ਤਰਕਸ਼ੀਲ ਆਗੂਆਂ ਨੇ ਮਾਝਾ ਜੋਨ ਦੀਆਂ ਸਮੂਹ ਇਕਾਈਆਂ ਦੇ ਆਗੂਆਂ ਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਵਿੱਚ ਬੱਚਿਆਂ, ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਤਾਂ ਕਿ ਉਨਾਂ ਦੀ ਮਾਨਸਿਕਤਾ ਵਿੱਚ ਵਿਗਿਆਨਕ ਜਾਗਰੂਕਤਾ ਚਲਾਈ ਜਾ ਸਕੇ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media