Tuesday, March 24, 2026

ਡੀ.ਏ.ਵੀ ਕਾਲਜ ਵਿਖੇ ਮੇਜਰ ਧਿਆਨ ਚੰਦ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਖੇਡ ਵਿਭਾਗ ਵੱਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ PPN0409201704ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਰਜੇਸ਼ ਕੁਮਾਰ, ਸਪੋਰਟਸ ਬੋਰਡ ਪ੍ਰਧਾਨ ਡਾ. ਦਰਸ਼ਨਦੀਪ ਅਰੋੜਾ ਮੁੱਖੀ ਪੰਜਾਬੀ ਵਿਭਾਗ, ਖੇਡ ਵਿਭਾਗ ਦੇ ਮੁੱਖੀ ਡਾ. ਬੀ.ਬੀ. ਯਾਦਵ ਨੇ ਮੁੱਖ ਮਹਿਮਾਨ ਕੌਂਸਲਰ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਦਮਨਦੀਪ ਸਿੰਘ ਅਤੇ ਗੈਸਟ ਆਫ ਆਨਰ ਵਰੁਣ ਮਿਸ਼ਰਾ ਦਾ ਸਵਾਗਤ ਕੀਤਾ।ਸਮਾਗਮ ਦਾ ਅਗਾਜ਼ ਮੋਮਬਤੀਆਂ ਜਗਾ ਕੇ ਮੇਜਰ ਧਿਆਨ ਚੰਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਕੀਤਾ ਗਿਆ।ਪਿ੍ਰੰ: ਰਜੇਸ਼ ਕੁਮਾਰ ਨੇ ਬੋਲਦਿਆਂ ਕਿਹਾ ਕਿ ਦਮਨਦੀਪ ਸਿੰਘ ਇਸੇ ਡੀ.ਏ.ਵੀ ਕਾਲਜ਼ ਦੇ ਵਿਦਿਆਰਥੀ ਰਹੇ ਹਨ ਅਤੇ 2010 ਵਿੱਚ ਉਨ੍ਹਾਂ ਨੇ ਹਿਸਟਰੀ ਵਿਭਾਗ ਤੋਂ ਪੋਸਟ ਗਰੈਜੁਏਸ਼ਨ ਕੀਤੀ। ਜੋ ਕਾਂਗਰਸ ਵਿੱਚ ਵੱਖ-ਵੱਖ ਅਹੁੱਦਿਆਂ `ਤੇ ਕੰਮ ਕਰਦਿਆਂ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਵਜੋਂ ਕਮਮ ਕਰ ਰਹੇ ਹਨ।ਵਰੁਣ ਮਿਸ਼ਰਾ ਬਾਰੇ ਉਨ੍ਹਾਂ ਕਿਹਾ ਕਿ ਉਹ ਕਾਲਜ ਦੀ ਕ੍ਰਿਕਟ ਟੀਮ ਦੇ ਖਿਡਾਰੀ ਸਨ, ਜਿੰਨ੍ਹਾਂ ਨੇ ਨੈਸ਼ਨਲ ਸਕੂਲ, ਆਲ ਇੰਡੀਆ, ਇੰਟਰ ਯੂਨੀਵਰਸਿਟੀ ਕੂਚ ਬਿਹਾਰ ਟਰਾਫੀ, ਸੀ.ਕੇ ਨਾਇਡੂ ਟਰਾਫੀ, ਹਿਮਾਚਲ ਪ੍ਰਦੇਸ਼ ਦੀ ਕ੍ਰਿਕਟ ਟੀਮ, ਪੰਜੀ ਟਰਾਫੀ ਆਦਿ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲਿਆ ਹੈ।ਹਾਕੀ ਦੇ ਖੇਤਰ ਵਿੱਚ ਕੀਤੀਆਂ ਅਹਿਮ ਪ੍ਰਾਪਤੀਆਂ ਲਈ ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰੇ।
ਇਸ ਸਮੇਂ ਦਮਨਦੀਪ ਸਿੰਘ ਤੇ ਵਰੁਣ ਮਿਸ਼ਰਾ ਨੇ ਮੇਜਰ ਧਿਆਨ ਚੰਦ ਨੂੰ ਯਾਦ ਕਰਨ ਲਈ ਕਰਵਾਏ ਸਮਾਗਮ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਵਾਂਗ ਅੱਗੇ ਵਧਣ ਲਈ ਪ੍ਰੇਰਿਆ।ਮੰਚ ਸੰਚਾਲਨ ਕਰ ਰਹੇ ਪਰਮਜੀਤ ਰੰਧਾਵਾ ਨੇ ਵਿਸ਼ਵ ਪੱਧਰ ਤੇ ਨਾਮਣਾ ਖੱਟਣ ਵਾਲੇ ਮੇਜਰ ਧਿਆਨ ਚੰਦ ਨੂੰ ਅਜੇ ਤੱਕ ਭਾਰਤ ਰਤਨ ਸਨਮਾਨ ਨਾ ਦੇਣਾ ਸਰਕਾਰ ਦੀ ਨਲਾਇਕੀ ਦੱਸਿਆ।ਇਸ ਸਮੇਂ ਖੇਡ ਅਤੇ ਸਭਿਆਚਾਰਕ ਮੁਕਾਬਲੇ ਵੀ ਕਰਵਾਏ ਗਏ। ਮੁਕਾਬਲਿਆਂ ਵਿੱਚ ਸੁਸ਼ਾਂਤ ਅਤੇ ਨਿਖਿਲ ਦੀਆਂ ਟੀਮਾਂ ਅਹਿਮ ਰਹੀਆਂ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।ਖੇਡ ਵਿਭਾਗ ਮੁੱਖੀ ਡਾ. ਬੀ.ਬੀ. ਯਾਦਵ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਇਸ ਪ੍ਰਿੰਸੀਪਲ ਪ੍ਰੋ: ਵਿਸ਼ਵ ਬੰਧੂ, ਵਿਕਾਸ ਭਾਰਦਵਾਜ, ਮੈਡਮ ਰਜਨੀ ਖੰਨਾ, ਮੈਡਮ ਆਸਿ਼ਮਾ ਵਾਲੀਆ, ਰਾਜਵਿੰਦਰ ਰੰਧਾਵਾ, ਗੁਰਦਾਸ ਸਿੰਘ ਸੇਖੋਂ, ਜੀ.ਐਸ. ਸਿੱਧੂ, ਵਿਪਨ ਕੁਮਾਰ, ਸੰਦੀਪ ਅਤੇ ਦਵਿੰਦਰ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply