Tuesday, October 6, 2026

ਡੇਰਾ ਸਿਰਸਾ ਮੁੱਦੇ `ਤੇ ਬੋਲੇ ਭਗਵੰਤ ਮਾਨ- ਧਰਮ ਤੇ ਸਿਆਸਤ ਦਾ ਕੋਈ ਮੇਲ ਨਹੀਂ

ਸੰਗਰੂਰ, 4 ਸਤਬੰਰ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਡੇਰਾ ਵਿਵਾਦ `ਤੇ ਬੋਲਦੇ bhagwant-mann-2ਹੋਏ ਵੱਡਾ ਬਿਆਨ ਦਿੱਤਾ ਹੈ।ਸੰਗਰੂਰ `ਚ ਪੱਤਰਾਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਧਰਮ ਅਤੇ ਸਿਆਸਤ ਦਾ ਕੋਈ ਮੇਲ ਨਹੀਂ ਹੈ, ਅਸੀਂ ਧਰਮ ਦੀ ਸਿਆਸਤ ਨਹੀਂ ਕਰਦੇ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ।ਜਿਸ ਤਰ੍ਹਾਂ ਦਾ ਫਿਰਕੂ ਮਾਹੌਲ ਦੇਸ਼ ਭਰ ਵਿਚ ਪੈਦਾ ਕੀਤਾ ਗਿਆ ਹੈ, ਉਹ ਫੈਡਰਲ ਢਾਂਚੇ ਅਤੇ ਦੇਸ਼ ਲਈ ਵੱਡਾ ਖਤਰਾ ਹੈ।ਭਗਵੰਤ ਮਾਨ ਨੇ ਕਿਹਾ ਕਿ ਕਾਨੂੰਨ ਤੋਂ ਉਪਰ ਕੋਈ ਨਹੀਂ ਹੈ, ਜੇ ਕਾਨੂੰਨ ਦੀਆਂ ਨਜ਼ਰਾਂ ਵਿਚ ਕੋਈ ਗਲਤ ਹੈ ਤਾਂ ਉਸ ਨੂੰ ਸਜ਼ਾ ਮਿਲੀ ਹੈ। ਮਾਨ ਨੇ ਲੋਕਾਂ ਨੂੰ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਅਪੀਲ ਕੀਤੀ ਹੈ।ਡੇਰਾ ਮੁਖੀ ਦੀ ਪੇਸ਼ੀ ਦੌਰਾਨ ਪੰਚਕੂਲਾ `ਚ ਹੋਈ ਹਿੰਸਾ `ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਅਤੇ ਧਾਰਾ 144 ਦੇ ਬਾਵਜੂਦ ਸੀ.ਬੀ.ਆਈ ਅਦਾਲਤ ਕੋਲ ਵੱਡੀ ਗਿਣਤੀ ਵਿਚ ਲੋਕ ਕਿਵੇਂ ਪਹੁੰਚ ਗਏ।ਜਿਸ ਤਰ੍ਹਾਂ ਦੀ ਮੁਸਤੈਦੀ ਪੁਲਸ ਨੇ 28 ਅਗਸਤ ਨੂੰ ਵਿਖਾਈ ਜੇ ਉਹ 25 ਅਗਸਤ ਨੂੰ ਵਿਖਾਈ ਹੁੰਦੀ ਤਾਂ ਕਈ ਲੋਕਾਂ ਦੀ ਜਾਨ ਨਾ ਜਾਂਦੀ ।

Check Also

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

  ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) –   ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …

Leave a Reply