ਮਲੋਟ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਅਧਿਆਪਕ ਦਿਵਸ ਬਹੁਤ
ਉਤਸ਼ਾਹ ਨਾਲ ਮਨਾਇਆ ਗਿਆ।ਵਾਈ.ਪੀ ਮੱਕੜ ਸੇਵਾ ਮੁਕਤ ਪ੍ਰੋਫੈਸਰ ਡੀ.ਏ.ਵੀ ਕਾਲਜ ਮਲੋਟ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਗਰੀਨ ਹਾਊਸ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਲੋਕ ਗੀਤ “ਸੱਮੀ” ਤੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਰੁੱਪ ਡਾਂਸ ਕੀਤਾ ਗਿਆ ਅਤੇ ਲੋਕ ਗੀਤ “ਹੁੱਲੇ ਹਲਾਰੇ” ਤੇ ਗਰੁੱਪ ਡਾਂਸ ਕੀਤਾ ਗਿਆ ਵਿਦਿਆਰਥਣ ਵਲੋਂ ਗੀਤ, ਲੋਕ ਗੀਤ, ਕਵਿਤਾਵਾਂ, ਸਕਿੱਟ ਪੇਸ਼ ਕੀਤੇ ਗਏ, ਜਸਵਿੰਦਰ ਸਿੰਘ ਡੀ.ਪੀ.ਈ ਵਲੋਂ ਆਪਣੀ ਜਿੰਦਗੀ ਤੇ ਲਿਖੀ ਕਵਿਤਾ “ਬਾਪੂ ਦਾ ਸੁਪਨਾ” ਸੁਣਾ ਕੇ ਸਾਰਿਆਂ ਨੂੰ ਭਾਵੁਕ ਕੀਤਾ, ਮੈਡਮ ਜਸਪਿੰਦਰ ਕੌਰ ਨੇ ਪੰਜਾਬੀ ਸੱਭਿਆਚਾਰ ਦਾ ਰੰਗ “ਘੋੜੀ” ਸੁਣਾ ਕੇ ਪੂਰਾ ਰੰਗ ਬੰਨ੍ਹਿਆ, ਮੈਡਮ ਸੁਮਨ ਲਤਾ ਨੇ ਹਿੰਦੀ ਗੀਤ “ਐ ਮੇਰੇ ਪਿਆਰੇ ਵਤਨ” ਸੁਣਾ ਕੇ ਬੱਚਿਆਂ ਨੂੰ ਝੂਮਣ ਲਾ ਦਿੱਤਾ।
ਇਸ ਮੌਕੇ ਕਿ੍ਸਨ ਬਠਲਾ ਸਾਇੰਸ ਮਾਸਟਰ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਦੱਸਿਆ।ਮੁੱਖ ਮਹਿਮਾਨ ਵਾਈ.ਪੀ ਮੱਕੜ ਨੇ ਬੋਲਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਸਾਨੂੰ ਹਮੇਸ਼ਾਂ ਅਧਿਆਪਕਾ ਦੀ ਇੱਜਤ ਕਰਨੀ ਚਾਹੀਦੀ ਹੈ, ਕਿਸੇ ਵੀ ਇਨਸਾਨ ਦੀ ਕਾਮਯਾਬੀ ਤੇ ਸਭ ਤੋਂ ਵੱਧ ਖੁਸ਼ੀ ਉਸ ਦੇ ਮਾਪਿਆਂ ਅਤੇ ਉਸ ਦੇ ਟੀਚਰਾਂ ਨੂੰ ਹੁੰਦੀ ਹੈ।ਪਿ੍ੰਸੀਪਲ ਵਿਜੈ ਗਰਗ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਸਭਿਆਚਾਰ ਪੋ੍ਗਰਾਮ ਕਰਾਉਣ ਤੇ ਟੀਚਰਾਂ ਨੂੰ ਵਧਾਈ ਦਿੱਤੀ। ਇਸ ਸਮੇਂ ਸਕੂਲ ਦੇ ਕੰਪਿਊਟਰ ਅਧਿਆਪਕ ਸੁਰੇਸ਼ ਕੁਮਾਰ ਨੂੰ ਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਹਰ ਸਾਲ ਅਧਿਆਪਕ ਦਿਵਸ `ਤੇ ਇਕ ਟੀਚਰ ਦਾ ਸਨਮਾਨ ਕੀਤਾ ਜਾਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media