ਅੰਮ੍ਰਿਤਸਰ, 9 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਡੀ.ਈ.ਓ

ਸੈਕੰਡਰੀ ਸ਼੍ਰੀਮਤੀ ਸੁਨੀਤਾ ਕਿਰਨ ਅਤੇ ਏ.ਈ.ਓ ਬਲਵਿੰਦਰ ਸਿੰਘ ਵਲੋਂ ਜਿਲ੍ਹਾ ਪੱਧਰੀ ਤਾਈਕਵਾਂਡੋ (ਲੜਕੀਆਂ) ਦੇ ਮੁਕਾਬਲੇ ਡਾਇਰੈਕਟਰ/ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਅਤੇ ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ।ਇਹਨਾਂ ਮੁਕਾਬਲਿਆਂ `ਚ ਸ਼੍ਰੀਮਤੀ ਅਮਰਪਾਲੀ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਸਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਕਰਤ ਕੀਤੀ।ਇਹਨਾਂ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਸਰਕਾਰੀ ਸੀ: ਸੈ: ਸਕੂਲ (ਲੜਕੀਆਂ) ਨਵਾਂ ਕੋਟ ਨੇ ਪਹਿਲਾ, ਸਰਕਾਰੀ ਸੀ: ਸੈ: ਸਕੂਲ ਗਲੀ ਮੋਚੀਆਂ ਨੇ ਦੂਜਾ ਅਤੇ ਸਰਕਾਰੀ ਸੀ: ਸੈ: ਸਕੂਲ ਕਟੜਾ ਕਰਮ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।ਅੰਡਰ-17 ਵਰਗ ਵਿੱਚ ਨਵਾਂ ਕੋਟ ਸਕੂਲ ਨੇ ਪਹਿਲਾ, ਮਾਲ ਰੋਡ ਸਕੂਲ ਨੇ ਦੂਜਾ ਅਤੇ ਸਟਾਲਵਾਲਟ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਅੰਡਰ-19 ਵਰਗ ਵਿੱਚ ਨਵਾਂ ਕੋਟ ਸਕੂਲ ਨੇ ਪਹਿਲਾ, ਕਟੜਾ ਕਰਮ ਸਿੰਘ ਸਕੂਲ ਨੇ ਦੂਜਾ ਅਤੇ ਮਾਲ ਰੋਡ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਲੋਕਚਰਾਰ ਸਰੀਰਕ ਸਿਖਿਆ ਮਨਿੰਦਰ ਸਿੰਘ ਭਿੰਡੀ ਸੈਦਾਂ, ਕੋਚ ਦਰਸ਼ਨ ਸਿੰਘ, ਨਿਰਮਲਜੀਤ ਸਿੰਘ, ਪ੍ਰਤਾਪ ਸਿੰਘ, ਸਰਨਜੀਤ ਸਿੰਘ ਡੀ.ਪੀ.ਈ, ਮਗਨ, ਸੋਮੀ, ਵੱਖ-ਵੱਖ ਸਕੂਲਾਂ ਦੇ ਅਧਿਆਪਕ, ਕੋਚ ਅਤੇ ਵਿਦਿਆਰਥੀ ਮੌਜੂਦ ਸਨ।
Punjab Post Daily Online Newspaper & Print Media