Thursday, April 30, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ ਰੋਡ ਸੰਗੀਤ ਪ੍ਰਤੀਯੋਗਿਤਾ `ਚ ਚੈਂਪੀਅਨ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੰਗੀਤ ਕਲਾ ਮੰਚ ਜਲੰਧਰ ਵਲੋਂ ਕਰਵਾਈ ਗਈ ਰਾਸ਼ਟਰ ਪੱਧਰੀ `ਸੰਗੀਤ ਪ੍ਰਤੀਯੋਗਤਾ PPN18092017092017 – ਡਾ: ਜੇ.ਐਸ ਬਾਵਰਾ` ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਜੇਤੂ ਰਿਹਾ।ਸਕੂਲ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਦੀ ਅਗਵਾਈ ਵਿੱਚ ਸਕੂਲ ਦੀ ਨੌਵੀਂ, ਦੱਸਵੀਂ ਅਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਸਫਲਤਾ ਪ੍ਰਾਪਤ ਕੀਤੀ।ਸਮੂਹ ਗਾਣ ਵਿੱਚ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਪਹਿਲਾ, ਤਬਲਾ ਵਾਦਨ ਵਿੱਚ ਨੌਵੀਂ-ਏ ਨੇ ਮਨਹਰਜੀ ਸਿੰਘ ਨੇ ਪਹਿਲਾ, ਭਜਨ ਅਤੇ ਸ਼ਬਦ ਗਾਇਨ ਵਿੱਚ ਦੱਸਵੀਂ-ਏ ਦੇ ਨਵਨੂਰ ਸਿੰਘ ਨੇ ਦੂਜਾ ਅਤੇ ਦਿਲਰੂਬਾ ਵਾਦਨ ਵਿੱਚ ਨੌਵੀਂ-ਐਫ ਦੇ ਸਹਿਜਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸ ਪ੍ਰਤੀਯੋਗਤਾ ਵਿੱਚ ਜੀ.ਟੀ ਰੋਡ ਸਕੂਲ ਨੂੰ ਓਵਰਆਲ ਜੇਤੂ ਅੇਲਾਨਿਆ ਗਿਆ।ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਨਵਪ੍ਰੀਤ ਸਿੰਘ ਸਾਹਨੀ ਨੇ ਇਸ ਸਫਲਤਾ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਉਨ੍ਹਾਂ ਇਸ ਸਫਲਤਾ ਲਈ ਸੰਗੀਤ ਅਧਿਆਪਕਾ ਸ਼੍ਰੀਮਤੀ ਪ੍ਰਭਜੋਤ ਕੌਰ, ਸ਼੍ਰੀਮਤੀ ਗੁਣਵੰਤ ਕੌਰ, ਹਰਦੇਵ ਸਿੰਘ, ਰਾਜ ਕੁਮਾਰ ਅਤੇ ਗੁਰਮੀਤ ਸਿੰਘ ਨੂੰ ਵਧਾਈ ਦਿੱਤੀ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply