ਜੰਡਿਆਲਾ ਗੁਰੂ, 18 ਸਤੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੋ੍ਫੈਸਰ ਗਗਨ ਵਿਰਕ ਦੀ ਨਿਗਰਾਨੀ ਹੇਠ ਇੱਕ ਕੀਤੀ ਗਈ ਮੀਟਿੰਗ ਦੌਰਾਨ ਸ਼਼ਹਿਰ ਵਾਸੀਆਂ ਦੀਆ ਮੁਸ਼ਕਲਾਂ ਸੁਣੀਆਂ ਗਈਆਂ।ਪੋ੍ਫੈਸਰ ਗਗਨ ਵਿਰਕ ਨੇ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੇ ਸੱਤਾ ਹਾਸਿਲ ਕਰਨ ਲਈ ਆਪਣੇ ਚੋਣ ਮੈਨਫੀਸਟੋ ਵਿਚ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਤਾਂ ਹਾਸਿਲ ਕਰ ਲਈ ਪ੍ਰੰਤੂ 6 ਮਹੀਨੇ ਬੀਤ ਜਾਣ `ਤੇ ਵੀ ਕੋਈ ਵਾਅਦਾ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਜਾ ਸਕਿਆ।ਕਿਸਾਨਾ ਦੇ ਸਮੁੱਚੇ ਕਰਜੇ ਮੁਆਫ ਕਰਨ, ਉਦਯੋਗਾਂ ਲਈ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ, ਨੌਜਵਾਨਾਂ ਨੂੰ ਨੌਕਰੀਆਂ ਤੇ ਸਮਾਰਟ ਫ਼ੋਨ ਦੇਣ ਆਦਿ ਦੇ ਵਾਅਦੇ ਕਰਕੇ ਭੋਲੀ ਭਾਲੀ ਜਨਤਾ ਨੂੰ ਗੁਮਰਾਹ ਕੀਤਾ ਗਿਆ ਹੈ।ਇਸ ਮੌਕੇ ਨਰਾਇਣ ਬੌਕਸਰ ਜੌੜਾ, ਸਰੂਪ ਸਿੰਘ, ਹਰਪ੍ਰੀਤ ਬੱਬਲੂ ਸਰਪੰਚ, ਜਯੋਤੀ ਸੰਧੂ, ਗੈਵੀ ਵਿਰਕ, ਬਾਵਾ ਵਿਰਕ, ਬਿਕਰਮ ਸਿੰਘ ਕੋਟਲਾ ਤੇ ਰੋਹਿਤ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media