ਅੰਮ੍ਰਿਤਸਰ, 18 ਸਤੰਬਰ [ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ] – ਖਾਲਸਾ ਕਾਲਜ ਦੇ 2 ਵਿਦਿਆਰਥੀ ਸੈਂਡਲ ਬੀਰ ਸਿੰਘ ਭੁੱਲਰ ਅਤੇ ਹਰਿੰਦਰਜੀਤ ਸਿੰਘ ਨੂੰ ਭਾਰਤੀ ਸੈਨਾ ਲਈ ਲੈਫਟੀਨੈਂਟ ਵਜੋਂ ਚੁਣਿਆ ਗਿਆ ਹੈ।ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਚੁਣੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੋਵੇਂ ਵਿਦਿਆਰਥੀ ਐਨ.ਸੀ.ਸੀ ‘ਸੀ’ ਸਰਟੀਫਿਕੇਟ ਧਾਰਕ ਸਨ।ਉਨ੍ਹਾਂ ਕਿਹਾ ਕਿ ਸੈਂਡਲ ਬੀਰ ਸਿੰਘ ਭੁੱਲਰ ਪਿਛਲੇ ਸਾਲ ਖੇਤੀਬਾੜੀ ’ਚੋਂ ਗ੍ਰੈਜੂਏਟ ਹੋਏ ਸਨ ਅਤੇ ਹਰਿੰਦਰਜੀਤ ਸਿੰਘ ਨੇ ਮੌਜੂਦਾ ਸੈਸ਼ਨ ’ਚ ਆਪਣੀ ਗ੍ਰੈਜੂਏਸ਼ਨ ਕੀਤੀ ਸੀ।ਉਨ੍ਹਾਂ ਆਪਣੀ ਸਫਲਤਾ ਲਈ ਪ੍ਰਿੰਸੀਪਲ, ਐਨ.ਸੀ.ਸੀ ਇੰਚਾਰਜ ਡਾ. ਗੁਰਵੇਲ ਸਿੰਘ ਮੱਲ੍ਹੀ, ਡਾ. ਜਸਵਿੰਦਰ ਸਿੰਘ ਅਤੇ ਡਾ. ਇਕਬਾਲ ਸਿੰਘ ਨੂੰ ਦੱਸਦਿਆਂ ਆਪਣੀ ਮਾਤਰੀ ਸੰਸਥਾ ਖ਼ਾਲਸਾ ਕਾਲਜ ਦਾ ਧੰਨਵਾਦ ਕੀਤਾ।ਜਿਸ ਸਦਕਾ ਉਨ੍ਹਾਂ ਨੂੰ ਭਾਰਤੀ ਸੈਨਾ ’ਚ ਅਫ਼ਸਰ ਵਜੋਂ ਨੌਕਰੀ ਪ੍ਰਾਪਤ ਕਰਨ ਦੀ ਅਵਸਰ ਮਿਲਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media