Sunday, October 4, 2026

ਨੀਲੋਂ ਪੁੱਲ ‘ਤੇ 18ਵਾਂ ਸਲਾਨਾ ਭੰਡਾਰਾ ਤੇ ਸਭਿਆਚਾਰਕ ਮੇਲਾ 21 ਸਤੰਬਰ ਨੂੰ

Navjot Singh Grewalਸਮਰਾਲਾ, 18 ਸਤੰਬਰ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ [ਝੂਲੇ ਲਾਲ ਜੀ] ਦੀ ਯਾਦ ਵਿੱਚ 18ਵਾਂ ਸਲਾਨਾ ਭੰਡਾਰਾ, ਜੋੜ ਮੇਲਾ ਅਤੇ ਸਭਿਆਚਾਰਕ ਮੇਲਾ 21 ਸਤੰਬਰ ਦਿਨ ਵੀਰਵਾਰ ਨੂੰ ਸੰਤ ਬਾਬਾ ਮਨਜੋਤ ਸਿੰਘ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਨਿਸ਼ਾਨ ਸਾਹਿਬ ਦੀ ਰਸਮ 21 ਸਤੰਬਰ ਨੂੰ ਸਵੇਰੇ 8 ਵਜੇ ਕੀਤੀ ਜਾਵੇਗੀ।ਉਪਰੰਤ ਪੰਜਾਬ ਦੇ ਮਸ਼ਹੂਰ ਗਾਇਕ ਜਿਨਾਂ ਵਿੱਚ ਜਨਾਬ ਸਾਜਨ ਅਲੀ ਕਵਾਲ ਐਂਡ ਪਾਰਟੀ ਮਲੇਰ ਕੋਟਲੇ ਵਾਲੇ, ਸੋਹਣ ਸਿਕੰਦਰ, ਰਾਜਨ ਗਿੱਲ, ਗੁਰਕੀਰਤ ਕੌਰ ਜੇਤੂ ਅਵਾਜ਼ ਪੰਜਾਬ ਦੀ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਗਾਇਕ ਆਪਣੇ ਫਨ ਦਾ ਮੁਜਾਹਰਾ ਕਰਨਗੇ।ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ।ਇਸ ਮੌਕੇ ਲੰਗਰ ਅਤੁੱਟ ਵਰਤੇਗਾ।ਪ੍ਰੋਗਰਾਮ ਤੋਂ ਬਾਅਦ ਸ਼ਾਮ 5:30 ਵਜੇ ਖਵਾਜਾ ਖਿੱਜਰ ਵਲੀ ਦੇ ਦਰਬਾਰ ਤੇ ਪਵਿੱਤਰ ਚਾਦਰ ਦੀ ਰਸਮ ਕੀਤੀ ਜਾਵੇਗੀ।ਦਰਬਾਰ ਤੇ ਸਾਜਨ ਅਲੀ ਮਲੇਰ ਕੋਟਲਾ ਵੱਲੋਂ ਕਵਾਲੀ ਪੇਸ਼ ਕੀਤੀ ਜਾਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply