Friday, October 2, 2026

ਸਰਵ ਸਿੱੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਯੂਨੀਅਨ ਵਲੋਂ ਨਵੀਂ ਕਮੇਟੀ ਦਾ ਗਠਨ

ਫਾਜ਼ਿਲਕਾ, 19 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਵ ਸਿੱਖਿਆ ਅਭਿਆਨ / ਰਮਸਾ ਦਫ਼ਤਰੀ ਕਰਮਚਾਰੀ ਯੂਨੀਅਨ ਜ਼ਿਲਾ ਫਾਜ਼ਿਲਕਾ ਦੀ ਇੱਕ PPN1909201702ਮੀਟਿੰਗ ਬੀਤੀ ਦੇਰ ਸ਼ਾਮ ਇੱਥੇ ਹੋਈ ।ਜਿਸ ’ਚ ਵੱਡੀ ਗਿਣਤੀ ’ਚ ਯੂਨੀਅਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ ।
ਮੀਟਿੰਗ ਦੌਰਾਨ ਸਰਵ ਸੰਮਤੀ ਨਾਲ ਯੂਨੀਅਨ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ’ਚ ਵਿਕਰਮ ਬਜਾਜ ਨੂੰ ਜ਼ਿਲਾ ਪ੍ਰਧਾਨ, ਰੁਪਮ ਕੋਹਲੀ ਨੂੰ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਨੂੰ ਜਨਰਲ ਸਕੱਤਰ, ਮੋਨਿਕਾ ਵਰਮਾ ਨੂੰ ਸਕੱਤਰ, ਮਨੋਜ ਗੁਪਤਾ ਨੂੰ ਕੈਸ਼ੀਅਰ ਅਤੇ ਸਚਿਨ ਨਾਗਪਾਲ ਨੂੰ ਪੈ੍ਰਸ ਸਕੱਤਰ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਇੰਚਾਰਜ ਵੀ ਚੁਣੇ ਗਏ ਜੋ ਬਲਾਕ ਅਬੋਹਰ-1 ਵਿਨੋਦ ਕੁਮਾਰ, ਅਬੋਹਰ-2 ਰਾਜੀਵ ਕੁਮਾਰ, ਖੁਇਆ ਸਰਵਰ ਸੁਰਿੰਦਰ ਕੰਬੋਜ, ਫਾਜਿਲਕਾ-1 ਰਜਿੰਦਰ ਕੁਮਾਰ, ਫਾਜ਼ਿਲਕਾ-2 ਕਮਲੇਸ਼ ਰਾਣੀ, ਜਲਾਲਾਬਾਦ-1 ਵਿਸ਼ਾਲੀ, ਜਲਾਲਾਬਾਦ-2 ਸੋਨਮ ਅਤੇ ਗੁਰੂਹਰਸਾਏ-3 ਤੋਂ ਰਜਨੀ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਦੇਣਗੇ।ਜ਼ਿਲਾ ਪ੍ਰਧਾਨ ਵਿਕਰਮ ਬਜਾਜ ਨੇ ਜਾਰੀ ਪ੍ਰੈਸ ਬਿਆਨ ’ਚ ਦੱਸਿਆ ਕਿ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਆਪਣੇ ਹੱਕਾਂ ਲਈ 28 ਸਤੰਬਰ 2017 ਨੂੰ ਦੀਨਾਨਗਰ ਜ਼ਿਲਾ ਪਠਾਨਕੋਟ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ’ਚ ਜ਼ਿਲਾ ਫਾਜ਼ਿਲਕਾ ਦੇ ਸਮੂਹ ਮੈਂਬਰ ਸ਼ਾਮਲ ਹੋਣਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply