Sunday, October 11, 2026

ਨਰਮੇ ਦੀ ਖ੍ਰੀਦ ਨਾ ਹੋਣ `ਤੇ ਦੁੱਖੀ ਕਿਸਾਨਾਂ ਮਾਰਕਿਟ ਕਮੇਟੀ ਦਫ਼ਤਰ ਮੂਹਰੇ ਕੀਤੀ ਨਾਅਰੇਬਾਜ਼ੀ

ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵੱਲੋਂ ਅਚਾਨਕ ਨਰਮੇ ਦੀ ਖ੍ਰੀਦ ਤੇ ਮਾਰਕੀਟ ਫੀਸ ਅਤੇ PPN2209201702ਦਿਹਾਤੀ ਵਿਕਾਸ ਫੰਡ ’ਚ ਕੀਤੇ ਵਾਧੇ ਕਾਰਨ ਪੂਰੇ ਪੰਜਾਬ ’ਚ ਨਰਮਾ ਵਪਾਰੀਆਂ ਵੱਲੋਂ ਨਰਮੇ ਦੀ ਖ੍ਰੀਦ ਬੰਦ ਕਰ ਦੇਣ ਨਾਲ ਪੰਜਾਬ ਦੇ ਕਿਸਾਨਾਂ ਅਤੇ ਆੜਤੀਆਂ ’ਚ ਰੋਸ ਪੈਦਾ ਹੋ ਰਿਹਾ ਹੈ।ਇਸ ਕਾਰਨ ਕਿਸਾਨਾਂ ਵੱਲੋਂ ਸੰਗਤ ਮੰਡੀ ਦੇ ਮਾਰਕੀਟ ਕਮੇਟੀ ਦਫਤਰ ਮੂਹਰੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਨਰਮੇ ਦੀ ਕੀਤੀ ਜਾਂਦੀ ਖ੍ਰੀਦ `ਤੇ 1 ਪ੍ਰਤੀਸ਼ਤ ਮਾਰਕੀਟ ਫੀਸ ਅਤੇ ਏਨਾ ਹੀ ਦਿਹਾਤੀ ਵਿਕਾਸ ਫੰਡ ਲਿਆ ਜਾਂਦਾ ਸੀ, ਪ੍ਰੰਤੂ ਅੱਜ ਅਚਾਨਕ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਆੜਤੀਆਂ ਨੂੰ ਜੁਬਾਨੀ ਦੱਸਿਆ ਗਿਆ ਕਿ ਇਸ ਵਿੱਚ ਵਾਧਾ ਕਰਦੇ ਹੋਏ ਪੰਜਾਬ ਸਰਕਾਰ ਨੇ 3 ਪ੍ਰਤੀਸ਼ਤ ਮਾਰਕੀਟ ਫੀਸ ਇੰਨਾ ਹੀ ਦਿਹਾਤੀ ਵਿਕਾਸ ਫੰਡ ਲਿਆ ਜਾਵੇਗਾ ਇਸ ਕਾਰਨ ਨਰਮਾ ਖ੍ਰੀਦਦਾਰਾਂ ਦੀ ਪੰਜਾਬ ਪੱਧਰੀ ਯੂਨੀਅਨ ਦੀ ਕਾਲ ਤੇ ਨਰਮੇ ਦੀ ਖ੍ਰੀਦਦਾਰੀ ਬੰਦ ਕਰ ਦਿੱਤੀ ਗਈ।ਅੱਜ ਸੰਗਤ ਮੰਡੀ ’ਚ ਨਰਮੇ ਨੂੰ ਵੇਚਣ ਆਏ ਕਿਸਾਨਾਂ ਵੱਲੋਂ ਮਾਰਕਿਟ ਕਮੇਟੀ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।ਇਸ ਦੀ ਅਗਵਾਈ ਕਰ ਰਹੇ ਨੌਜਵਾਨ ਆਗੂ ਅੰਗਰੇਜ ਸਿੰਘ, ਉਗਰਸੈਨ, ਜਸਕਰਨ ਸਿੰਘ, ਖੁਸ਼ਕਰਨ ਸਿੰਘ ’ਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਨਰਮਾ ਵੇਚਣ ਆਏ ਸਨ ਪ੍ਰੰਤੂ ਮਿੱਲਾਂ ਦੇ ਖ੍ਰੀਦਦਾਰਾਂ ਦੀ ਹੜਤਾਲ ਦੇ ਚੱਲਦਿਆਂ ਉਨਾਂ ਦੇ ਨਰਮੇ ਦੀ ਕੋਈ ਖ੍ਰੀਦ ਨਹੀਂ ਹੋ ਰਹੀ ਜਿਸ ਕਾਰਨ ਉਹ ਖੱਜਲ-ਖੁਆਰ ਹੋ ਰਹੇ ਹਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply