ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਵਲ ਸਰਜਨ ਡਾਕਟਰ ਸੁਖਪਾਲ ਸਿੰਘ ਬਰਾੜ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਤੇਜ ਸਿੰਘ ਕੁਲਾਰ ਦੀ ਅਗਵਾਈ ਹੇਠ ਪੀ.ਐਚ.ਸੀ.ਆਲਮਵਾਲਾ ਦੀ ਇੱਕ ਟੀਮ ਵੱਲੋਂ ਪਿੰਡ ਕਬਰਵਾਲਾ ਵਿਖੇ ਕੋਟਪਾ ਅਧੀਨ ਦੁਕਾਨਾਂ ਦੀ ਜਾਂਚ ਕੀਤੀ।ਤੰਬਾਕੂ ਦੀ ਵਿਕਰੀ ਸਮੇਂ ਵਰਤੀਆਂ ਜਾਂਦੀਆਂ ਖ਼ਾਮੀਆਂ ਕਾਰਨ ਅੱਠ ਚਲਾਨ ਵੀ ਕੀਤੇ ਗਏ।ਸਿਹਤ ਵਿਭਾਗ ਦੀ ਇੱਕ ਤਿੰਨ ਮੈਂਬਰੀ ਟੀਮ ਜਿਸ ਵਿੱਚ ਬੀ.ਈ ਮਾਲਵਿੰਦਰ ਤਿਉਣਾ, ਸੈਨਟਰੀ ਇੰਨਸਪੈਕਟਰ ਵਿਨੋਦ ਕੁਮਾਰ ਰੁਪਣਾ ਅਤੇ ਸੁਖਮੰਦਰ ਸਿੰਘ ਵਿਰਕ ਹਾਜਰ ਸਨ ਵੱਲੋਂ ਪਿੰਡ ਕਬਰਵਾਲਾ ਦੀਆਂ ਦੁਕਾਨਾਂ ਉਪਰ ਕੌਮੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਾਹਿਤ ਜਾਂਚ ਕੀਤੀ ਗਈ।ਇਸ ਜਾਂਚ ਦੌਰਾਨ ਤੰਬਾਕੂ ਦੀ ਵਿਕਰੀ ਮੌਕੇ ਕੁਤਾਹੀਆਂ, ਜਨਤਕ ਥਾਵਾਂ ਤੇ ਤੰਬਾਕੂ ਦੀ ਵਰਤੋਂ ਅਤੇ ਚਿਤਾਵਨੀ ਬੈਂਨਰ ਨਾ ਲਾਉਣ ਵਾਰਗੀਆਂ ਕੁਤਾਹੀਆਂ ਪਾਈਆਂ ਗਈਆ।ਜਿਸ ਕਾਰਨ ਇਸ ਜਾਂਚ ਦੌਰਾਨ ਅੱਠ ਚਲਾਨ ਕੀਤੇ ਗਏ ਇਹਨਾਂ ਕੀਤੇ ਗਏ ਚਲਾਨਾਂ ਦੀ ਰਕਮ 1150 ਰੁਪਏ ਵੀ ਮੌਕੇ ਉਪਰ ਹੀ ਵਸੂਲ ਕੀਤੀ ਗਈ।
ਇਸ ਮੌਕੇ ਦੁਕਾਨਦਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੀ.ਈ.ਈ. ਮਾਲਵਿੰਦਰ ਤਿਉਣਾ ਨੇ ਮੂੰਹ ਦੇ ਕੈਂਸਰ, ਫੇਫੜਿਆਂ ਦੇ ਕੈਂਸਰ, ਸਾਹ, ਦਮਾਂ ਟੀ.ਬੀ, ਦਿਲ ਦੇ ਰੋਗ ਪੈਦਾ ਕਰਨ ਦਾ ਵੱਡਾ ਕਾਰਨ ਤੰਬਾਕੂ ਦੀ ਵਰਤੋਂ ਨੂੰ ਦੱਸਿਆ ਗਿਆ।ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਤੰਬਾਕੂ ਪਦਾਰਥਾਂ ਦੀ ਥਾਂ `ਤੇ ਆਪਣੀ ਦੁਕਾਨ ਵਿੱਚ ਹੋਰ ਚੰਗੀਆਂ ਵਸਤਾਂ ਦੀ ਵਿਕਰੀ ਸੁਰੂ ਕਰਨ।ਦੁਕਾਨਦਾਰਾਂ ਨੇ ਭਰੋਸਾ ਦਿੱਤਾ ਕਿ ਉਹਨਾਂ ਨੂੰ ਪਹਿਲਾਂ ਤੰਬਾਕੂ ਦੀ ਮਨੁੱਖੀ ਸਰੀਰ ਉਪਰ ਹੋਣ ਵਾਲੇ ਮਾਰੂ ਪ੍ਰਭਾਵਾਂ ਸਬੰਧੀ ਗਿਆਨ ਨਹੀਂ ਸੀ।ਹੁਣ ਉਹ ਆਪਣੀਆਂ ਦੁਕਾਨਾਂ ਉਪਰ ਇਹਨਾਂ ਤੰਬਾਕੂ ਪਦਾਰਥਾਂ ਦੀ ਵਿਕਰੀ ਬਿਲਕੁੱਲ ਬੰਦ ਕਰ ਦੇਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media