Sunday, October 11, 2026

ਗੋਡਿਆਂ ਭਾਰ ਸੰਭਾਲਣ ਤੋਂ ਅਸਮਰੱਥ ਫਿਰ ਤੋਂ ਹੋਇਆ ਤੰਦਰੁਸਤ

ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਫਰੀਦਕੋਟ ਦੇ ਪਿੰਡ ਝਖੜ ਵਾਲਾ ਦੇ 67 ਸਾਲ ਦੇ ਆਤਮਾ ਸਿੰਘ PPN2209201703ਤਕਰੀਬਨ ਦਸ ਸਾਲ ਤੋਂ ਗੋਡਿਆਂ ਦੀ ਸਮੱਸਿਆ ਕਾਰਨ ਹੋਇਆ ਅਸਮਰਥ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਅਮਿ੍ਰਤ ਗੁਪਤਾ ਕੋਲ ਜਾਂਚ ਕਰਾਉਣ ਪਹੰੁਚਿਆ ਅਤੇ ਜਾਂਚ ਉਪੰਰਤ ਡਾਕਟਰ ਦੀ ਸਲਾਹ ਮੁਤਾਬਕ ਖਬੇ ਗੋਡੇ ਨੂੰ ਬਦਲਵਾਇਆ।ਗੋਡਾ ਬਦਲਣ ਦੇ ਕਰੀਬ 48 ਘੰਟਿਆਂ ਬਾਅਦ ਹੀ ਉਸ ਨੇ ਫਰਕ ਮਹਿਸੂਸ ਕੀਤਾ ਉਨਾਂ ਦੇ ਗੋਡੇ ਜੋ ਬਿਲਕੁੱਲ ਟੇਢੇ ਹੋ ਗਏ ਸਨ, ਹੁਣ ਆਪਰੇਸ਼ਨ ਦੇ ਬਾਅਦ ਸਿੱਧੇ ਹੋ ਗਏ ਸਨ ਅਤੇ ਉਹ ਵਾਕਰ ਫੜ ਕੇ ਬਿਨਾਂ ਦਰਦ ਦੇ ਚੱਲ ਪਾ ਰਹੇ ਸਨ।ਆਤਮਾ ਸਿੰਘ ਨੇ ਦੱਸਿਆ ਕਿ ਕਿਸਾਨੀ ਪੇਸ਼ਾ ਹੋਣ ਦੇ ਕਾਰਨ ਉਨਾਂ ਦਾ ਕੰਮ ਵੀ ਲੋਕਾਂ ਉਤੇ ਨਿਰਭਰ ਹੋ ਗਿਆ ਸੀ।ਜਿੰਦਗੀ ਬਿਸਤਰੇ ਤੱਕ ਸਿਮਟ ਕਰ ਰਹਿ ਗਈ ਸੀ। ਡਾ. ਅਮਿ੍ਰਤ ਗੁਪਤਾ ਨੇ ਦੱਸਿਆ ਕਿ ਮਰੀਜਾਂ ਵਲੋਂ ਸਮੱਸਿਆ ਦੀ ਸ਼ੁਰੂਆਤ ਵਿੱਚ ਹੀ ਇਸ ਦਾ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply