ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਲੰਬੇ ਸਮੇਂ ਤੋਂ ਪੰਜਾਬੀ ਸਿਨੇਮੇ ਨੂੰ ਨਿਵੇਕਲੇ ਵਿਸ਼ੇ ਦੇਣ ਵਾਲੀਆਂ
ਫ਼ਿਲਮਾਂ ਵਿੱਚ ਇਹ ਅਜਿਹੀ ਫਿਲਮ ਪੰਜਾਬੀ ਪਰਦੇ ’ਤੇ ਆ ਰਹੀ ਹੈੇ ਜਿਸ ਨੂੰ ਪਰਦੇ ’ਤੇ ਉਤਾਰ ਰਹੀ ਹੈ ਇਕ ਅਜਿਹੀ ਘਰੇਲੂ ਔਰਤ ਜੋ ਕਿ ਫ਼ਿਲਮ ਬਾਰੇ ਕੁੱਝ ਵੀ ਗਿਆਨ ਨਹੀਂ ਰੱਖਦੀ।ਫਿਰ ਵੀ ਆਪਣੀ ਅੰਤਰਆਤਮਾ ਦੀ ਆਵਾਜ਼ `ਤੇ ਅਜਿਹਾ ਕਦਮ ਉਠਾਇਆ ਕਿ ਆਪਣੀ ਆਵਾਜ਼ ਨੂੰ ਪਰਦੇ `ਤੇ ਉਤਾਰਣ ਦੀ ਹਿੰਮਤ ਕੀਤੀ ਹੈ, ਜੋ ਕਿ ਸਿੱਖੀ ਸਰੂਪ ਨੂੰ ਪਿਆਰ ਕਰਨ ਵਾਲੀ ਅਤੇ ਉਸ ਦੇ ਕਿਰਦਾਰ ਨੂੰ ਪਛਾਣਦੀ ਹੈ।ਹੈਪਜ਼ ਮਿਊਜ਼ਿਕ ਇਨ ਐਸੋਸ਼ੀਏਸ਼ਨ ਵਿਦ ਓਹਰੀ ਭੇਡਕੇਸ਼ਨ ਦੇ ਬੈਨਰਜ਼ ਹੇਠ ਤਿਆਰ ਕੀਤੀ ਫ਼ਿਲਮ ਦੀ ਪ੍ਰੋਮੋਸ਼ਨ ਮੌਕੇ ਆਪਣੀ ਟੀਮ ਸਮੇਤ ਬਠਿੰਡਾ ਦੇ ਪੱਤਰਕਾਰਾਂ ਦੇ ਰੂਬਰੂ ਹੰੁਦਿਆਂ ਜਸਵਿੰਦਰ ਕੌਰ ਨੇ ਕਿਹਾ ਕਿ ਇਸ ਫਿਲਮ ਦੀ ਕਹਾਣੀ ਬਾਰੇ ਤਾਂ ਫਿਲਹਾਲ ਕੁੱਝ ਨਹੀ ਕਿਹਾ ਜਾ ਸਕਦਾ, ਪਰ ਇਹ ਗੱਲ ਜ਼ਰੂਰ ਹੈ ਕਿ ਫਿਲਮ ਪੰਜਾਬੀ ਸਿਨੇਮਾ ਇੰਡਸਟਰੀ ’ਚ ਆਪਣੀ ਇਕ ਅਮਿੱਟ ਛਾਪ ਜ਼ਰੂਰ ਛੱਡੂਗੀ ਤੇ ਉਸ ਨੂੰ ਬਹੁਤ ਖੁਸ਼ੀ ਹੈ ਕੇ ਉਹ ਇਸ ਫਿਲਮ ਦਾ ਇਕ ਅਹਿਮ ਹਿੱਸਾ ਨਿਭਾਅ ਰਹੀ ਹੈ। ਇਸ ਮੌਕੇ ਨਵ ਬਾਜਵਾ, ਨੇਹਾ ਪਵਾਰ, ਗੁਰਪ੍ਰੀਤ ਕੌਰ ਚੱਢਾ ਆਦਿ ਹਾਜ਼ਰ ਸਨ।ਉਹਨਾ ਅੱਗੇ ਕਿਹਾ ਕਿ ਇਸ ਦੀ ਕਹਾਣੀ ’ਚ ਐਕਸ਼ਨ ਡਰਾਮਾ ਤੇ ਹੈ ਹੀ ਲੇਕਿਨ ਇਹ ਫਿਲਮ ਇਕ ਚੰਗਾ ਸਮਾਜਿਕ ਸੰਦੇਸ਼ ਵੀ ਜ਼ਰੂਰ ਦੇਵੇਗੀ।ਫ਼ਿਲਮ ਵਿੱਚ ਪੰਜ ਗਾਣੇ ਵੀ ਫਿਲਮਾਏ ਗਏ ਹਨ।ਅਜਿਹੇ ਕਿਰਦਾਰ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਆਪਣਿਆਂ ਨੂੰ ਛੱਡ ਕੇ ਦੂਜੇ ਧਰਮ ਦੇ ਬੱਚਿਆਂ ਅਤੇ ਔਰਤਾਂ ਦੀ ਰਖਵਾਲੀ ਕੀਤੀ ਗਈ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media