ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ – ਥਿੰਦ
ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਝੋਨੇ ਦੀ ਖਰੀਦ ਸੀਜਨ 2017 ਨੂੰ ਮੁੱਖ ਰੱਖਦੇ ਹੋਏ ਮਾਰਕਫੈਡ ਦੇ ਪ੍ਰਬੰਧਕ ਨਿਰਦੇਸ਼ਕ ਅਰਸ਼ਦੀਪ ਸਿੰਘ ਥਿੰਦ ਆਈ.ਏ.ਐਸ ਵਲੋਂ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮਾਝੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਵਿਚ ਮਾਰਕਫੈਡ ਦੇ ਡਾਇਰੈਕਟਰ ਮਲੂਕ ਸਿੰਘ ਅਤੇ ਸੰਦੀਪ ਸਿੰਘ ਰੰਧਾਵਾ ਦੇ ਨਾਲ ਚੀਫ ਮੈਨੇਜਰ (ਪੈਡੀ ਐਂਡ ਰਾਈਸ) ਐਚ.ਐਸ ਬੈਂਸ, ਜਿਲਾ ਪ੍ਰਬੰਧਕ ਮਾਰਕਫੈਡ ਅੰਮਿ੍ਰਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਤਿੰਨਾ ਜਿਲਿਆਂ ਦਾ ਫੀਲਡ ਸਟਾਫ ਹਾਜ਼ਰ ਸੀ। ਪ੍ਰਬੰਧਕ ਨਿਰਦੇਸ਼ਕ ਵੱਲੋ ਖਰੀਦ ਸੀਜਨ ਸਾਉਣੀ 2017 ਦੇ ਖਰੀਦ ਨਾਲ ਸਬੰਧ ਸਾਰੇ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ, ਤਾਂ ਜੋ ਖਰੀਦ ਦਾ ਕੰਮ ਤਸੱਲੀਬਖਸ਼ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ ਅਤੇ ਜਿੰਮੀਦਾਰਾ ਨੂੰ ਕੋਈ ਦਿਕਤ ਨਾ ਆਵੇ।ਇਸ ਦੌਰਾਨ ਉਨਾਂ ਵੱਲੋ ਮਾਰਕਫੈਡ ਦੇ ਤਿੰਨਾ ਜਿਲਿਆ ਦੇ ਖਰੀਦ ਪ੍ਰਬੰਧਾਂ `ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ ਅਤੇ ਕਿਹਾ ਕਿਸੇ ਵੀ ਮੰਡੀ ਵਿਚ ਖ੍ਰੀਦ ਸਬੰਧੀ ਕੋਈ ਵੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਉਨਾ ਵਲੋਂ ਜਿੰਮੀਦਾਰਾਂ ਨੂੰ ਵੀ ਅਪੀਲ ਕੀਤੀ ਗਈ ਗਈ ਕਿ ਮੰਡੀਆ ਵਿਚ ਝੋਨਾ ਸੁੱਕਾ ਅਤੇ ਸਾਫ ਲੈ ਕੇ ਆਉਣ ਤਾਂ ਜੋ ਖਰੀਦ ਵਿਚ ਕੋਈ ਦਿੱਕਤ ਨਾਂ ਆਵੇ।ਪ੍ਰਬੰਧਕ ਨਿਰਦੇਸ਼ਕ ਵਲੋ ਇਹ ਵੀ ਅਪੀਲ ਕੀਤੀ ਗਈ ਹੈ ਕਿ ਸਰਕਾਰ ਦੀ ਮਿਲਾਂ ਵਾਸਤੇ ਜੋ ਓ.ਟੀ.ਐਸ ਸਕੀਮ ਦਿੱਤੀ ਗਈ ਹੈ।ਰਾਈਸ ਮਿੱਲਾਂ ਉਸ ਦਾ ਵੱਧ ਤੋਂ ਵੱਧ ਫਾਇਦਾ ਲੈਣ ਤਾਂ ਜੋ ਮਿਲਿੰਗ ਦੀ ਸਮਰੱਥਾ ਵਧਾਈ ਜਾ ਸਕੇ ਅਤੇ ਸਮੇਂ ਸਿਰ ਮਿਲਿੰਗ ਦਾ ਕੰਮ ਖਤਮ ਕੀਤਾ ਜਾ ਸਕੇ।ਅੰਤ ਵਿਚ ਉਨਾ ਸਾਰੇ ਫੀਲਡ ਸਟਾਫ ਨੂੰ ਮੰਡੀਆ ਵਿਚ ਵਧੀਆ ਤਰੀਕੇ ਨਾਲ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਹੁਤ ਸੁਚੱਜੇ ਢੰਗ ਨਾਲ ਖਰੀਦ ਕਰਨ ਲਈ ਕਿਹਾ ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media