ਬਠਿੰਡਾ, 27 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ
ਅਥਾਰਟੀ ਪਰਮਜੀਤ ਸਿੰਘ ਜੀਆਂ ਨਾਲ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਰਮਿੰਦਰ ਪਾਲ ਸਿੰਘ, ਵਧੀਕ ਜ਼ਿਲਾ ਤੇ ਸੈਸ਼ਨ ਜੱਜ ਮਨਜਿੰਦਰ ਸਿੰਘ, ਵਧੀਕ ਜ਼ਿਲਾ ਤੇ ਸੈਸ਼ਨ ਜੱਜ ਬਠਿੰਡਾ ਵੱਲੋਂ ਕੇਂਦਰੀ ਜੇਲ ਬਠਿੰਡਾ ਦਾ ਦੌਰਾ ਕੀਤਾ ਗਿਆ।ਜਿਸ ਵਿਚ ਉਨਾਂ ਵਲੋਂ ਸਾਰੇ ਬਲਾਕਾਂ ਜਿਵੇਂ ਹਸਪਤਾਲ, ਫੈਕਟਰੀ, ਜਨਾਨਾ ਵਾਰਡ ਅਤੇ ਖੇਡ ਕੇਂਦਰ ਦਾ ਦੌਰਾ ਕੀਤਾ ਗਿਆ।ਬਹੁਤ ਸਾਰੇ ਕੈਦੀਆਂ ਨੇ ਉਕਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੀਆਂ ਸਜਾਵਾਂ ਦੀ ਅਪੀਲ ਕਰਨੀਆਂ ਚਾਹੁੰਦੇ ਹਨ ਅਤੇ ਉਕਤ ਅਧਿਕਾਰੀਆਂ ਨੇ ਡਿਪਟੀ ਸੁਪਰਡੈਂਟ, ਸੈਂਟਰਲ ਜੇਲ ਬਠਿੰਡਾ ਨੂੰ ਹਦਾਇਤ ਕੀਤੀ ਕੇ ਇਹਨਾਂ ਦੀਆਂ ਅਪੀਲਾਂ ਹਾਈਕੋਰਟ ਕਾਨੂੰਨੀ ਸੇਵਾਵਾਂ ਅਥਾਰਟੀ ਕਮੇਟੀ ਅਤੇ ਸੁਪਰੀਮ ਕੋਰਟ ਸੇਵਾਵਾਂ ਕਮੇਟੀ ਨੂੰ ਭੇਜੀਆਂ ਜਾਣ।ਉਨਾਂ ਨੇ ਕੈਦੀਆਂ ਨੂੰ ਉਨਾਂ ਦੇ ਕੇਸਾਂ ਦੇ ਛੇਤੀ ਨਿਪਟਾਰੇ ਬਾਰੇ ਭਰੋਸਾ ਦਿਵਾਇਆ ਅਤੇ ਉਨਾਂ ਕੈਦੀਆਂ ਦੇ ਨਾਮ ਵੀ ਨੋਟ ਕੀਤੇ।ਜਿਨਾਂ ਦੀ ਸਜ਼ਾ ਤੋਂ ਵੱਧ ਕੈਦ ਹੋ ਚੁੱਕੀ ਹੈ।ਉਨਾਂ ਵੱਲੋਂ ਸੁਪਰਡੈਂਟ ਕੇਂਦਰੀ ਜੇਲ ਬਠਿੰਡਾ ਨੂੰ ਕੈਦੀਆਂ ਦੀ ਜੇਲ ਬਦਲੀ ਬਾਰੇ ਨਿਯਮਾਂ ਅਨੁਸਾਰ ਬਣਦੇ ਉਚੇਚੇ ਕਦਮ ਚੁੱਕਣ ਦੀ ਹਦਾਇਤ ਕੀਤੀ।ਮਾਨਯੋਗ ਜਿਲਾ ਤੇ ਸੈਸ਼ਨ ਜੱਜ ਨੇ ਜੇਲ ਸੁਪਰਡੈਂਟ ਨੂੰ ਬੈਰਕਾਂ ਵਿਚ ਬਣੇ ਪਖਾਨਿਆਂ ਦੀ ਸਫਾਈ ਬਾਰੇ ਵੀ ਕਿਹਾ।ਇਸ ਉਪਰੰਤ ਉਹ ਜੇਲ ਵਿਚ ਬਣੇ ਹਸਪਤਾਲ ਵਿਖੇ ਗਏ ਅਤੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਕੈਦੀਆਂ ਨੂੰ ਤਣਾਅ ਰਹਿਤ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ।ਉਨਾਂ ਵੱਲੋਂ ਮਹਿਲਾਂ ਬੈਰਕ ਦਾ ਵੀ ਦੌਰਾ ਕੀਤਾ ਗਿਆ ਅਤੇ ਉਨਾਂ ਦੇ ਕੇਸਾਂ ਦੇ ਛੇਤੀ ਨਿਪਟਾਰੇ ਦਾ ਭਰੋਸਾ ਦਿਵਾਇਆ ਇਸ ਦੇ ਨਾਲ ਹੀ ਡਾ. ਮਨਦੀਪ ਸਿੰਘ, ਸੀ.ਜੇ.ਐਮ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਕੈਦੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਅਤੇ ਹੋਰ ਬਣਦੀ ਸਹਾਇਤਾ ਦੇਣ ਲਈ ਕਿਹਾ।ਉਨਾਂ ਨੇ ਕੇਂਦਰੀ ਜੇਲ ਦੀ ਰਸੋਈ ਦਾ ਦੌਰਾ ਕੀਤਾ ਅਤੇ ਖਾਣਾ ਵੀ ਖਾਂਦਾ।ਜਿਲਾ ਤੇ ਸੈਸ਼ਨ ਜੱਜ ਨੇ ਜੇਲ ਵਿਚ ਕੰਮ ਕਰ ਰਹੇ ਪੈਰਾ ਲੀਗਲ ਵਲੰਟੀਅਰਜ਼ ਨਾਲ ਗੱਲਬਾਤ ਵੀ ਕੀਤੀ ਜੋ ਕਿ ਜੇਲ ਵਿਚ ਅਨਪੜ ਅਤੇ ਜਰੂਰਤਮੰਦ ਕੈਂਦੀਆਂ ਦੀਆਂ ਸਮੱਸਿਆਵਾਂ ਬਾਰੇ ਮੱਦਦ ਕਰਨ ਲਈ ਕਿਹਾ।ਉਨਾਂ ਕੈਂਦੀਆਂ ਦੀ ਇਕ ਵੱਖਰੀ ਲਿਸਟ ਵੀ ਤਿਆਰ ਕੀਤੀ ਜਾਵੇ, ਜਿਨਾਂ ਵਿਚ ਅਜੇ ਤੱਕ ਕੋਈ ਚਲਾਣ ਪੇਸ਼ ਨਹੀਂ ਕੀਤਾ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media