Tuesday, July 7, 2026

ਪੁਲਿਸ ਵਿਭਾਗ ਨਾਲ ਮਿਲ ਕੇ ਮਨਾਇਆ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸ੍ਰੀ ਗੁਰੁ PPN2809201717ਹਰਿਕ੍ਰਿਸਨ ਪਬਲਿਕ ਸਕੂਲ ਜੀ.ਟੀ ਰੋਡ ਦੇ ਗੁਰੁ ਅਰਜਨ ਦੇਵ ਆਡੀਟੋਰੀਅਮ ਵਿਖੇ ਪ੍ਰਧਾਨ  ਚਰਨਜੀਤ ਸਿੰਘ ਚੱਢਾ ਦੀ ਅਗਵਾਈ ਹੇਠ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦਾ 110 ਜਨਮ ਦਿਹਾੜਾ ਸਕੂਲ ਅਤੇ ਪੰਜਾਬ ਪੁਲਿਸ ਦੇ ਆਪਸੀ ਸਹਿਯੋਗ ਨਾਲ ਮਨਾਇਆ ਗਿਆ।ਇਸ ਵਿੱਚ ਐਸ.ਐਸ ਸ੍ਰੀ ਵਾਸਤਵ ਆਈ.ਪੀ ਐਸ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰਧਾਨ ਚਰਨਜੀਤ ਸਿੰਘ ਜੀ ਚੱਢਾ ਅਤੇ ਪ੍ਰਿੰਸੀਪਲ ਡਾਇਰੈਕਟਰ ਡਾ. ਧਰਮਵੀਰ ਸਿੰਘ ਜੀ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਸਕੂਲ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ‘ਵੈਲਕਮ ਡਾਂਸ’ ਰਾਹੀਂ ਮਹਿਮਾਨਾਂ ਨੂੰ ਜੀ ਆਇਆ  ਕਿਹਾ।ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਭਰਪੂਰ ਰੰਗਾ-ਰੰਗ ਪੋ੍ਰਗਰਾਮ ਪੇਸ਼ ਕੀਤਾ ਗਿਆ।ਭਗਤ ਸਿੰਘ ਜੀ ਦੇ ਜੀਵਨ ਨੂੰ ਦਰਸਾਉਂਦਾ ਹੋਇਆ ਨਾਟਕ ਦਰਸ਼ਕਾਂ ਦੇ ਮਨ ਤੇ ਇਕ ਅਮਿੱਟ ਛਾਪ ਛੱਡ ਗਿਆ।
ਮੁੱਖ ਮਹਿਮਾਨ ਐਸ.ਐਸ ਸ੍ਰੀ ਵਾਸਤਵ ਨੇ ਆਪਣੇ ਭਾਸ਼ਣ ਵਿੱਚ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ ਅਤੇ ਭਗਤ ਸਿੰਘ ਦੀ  ਸਖ਼ਸੀਅਤ `ਤੇ ਜੀਵਨ ਤੋਂ ਪੇ੍ਰਰਨਾ ਲੈਣ ਲਈ ਕਿਹਾ।ਉਨਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ  ਹੋਏ ਉਨਾਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਅਤੇ ਪੜ੍ਹਨ ਦੀ ਪੇ੍ਰਰਨਾ ਦਿੱਤੀ।ਪ੍ਰਧਾਨ ਚਰਨਜੀਤ ਸਿੰਘ ਜੀ ਚੱਢਾ ਨੇ ਕਿਹਾ ਕਿ  ਅਸੀਂ ਸਾਰੇ ਇਹਨਾਂ ਸ਼ਹੀਦਾਂ ਕਾਰਨ ਹੀ ਅਜਾਦੀ ਦੀ ਹਵਾ ਵਿਚ ਸਾਹ ਲੈ ਰਹੇ ਹਾਂ।ਉਹਨਾਂ ਵਿਦਿਆਰਥੀਆਂ ਨੂੰ ਇਸ ਅਜਾਦੀ ਦੀ ਕਦਰ ਕਰਦਿਆਂ ਅਪਣੀ ਮਾਤ ਭੂਮਿ ਲਈ ਹਰ ਫਰਜ ਨਿਭਾਉਣ ਦੀ ਪ੍ਰੇਰਣਾ ਦਿੱਤੀ।ਇਸ ਮੌਕੇ ਤੇ ਅਮਰੀਕ ਸਿੰਘ ਪਵਾਰ, ਆਈ.ਪੀ.ਐਸ ਡਿਪਟੀ ਕਮਿਸ਼ਨਰ ਆਫ ਪੁਲਿਸ, ਜਗਮੋਹਨ ਸਿੰਘ, ਆਈ.ਪੀ.ਐਸ, ਡਿਪਟੀ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ (ਇਨਵੈਸਟੀਗੇਸ਼ਨ), ਜਗਜੀਤ ਸਿੰਘ ਵਾਲੀਆਂ ਐਡੀਸ਼ਨਲ  ਡਿਪਟੀ ਕਮਿਸ਼ਨਰ ਆਫ ਪੁਲਿਸ (ਹੈਡ ਕੁਆਟਰ), ਹਰਜੀਤ ਸਿੰਘ ਧਾਲੀਵਾਲ, ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀ), ਲਖਬੀਰ ਸਿੰਘ ਏ.ਡੀ.ਸੀ.ਪੀ (ਡੀ), ਚਰਨਜੀਤ ਸਿੰਘ ਏ.ਡੀ.ਸੀ.ਪੀ, ਸ੍ਰੀਮਤੀ ਰਿਚਾ ਅਗਨੀਹੋਤਰੀ ਏ.ਸੀ.ਪੀ (ਹੈਡ ਕੁਆਟਰ), ਪਰਮਜੀਤ ਸਿੰਘ ਏ.ਡੀ.ਸੀ.ਪੀ (ਕਰਾਈਮ), ਸ੍ਰੀਮਤੀ  ਜਸਵੰਤ ਕੌਰ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਿਸ (ਟੈ੍ਰਫਿਕ) ਵਿਸ਼ੇਸ ਤੌਰ ਤੇ ਹਾਜ਼ਰ ਹੋਏ ।
ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਮੀਤ ਪ੍ਰਧਾਨ  ਧੰਨਰਾਜ ਸਿੰਘ, ਸੰਤੋਖ ਸਿੰਘ ਸੇਠੀ, ਇੰਜੀ. ਜਸਪਾਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਸ਼੍ਰੀਮਤੀ ਹਰਸੋਹਨ ਕੌਰ ਸਰਕਾਰੀਆ, ਪਿ੍ਰੰਸੀਪਲ ਡਾ: ਅਮਰਪਾਲੀ, ਪਿ੍ਰੰਸੀਪਲ ਸ਼੍ਰੀਮਤੀ ਰਵਿੰਦਰ ਕੌਰ ਬਮਰਾ ਮੁੱਖ ਅਧਿਆਪਕਾਵਾਂ, ਸੁਪਰਵਾਈਜ਼ਰ ਅਤੇ ਅਧਿਆਪਕ ਸ਼ਾਮਲ ਹੋਏ।ਇਸ ਮੌਕੇ ਤੇ ਪ੍ਰਾਇਮਰੀ ਵਿੰਗ ਦੇ ਪੜ੍ਹਾਈ ਵਿੱਚੋਂ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply