ਸੁਜਾਨਪੁਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਗੁਰਦਾਸਪੁਰ ਹਲਕੇ ਦੇ ਲੋਕਾਂ ਤੋਂ ਵੋਟਾਂ ਮੰਗਣ ਤੋਂ ਪਹਿਲਾਂ ਦੋ ਵਾਰ ਸੋਚਣਾ
ਚਾਹੀਦਾ ਹੈ।ਦੋਨਾਂ ਸਿਆਸੀ ਪਾਰਟੀਆਂ ’ਤੇ ਵਰਦਿਆਂ ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਦੀਨਾ ਨਗਰ ਤੇ ਪਠਾਨਕੋਟ ’ਚ ਅੱਤਵਾਦੀ ਹਮਲਿਆਂ ਦਾ ਕੀ ਨਤੀਜ਼ਾ ਨਿਕਲਿਆ।ਇਨਾਂ ਹਮਲਿਆਂ ਲਈ ਕੇਂਦਰ ਸਰਕਾਰ ਦੇ ਖੁਫੀਆ ਤੰਤਰ ’ਤੇ ਪੂਰੀ ਤਰਾਂ ਨਾਲ ਫੇਲ ਹੋਣ ਦਾ ਦੋਸ਼ ਲਗਾਉਂਦਿਆਂ, ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਇਨਾਂ ਨੂੰ ਉਕਤ ਹਮਲਿਆਂ ਲਈ ਆਪਣੀ ਏਜੰਸੀਆਂ ਦੀ ਪੂਰੀ ਤਰਾਂ ਨਾਕਾਮੀ ਕਬੂਲ ਕਰਨੀ ਚਾਹੀਦੀ ਹੈ, ਜਿਨਾਂ ਦਾ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ ਅਤੇ ਏਜੰਸੀਆਂ ਹਾਲੇ ਵੀ ਹਨੇਰੇ ’ਚ ਘੁੰਮ ਰਹੀਆਂ ਹਨ।ਇਨਾਂ ਹਮਲਿਆਂ ਲਈ ਕੌਣ ਜ਼ਿੰਮੇਵਾਰ ਹੈ?ਕਿਵੇਂ ਅੱਤਵਾਦੀ ਅੰਤਰਰਾਸ਼ਟਰੀ ਸਰਹੱਦ ਅੰਦਰ ਵੜੇ?ਇਨਾਂ ਸਵਾਲਾਂ ਦਾ ਹਲਕੇ ਦੇ ਵੋਟਰ ਜਵਾਬ ਚਾਹੁੰਦੇ ਹਨ।ਇਸੇ ਤਰਾਂ ਨੋਟਬੰਦੀ ਦਾ ਅਸਲੀ ਸ਼ਿਕਾਰ ਕੌਣ ਹੋਇਆ, ਉਹ ਆਮ ਵਿਅਕਤੀ ਸੀ, ਜਿਸ ਨੇ ਇਸਦਾ ਨੁਕਸਾਨ ਸਹਿਆ ਹੈ।
ਅੱਜ ਸੁਜਾਨਪੁਰ ਹਲਕੇ ਤੋਂ ਆਪਣਾ ਪ੍ਰਚਾਰ ਸ਼ੁਰੂ ਕਰਦਿਆਂ, ਬ੍ਰਹਮ ਮੋਹਿੰਦਰਾ ਨੇ ਸੁਜਾਨਪੁਰ ’ਚ ਸਾਰਿਆਂ ਵਿਧਾਇਕਾਂ ਤੇ ਪੰਜਾਬ ਕਾਂਗਰਸ ਦੇ ਅਹੁੱਦੇਦਾਰਾਂ ਦੀ ਮੀਟਿੰਗ ਲਈ।ਉਨਾਂ ਨੇ ਪਾਰਟੀ ਵਰਕਰਾਂ ਨੂੰ ਘਰ ਘਰ ਜਾਣ ਤੇ ਗੁਰਦਾਸਪੁਰ ਦੇ ਲੋਕਾਂ ਨੂੰ ਅਕਾਲੀ ਭਾਜਪਾ ਦੀਆਂ ਗਲਤ ਨੀਤੀਆਂ ਬਾਰੇ ਦੱਸਣ ਲਈ ਕਿਹਾ।ਉਨਾਂ ਨੇ ਪੰਜਾਬ ’ਚ ਅਕਾਲੀ ਭਾਜਪਾ ਦੇ ਕੁਸ਼ਾਸਨ ਦੀ ਅਲੋਚਨਾ ਵੀ ਕੀਤੀ। ਮੋਹਿੰਦਰਾ ਨੇ ਕਿਹਾ ਕਿ ਇਨਾਂ ਦੇ ਰਾਜ ’ਚ ਸੂਬੇ ’ਚ ਪੂਰੀ ਤਰਾਂ ਬਦਹਾਲੀ ਸੀ। ਇਥੋਂ ਤੱਕ ਕਿ ਬਟਾਲਾ, ਗੁਰਦਾਸਪੁਰ, ਦੀਨਾ ਨਗਰ ਇਲਾਕੇ ਦੇ ਉਦਯੋਗ ਪੂਰੀ ਤਰਾਂ ਬਾਹਰ ਚਲੇ ਜਾਣ ਕਾਰਨ, ਹਜ਼ਾਰਾਂ ਨੌਜ਼ਵਾਨ ਬੇਰੁਜ਼ਗਾਰ ਹੋ ਗਏ ਹਨ।
ਭਾਜਪਾ ਉਮੀਦਵਾਰ ਸਵਰਨ ਸਲਾਰੀਆ ’ਤੇ ਟਿੱਪਣੀ ਕਰਦਿਆਂ, ਮੋਹਿੰਦਰਾ ਨੇ ਕਿਹਾ ਕਿ ਸਲਾਰੀਆ ਉਮੀਦਵਾਰ ਬਣਨ ਦੇ ਕਾਬਿਲ ਨਹੀਂ ਹਨ, ਜਿਨਾਂ ਨੇ ਆਪਣੇ ਕਾਲਜ ਰਾਹੀਂ ਖੁਦ ਵਿਦਿਆਰਥੀਆਂ ਦੇ ਭਵਿੱਖ ਨੂੰ ਨੁਕਸਾਨ ਪਹੁੰਚਾਇਆ ਹੈ।ਅਜਿਹੇ ’ਚ ਹਲਕੇ ਦੇ ਲੋਕਾਂ ਨੂੰ ਉਹ ਕਿਹੜੀ ਸੋਚ ਦੇਣਗੇ? ਅੱਜ ਉਹ ਗੁਰਦਾਸਪੁਰ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ।ਉਨਾਂ ਨੇ ਕਿਹਾ ਕਿ ਸੁਨੀਲ ਜਾਖੜ ਅਸਾਨੀ ਨਾਲ ਇਸ ਹਲਕੇ ਤੋਂ ਭਾਰੀ ਅੰਤਰ ਨਾਲ ਜਿੱਤ ਦਰਜ ਕਰਨਗੇ ਅਤੇ ਉਹ ਪਹਿਲਾਂ ਹੀ ਹਲਕੇ ਦੇ ਲੋਕਾਂ ਦੀ ਨਬਜ ਜਾਣ ਚੁੱਕੇ ਹਨ।
ਇਸ ਮੀਟਿੰਗ ’ਚ ਹੋਰਨਾਂ ਤੋਂ ਇਲਾਵਾ, ਰਾਕੇਸ਼ ਪਾਂਡੇ, ਪਵਨ ਆਦੀਆ, ਰਾਜ ਕੁਮਾਰ ਚੱਬੇਵਾਲ, ਨਵਦੀਪ ਗੋਲਡੀ, ਅਰੂਨ ਡੋਗਰਾ (ਸਾਰੇ ਵਿਧਾਇਕ), ਅਮਿਤ ਮੰਟੂ, ਵਿਨੈ ਮਹਾਜਨ, ਗੁਰਮੇਲ ਪਹਿਲਵਾਨ, ਵਿੱਕੀ ਬਲੂਜਾ, ਚੇਤਨ ਕੁਮਾਰ, ਮੁਹੰਮਦ ਸੱਤਾਰ ਲਿਬੜਾ ਤੇ ਪ੍ਰਦੀਪ ਭੁੱਲਰ ਵੀ ਮੌਜ਼ੂਦ ਰਹੇ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media