Friday, November 22, 2024

ਮਹਾਂਕਵੀ ਬਾਬੂ ਰਜਬ ਅਲੀ ਖਾਨ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਕਰਵਾਇਆ

PPN180203
ਸਮਾਲਸਰ, 18  ਫਰਵਰੀ 2014  (ਪੰਜਾਬ ਪੋਸਟ ਬਿਊਰੋ)- ਮਹਾਂਕਵੀ ਬਾਬੂ ਰਜਬ ਅਲੀ ਖਾਨ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਪਿੰਡ ਸਾਹੋਕੇ (ਮੋਗਾ) ਵਿਖੇ ਸਾਈਂ ਮੀਆਂਮੀਰ ਐਂਟਰਨੈਸ਼ਨਲ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਹਰਭਜਨ ਸਿੰਘ ਬਰਾੜ, ਜਿਲਾ ਪ੍ਰਧਾਨ ਸਾਧੂ ਰਾਮ ਲੰਗੇਆਣਾ, ਬਲਾਕ ਪ੍ਰਧਾਨ ਕੰਵਲਜੀਤ ਭੋਲਾ, ਬਾਬੂ ਰਜਬ ਅਲੀ ਸਪੋਰਟਸ ਐਂਡ ਵੈਲਫੇਅਰ ਕਲੱਬ ਸਾਹੋਕੇ ਦੇ ਪ੍ਰਧਾਨ ਖੁਸ਼ਦੀਪ ਸਿੰਘ ਅਤੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾ ਕਰਵਾਇਆ ਗਿਆ ਜਿਸ ਦਾ ਉਦਘਾਟਨ ਬਾਬਾ ਸੁਖਦੇਵ ਮੁਨੀ ਨੇ ਰਿਬਨ ਕੱਟ ਕੇ ਕੀਤਾ ਅਤੇ 3100/- ਦੀ ਸਹਾਇਤਾ ਵੀ ਦਿੱਤੀ।ਮੇਲੇ ਦੀ ਸੁਰੂਆਤ ਜਗਦੇਵ ਸਿੰਘ ਤੇ ਸਾਥੀ ਬਲਵਿੰਦਰ ਸਿੰਘ, ਸਾਥੀ ਕੁਲਦੀਪ ਸਿੰਘ ਦੇ ਕਵੀਸਰੀ ਜੱਥੇ ਨਾਲ ਹੋਈ ਇਸ ਤੋਂ ਬਾਅਦ ਕਵੀਸ਼ਰ ਹਰਜਿੰਦਰ ਸਿੰਘ ਤੇ ਸਾਥੀ ਅਮਰਜੀਤ ਸਿੰਘ, ਜਬਰਜੰਗ ਸਿੰਘ  ਦਾ ਕਵੀਸ਼ਰੀ ਜੱਥਾ ਅਤੇ ਢਾਡੀ ਪਾਲ ਸਿੰਘ, ਬੀਬੀ ਗੁਰਮੀਤ ਕੌਰ ਬੰਬੀਹਾ ਭਾਈ ਦਾ ਜੱਥਾ, ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਵਾਂਦਰ ਦੀਆਂ ਬੱਚੀਆਂ ਦਾ ਜੱਥਾ, ਪਾਲ ਸਿੰਘ ਪਰਵਾਸੀ,ਮਾਸਟਰ ਦੇਸ ਰਾਜ ਛਾਜਲੀ ਦਾ ਜੱਥਾ, ਨਵਜੋਤ ਸਿੰਘ ਜ਼ਰਗ ਦੇ ਜੱਥੇ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ।ਇਸ ਤੋਂ ਬਾਅਦ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਰਛਪਾਲ ਰਸੀਲਾ, ਬੀਬੀ ਮੋਹਣੀ ਰਸੀਲਾ, ਜਸਪਾਲ ਮਾਨ ਬੀਬੀ ਪ੍ਰੀਤ ਲਾਲੀ, ਕਰਤਾਰ ਰਮਲਾ, ਮਨਦੀਪ ਮਣੀ ,ਗੁਰਲਾਲ ਲਾਲੀ, ਕਰਮਜੀਤ ਗਾਘਾ, ਬਲਜੀਤ ਮਾਣਕ, ਬਲਵੀਰ ਸਮਾਲਸਰ, ਪ੍ਰਿਤਪਾਲ ਸਿਵੀਆ ਅਦਿ ਕਲਾਕਾਰਾਂ ਨੇ ਸੱਭਿਆਚਾਰਕ ਗੀਤਾਂ ਨਾਲ ਖੂਬ ਰੰਗ ਬੰਨਿਆਂ।ਇਸ ਮੌਕੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਮਹੇਸ਼ਇੰਦਰ ਸਿੰਘ ਨੇ ਜਿਥੇ ਸਾਰੇ ਨਗਰ ਨੂੰ ਇਸ ਮੇਲੇ ਦੀ ਵਧਾਈ ਦਿੱਤੀ । ਬਾਬੂ ਰਜਬ ਅਲੀ ਜੀ ਯਾਦਗਾਰ ਵਾਸਤੇ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਪਿੰਡ ਦੇ ਵਿਕਾਸ ਲਈ ਪੰਦਰਾਂ ਲੱਖ ਦੇਣ ਦਾ ਵਾਅਦਾ ਕੀਤਾ। ਇਸ ਮੇਲੇ ਦੇ ਸਬੰਧ ਵਿੱਚ ਮਹਿੰਦਰ ਸਿੰਘ ਰੁਮਾਣਾ, ਬਲਕਾਰ ਸਿੰਘ ਸੰਧਾਵਾਲੀਆ, ਫਾਂਉਡੇਸਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ, ਗੀਤਕਾਰ ਮੱਖਣ ਬਰਾੜ ਨੇ ਵੀ ਸੰਬੋਧਨ ਕੀਤਾ।

PPN180204

ਇਸ ਸਮੇ ਸਾਈਂ ਮੀਆਂਮੀਰ ਫਾਊਂਡੇਸਨ ਦਾ ਪੰਜਵਾਂ ਮੈਗਜੀਨ, ਸਾਂਝਾਂ ਆਰਪਾਰ ਦੀਆਂ ਵੀ ਲੋਕ ਅਰਪਣ ਕੀਤਾ ਗਿਆ।ਜਸਵੀਰ ਸ਼ਰਮਾ ਦੱਧਾਹੂਰ ਦਾ ਕਾਵਿ ਸੰਗਹ੍ਰਿ, ਵਿਰਸੇ ਦੀ ਲੋਅ, ਸਾਧੂ ਰਾਮ ਲੰਗੇਆਣਾ ਦੀ ਹਾਸ ਵਿਅੰਗ ਤਾਈ ਨਿਹਾਲੀ ਦਾ ਗਿਫਟ ਪੈਕ ਵੀ ਰਲੀਜ ਕੀਤੀਆਂ।ਹੰਸਾ ਸਿੰਘ ਮਾਣੀਖੇੜਾ ਨੂੰ ਮਹਾਂਕਵੀ ਬਾਬੂ ਰਜਬ ਅਲੀ ਖਾਨ ਐਵਾਰਡ ਨਾਲ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਟਰਾਂਸਪੋਟਰ ਦੂੱਬਈ ਜਸਵਿੰਦਰ ਸਿੰਘ ਲੰਗੇਆਣਾ, ਕੁਲਦੀਪ ਸਿੰਘ ਮੱਲਕੇ, ਚੇਅਰਮੈਨ ਸੁਖਚਰਨ ਸਿੰਘ ਠੱਠੀ ਭਾਈ, ਗਮਦੂਰ ਸਿੰਘ, ਮਲਕੀਤ ਸਿੰਘ ਸਮੇਂ ਕਲੱਬ ਪ੍ਰਧਾਨ ਖੁਸ਼ਦੀਪ ਸਿੰਘ, ਸਾਬਕਾ ਸਰਪੰਚ ਜਗਦੇਵ ਸਿੰਘ, ਸਕੱਤਰ ਜਗਜੀਤ ਸਿੰਘ ਮੱ੍ਹਲੀ ਪੰਚ, ਗੀਤਕਾਰ ਰਾਜਿੰਦਰ ਨਾਗੀ, ਨਾਵਲਕਾਰ ਪਰਗਟ ਸਤੌਜ, ਸੁਖਦੇਵ ਸਿੰਘ ਪੰਚ, ਡਾ:ਸੁਖਵਿੰਦਰ ਸਿੰਘ ਛਿੰਦਾ, ਜਗਜੀਤ ਸਿੰਘ, ਰਜੇਸ਼ ਕੁਮਾਰ ਪੱਪੀ, ਰਛਪਾਲ ਸਿੰਘ, ਸਰਪੰਚ ਹਰਮੇਲ ਸਿੰਘ, ਪ੍ਰਧਾਨ ਬੂਟਾ ਸਿੰਘ ਮਨਦੀਪ ਸਿੰਘ, ਗੁਰਸੇਵਕ ਸਿੰਘ, ਅਦਿ ਨਗਰ ਨਿਵਾਸੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ।ਸਟੇਜ ਸਕੱਤਰ ਦੀ ਭੂਮਿਕਾ ਨਵਜੋਤ ਜਰਗ ਨੇ ਬਾਖੂਬੀ ਨਿਭਾਈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply