Tuesday, September 29, 2026

ਸੜਕ ‘ਚ ਪਏ ਟੋਇਆ ਕਾਰਨ ਵਾਪਰਿਆ ਹਾਦਸਾ- ਤਿੰਨ ਗੰਭੀਰ ਜ਼ਖਮੀ

ਸੜਕ ਦੀ ਬੁਰੀ ਹਾਲਤ ਬਾਰੇ ਪਹਿਲਾਂ ਅਖਬਾਰਾਂ `ਚ ਹੀ ਕੀਤਾ ਗਿਆ ਸੀ ਸੁਚੇਤ
ਚੌਂਕ ਮਹਿਤਾ, 2 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –  ਅੰਮ੍ਰਿਤਸਰ-ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ‘ਤੇ  ਪਿੰਡ ਸੂਰੋਪੱਡਾ ਕੋਲ ਸੜਕ ਦੇ ਕੁੱਝ ਹਿੱਸੇ PPN0210201717ਦੀ ਖਰਾਬ ਹਾਲਤ ਦਾ ਖਮਿਆਜ਼ਾ ਬੀਤੇ ਕੱਲ ਸਕੋਡਾਂ ਓਕਟਿਵਾ ਕਾਰ ਨੰਬਰ ਪੀ.ਬੀ.02-ਬੀ.ਐਚ-3966 ‘ਤੇ ਅੰਮ੍ਰਿਤਸਰ ਤੋਂ ਆ ਰਹੇ ਕਾਰ ਚਾਲਕ ਨੂੰ ਭੁਗਤਣਾ ਪੈ ਗਿਆ।ਸੂਰੋ ਪੱਡਾ ਕੋਲ ਸੜਕ ਵਿੱਚ ਪਏ ਡੂੰਘੇ ਟੋਇਆ ‘ਚ ਵੱਜਣ ਨਾਲ ਡਰਾਇਵਰ ਦਾ ਕਾਰ ਤੋਂ ਸੰਤੁਲਣ ਵਿਗੜ ਗਿਆ।ਜਿਸ ਤੋਂ ਬਾਅਦ ਤੇਜ਼ ਰਫਤਾਰ ਕਾਰ ਪਹਿਲਾ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਵੱਜੀ ਤੇ  ਫੇਰ ਸਫੈਦੇ ਦੇ ਦਰੱਖਤ ਨਾਲ ਜਾ ਟਕਰਾਈ।ਹਾਦਸੇ ਦੌਰਾਨ ਭਾਵੇਂ ਜਾਨੀ ਨੁੁੁਕਸਾਨ ਹੋਣੋ ਬੱਚ ਗਿਆ, ਪਰ ਫਿਰ ਵੀ ਕਾਰ ‘ਚ ਸਵਾਰ ਦੋ ਵਿਅਕਤੀਆਂ ਤੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ, ਜਿੰਨ੍ਹਾਂ ਨੂੰ ਫੌਰੀ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।ਜਖਮੀਆਂ ਹੋਏ ਮੋਟਸਾਈਕਲ ਸਵਾਰ ਦੀ ਪਛਾਣ ਹੀਰਾ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਭਿੱਟੇਵਿੰਡ ਤੇ ਕਾਰ ‘ਚ ਸਵਾਰ ਦੋ ਵਿਅਕਤੀਆਂ ਚੋਂ ਇੱਕ ਦੀ ਪਹਿਚਾਣ ਹਰਮਨਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ,ਜ ਦੋਂ ਕਿ ਦੂਸਰੇ ਵਿਅਕਤੀ ਦਾ ਪਤਾ ਨਹੀਂ ਲੱਗ ਸਕਿਆ।
ਜ਼ਿਕਰਯੋਗ ਹੈ ਕਿ ਪਿੰਡ ਸੂਰੋਪੱਡਾ ਕੋਲ 500 ਮੀਟਰ ਦੇ ਕਰੀਬ ਸੜਕ ਦੀ ਹਾਲਤ ਬਹੁਤ ਖਰਾਬ ਹੈ ਤੇ ਡੂੰਘੇ ਟੋਏ ਪਏ ਹੋਏ ਹਨ।ਇਸ ਤੋਂ ਇਲਾਵਾ ਸੜਕ ‘ਚ ਬਣੀ ਇੱਕ ਪੁਲੀ ਦੇ ਬਹਿਣ ਕਾਰਨ ਵੀ ਕਾਫੀ ਵੱਡਾ ਟੋਇਆ ਪੈ ਚੁੱਕਾ ਹੈ,ਜਿਸ ਨੂੰ ਆਸ ਪਾਸ ਰਹਿਣ ਵਾਲੇ ਲੋਕ ਕਈ ਵਾਰ ਮਿੱਟੀ ‘ਤੇ ਰੋੜਿਆਂਨਾਲ ਭਰ ਚੁੱਕੇ ਹਨ, ਪਰ ਸਬੰਧਤ ਮਹਿਕਮੇ ਵੱਲੋਂ ਕਈ ਗੰਭੀਰਤਾਂ ਨਹੀਂ ਦਿਖਾਈ ਜਾ ਰਹੀ।ਜਦੋਂ ਕਿ ਇੱਥੋਂ ਦਿਨ ਰਾਤ ਭਾਰੀ ਆਵਾਜਾਈ ਦੇ ਗੁਜ਼ਰਨ ਤੋਂ ਇਲਾਵਾ ਕਈ ਸਕੂਲੀ ਬੱਸਾਂ ਦਾ ਵੀ ਬਹੁਤ ਆਉਣਾ ਜਾਣਾ ਹੁੰਦਾ ਹੈ।ਆਸ ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਜੇ ਮਹਿਕਮੇ ਨੇ ਸਮੇਂ ਸਿਰ ਕੋਈ ਸੰਜ਼ੀਦਗੀ ਨਾ ਦਿਖਾਈ ਤਾਂ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਲਈ ਫਿਰ ਮਹਿਕਮਾ ਹੀ ਜਿੰਮੇਵਾਰ ਹੋਏਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply