ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਸੀ.ਸੀ ਯੁਨਿਟ, ਆਰਮੀ ਵਿੰਗ ਆਫ ਫਸਟ
ਪੰਜਾਬ ਬਟਾਲੀਅਨ ਵੱਲੋਂ ਸਵੱਛ ਭਾਰਤ ਸਬੰਧੀ ਵਿਸ਼ੇਸ਼ ਦਿਨ ਮਨਾਇਆ ਗਿਆ।ਇਸ ਦਾ ਆਯੋਜਨ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ ਵਿਖੇ ਕੀਤਾ ਗਿਆ।
ਐਨ.ਸੀ.ਸੀ ਇੰਚਾਰਜ, ਅਨਿਲ ਕੁਮਾਰ ਨੇ ਐਨ.ਸੀ.ਸੀ ਕੈਡਿਟ ਨੂੰ ਸੰਬੋਧਨ ਕੀਤਾ ਅਤੇ ਸਫਾਈ ਅਭਿਆਨ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਹਰ ਇਕ ਭਾਰਤੀ ਨੂੰ ਦੇਸ਼ ਦੀ ਸਾਫ ਸਫਾਈ ਦੀ ਮਹਿੰਮ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਘੱਟੋ ਘੱਟ ਅਸੀਂ ਆਪਣੇ ਚੌਗਿਰਦੇ ਨੂੰ ਸਾਫ ਰੱਖਈਏ ਅਤੇ ਸਫਾਈ ਅਭਿਆਨ ਵਿਚ ਯੋਗਦਾਨ ਪਾ ਸਕੀਏ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media